ਚੰਡੀਗੜ੍ਹ ’ਚ 10 ਔਰਤਾਂ ਨੂੰ ਇਕ-ਇਕ ਲੱਖ ਰੁਪਏ ਦਾ iPhone ਮੁਫ਼ਤ, ਕਾਰੋਬਾਰੀ ਨੇ ਕੱਢਿਆ ਡਰਾਅ, ਹੁਣ ਘਰ ਤਕ ਪਹੁੰਚਾਉਣਗੇ
ਤ੍ਰੇਹਨ ਨੇ ਚੰਡੀਗੜ੍ਹ 'ਚ ਪੈਟਰੋਲ ਦਾ ਲੰਗਰ ਲਗਾਉਣ ਦਾ ਐਲਾਨ ਕੀਤਾ ਸੀ। ਸ਼ੁਰੂਆਤੀ ਪ੍ਰੋਗਰਾਮ 18 ਅਗਸਤ ਸ਼ਾਮ 5 ਵਜੇ ਸੈਕਟਰ-7 ਤੇ ਸੈਕਟਰ-10 ਦੇ ਪੈਟਰੋਲ ਪੰਪਾਂ ’ਤੇ ਰੱਖਿਆ ਗਿਆ ਸੀ। ਲੋਕਾਂ ਨੂੰ 500 ਅਤੇ 1,000 ਰੁਪਏ ਦੇ ਪੈਟਰੋਲ ਕੂਪਨ ਦੇਣ ਦੀ ਯੋਜਨਾ ਸੀ। 18 ਅਗਸਤ ਨੂੰ ਭਾਰੀ ਮੀਂਹ ਤੇ ਪਾਣੀ ਭਰਨ ਕਾਰਨ ਪ੍ਰੋਗਰਾਮ ਨਹੀਂ ਹੋ ਸਕਿਆ।
Publish Date: Tue, 22 Sep 2026 03:02 PM (IST)
Updated Date: Tue, 22 Sep 2026 03:05 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਕਸ਼ਿਸ਼, ਸੁਖ, ਸੋਨੀਆ ਹਾਂਡਾ, ਜਯ, ਮਿੰਨੀ, ਊਸ਼ਾ, ਦੀਪਿਕਾ, ਸੁਖਕੀਰਤ, ਗੀਤਾਂਜਲੀ, ਸ਼ਿਖਾ...ਚੰਡੀਗੜ੍ਹ ਵਾਸੀ ਇਨ੍ਹਾਂ 10 ਔਰਤਾਂ ਦੇ ਘਰ ਮੁਫ਼ਤ 'ਚ ਇਕ-ਇਕ ਲੱਖ ਰੁਪਏ ਦੇ iPhone ਪਹੁੰਚਣਗੇ। ਇਹ ਕੰਮ ਕਾਰੋਬਾਰੀ ਰਾਕੇਸ਼ ਤ੍ਰੇਹਨ ਕਰਨਗੇ। ਉਨ੍ਹਾਂ ਮੰਗਲਵਾਰ ਨੂੰ ਚੰਡੀਗੜ੍ਹ ਸੈਕਟਰ-10 ਸਥਿਤ ਆਪਣੀ ਕੋਠੀ ’ਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਨਾਵਾਂ ’ਤੇ iPhone-17 ਜਾਂ ਇਸ ਤੋਂ ਉੱਪਰ ਦੇ ਮਾਡਲਾਂ ਲਈ ਡਰਾਅ ਕੱਢਿਆ। ਤ੍ਰੇਹਨ ਆਈਫੋਨ ਦਾ ਲੰਗਰ ਲਗਾਉਣ ਜਾ ਰਹੇ ਸਨ, ਪਰ ਪੁਲਿਸ ਅਤੇ ਪ੍ਰਸ਼ਾਸਨ ਤੋਂ ਇਜਾਜ਼ਤ ਨਾ ਲੈਣ ਕਾਰਨ ਅਜਿਹਾ ਨਹੀਂ ਕਰ ਸਕੇ।
ਆਈਫੋਨ ਦੇਣ ਦਾ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਅਤੇ ਇਸੇ ਕਾਰਨ ਮੀਡੀਆ ਕਰਮੀਆਂ ਦੇ ਸਾਹਮਣੇ 15 ਔਰਤਾਂ ਦੇ ਨਾਵਾਂ ਦਾ ਡਰਾਅ ਕੱਢਿਆ ਗਿਆ। ਹਾਲਾਂਕਿ, ਮੌਕੇ ’ਤੇ ਇਹ ਆਈਫੋਨ ਲੈਣ ਲਈ ਕੋਈ ਨਹੀਂ ਪਹੁੰਚਿਆ ਸੀ, ਪਰ ਕਾਰੋਬਾਰੀ ਦਾ ਕਹਿਣਾ ਹੈ ਕਿ ਉਹ 10 ਔਰਤਾਂ ਦੇ ਘਰ ਉਨ੍ਹਾਂ ਦੇ ਆਈਫੋਨ ਪਹੁੰਚਾਉਣਗੇ।
ਵ੍ਹਟਸਐਪ ਗਰੁੱਪ ’ਚ ‘ਜੈ ਮਾਤਾ ਦੀ’ ਲਿਖਣ ’ਤੇ ਆਈਫੋਨ
ਰਾਕੇਸ਼ ਤ੍ਰੇਹਨ ਨੇ ਚੰਡੀਗੜ੍ਹ ਤੇ ਮੁਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦਾ ਇਕ ਵ੍ਹਾਟਸਐਪ ਗਰੁੱਪ ਬਣਾਇਆ ਹੈ। ਇਸ ਗਰੁੱਪ ਨਾਲ ਜੁੜੀਆਂ ਔਰਤਾਂ ਨੂੰ ਰੋਜ਼ਾਨਾ ਗਰੁੱਪ 'ਚ 'ਜੈ ਮਾਤਾ ਦੀ’ ਲਿਖਣਾ ਹੈ। ਜੇਕਰ ਕੋਈ ਔਰਤ ‘ਜੈ ਮਾਤਾ ਦੀ’ ਨਹੀਂ ਲਿਖਦੀ ਤਾਂ ਉਸ ਨੂੰ ਗਰੁੱਪ ਤੋਂ ਹਟਾ ਦਿੱਤਾ ਜਾਵੇਗਾ।
ਡਰਾਅ ਕੱਢਣ ਦੌਰਾਨ ਕਾਰੋਬਾਰੀ ਤ੍ਰੇਹਨ ਨੇ ਮੀਡੀਆ ਦੇ ਸਾਹਮਣੇ ਗਰੁੱਪ 'ਚ ਜੁੜੇ ਮੈਂਬਰਾਂ ਦੇ ਨਾਵਾਂ ਨੂੰ ਸਕ੍ਰੋਲ ਕੀਤਾ ਜਿਸ ਨਾਮ ’ਤੇ ਸਕ੍ਰੀਨ ਰੁਕੀ, ਉਸ ਨੂੰ ਹੀ ਜੇਤੂ ਮੰਨ ਲਿਆ ਗਿਆ।
ਚੰਡੀਗੜ੍ਹ-ਮੁਹਾਲੀ ’ਚ ਲਗਾ ਚੁੱਕੇ ਪੈਸਿਆਂ ਦਾ ਲੰਗਰ
ਅਗਸਤ ਮਹੀਨੇ ਚੰਡੀਗੜ੍ਹ ਦੇ ਸੈਕਟਰ-8 'ਚ ‘ਪੈਸਿਆਂ ਦਾ ਲੰਗਰ’ ਲਗਾਇਆ ਗਿਆ ਸੀ। ਇਸ ਵਿਚ ਲੋਕਾਂ ਨੂੰ ਰਵਾਇਤੀ ਲੰਗਰ ਦੀ ਬਜਾਏ 500 ਰੁਪਏ ਦੇ ਨਕਦ ਨੋਟ, ਬਰਗਰ ਅਤੇ ਕੋਲਡ ਡਰਿੰਕ ਵੰਡੇ ਗਏ ਸਨ। 15 ਸਤੰਬਰ ਨੂੰ ਮੁਹਾਲੀ ਦੇ ਫੇਜ਼-3ਬੀ1 ਸਥਿਤ ਸ੍ਰੀ ਵੈਸ਼ਨੋ ਮਾਤਾ ਮੰਦਰ ਦੇ ਬਾਹਰ ‘ਪੈਸਿਆਂ ਦਾ ਲੰਗਰ’ ਲਗਾਇਆ ਗਿਆ। ‘ਜੈ ਮਾਤਾ ਦੀ’ ਬੋਲਣ ’ਤੇ ਜ਼ਿਆਦਾਤਰ ਲੋਕਾਂ ਨੂੰ 500 ਰੁਪਏ ਦੇ ਨੋਟ ਦਿੱਤੇ ਗਏ। ਕੁਝ ਲੋਕਾਂ ਨੂੰ 1,000 ਅਤੇ 1,500 ਰੁਪਏ ਤੱਕ ਵੀ ਦਿੱਤੇ ਗਏ।
ਪੈਟਰੋਲ ਦਾ ਲੰਗਰ ਹੋਇਆ ਸੀ ਮੁਲਤਵੀ
ਤ੍ਰੇਹਨ ਨੇ ਚੰਡੀਗੜ੍ਹ 'ਚ ਪੈਟਰੋਲ ਦਾ ਲੰਗਰ ਲਗਾਉਣ ਦਾ ਐਲਾਨ ਕੀਤਾ ਸੀ। ਸ਼ੁਰੂਆਤੀ ਪ੍ਰੋਗਰਾਮ 18 ਅਗਸਤ ਸ਼ਾਮ 5 ਵਜੇ ਸੈਕਟਰ-7 ਤੇ ਸੈਕਟਰ-10 ਦੇ ਪੈਟਰੋਲ ਪੰਪਾਂ ’ਤੇ ਰੱਖਿਆ ਗਿਆ ਸੀ। ਲੋਕਾਂ ਨੂੰ 500 ਅਤੇ 1,000 ਰੁਪਏ ਦੇ ਪੈਟਰੋਲ ਕੂਪਨ ਦੇਣ ਦੀ ਯੋਜਨਾ ਸੀ। 18 ਅਗਸਤ ਨੂੰ ਭਾਰੀ ਮੀਂਹ ਤੇ ਪਾਣੀ ਭਰਨ ਕਾਰਨ ਪ੍ਰੋਗਰਾਮ ਨਹੀਂ ਹੋ ਸਕਿਆ। ਇਸ ਤੋਂ ਬਾਅਦ ਨਵੀਂ ਤਰੀਕ 21 ਅਗਸਤ ਐਲਾਨੀ ਗਈ ਸੀ। ਪੈਟਰੋਲ ਦੇ ਲੰਗਰ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਇੱਥੋਂ ਤੱਕ ਕਿ ਭੀੜ ਇਕੱਠੀ ਕਰਨ ’ਤੇ ਤ੍ਰੇਹਨ ਨੂੰ ਹਿਰਾਸਤ 'ਚ ਵੀ ਲਿਆ ਗਿਆ ਸੀ।
‘ਰਾਜਾ ਦਿ ਕਿੰਗ’ ਦੇ ਨਾਂ ਨਾਲ ਬਣੀ ਪਛਾਣ
ਰਾਕੇਸ਼ ਤ੍ਰੇਹਨ ਨੂੰ ਇੰਟਰਨੈੱਟ ਮੀਡੀਆ ’ਤੇ ‘ਰਾਜਾ ਦਿ ਕਿੰਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਮੂਲ ਰੂਪ 'ਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਕੱਪੜਾ ਕਾਰੋਬਾਰੀ ਸਨ। ਤ੍ਰੇਹਨ ਦੀ ਕੰਪਨੀ ਡਿਜੀਟਲ ਕਰੰਸੀ ਤੇ ਆਨਲਾਈਨ ਫਾਈਨੈਂਸ ਮਾਰਕੀਟ 'ਚ ਨਿਵੇਸ਼ ਅਤੇ ਟ੍ਰੇਡਿੰਗ ਨਾਲ ਜੁੜੀ ਹੈ। ਉਨ੍ਹਾਂ ਦਾ ਕਾਰੋਬਾਰ ਰੀਅਲ ਅਸਟੇਟ ਅਤੇ ਪ੍ਰਾਪਰਟੀ ਡੀਲਿੰਗ ਨਾਲ ਵੀ ਜੁੜਿਆ ਹੋਇਆ ਹੈ।