
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੁਕਮਾਂ ਅਨੁਸਾਰ ਗੁਰਲੀਨ ਨੂੰ ਪਠਾਨਕੋਟ, ਅਭਿਮਨਿਊ ਮਲਿਕ ਅਤੇ ਸ਼ਿਵਾਂਸ ਰਾਠੀ ਨੂੰ ਅੰਮ੍ਰਿਤਸਰ, ਹਰਸ਼ਿਤਾ ਸ਼ਰਮਾ ਨੂੰ ਮੋਗਾ, ਸ਼ਿਵਾਂਸ ਅਸਥਾਨਾ ਨੂੰ ਜਲੰਧਰ, ਪ੍ਰਗਤੀ ਰਾਣੀ ਅਤੇ ਪੀਯੂਸ਼ਾ ਬੁਡੇਕ ਨੂੰ ਲੁਧਿਆਣਾ, ਓਸੀਨ ਮੰਡਲ ਨੂੰ ਹੁਸ਼ਿਆਰਪੁਰ ਅਤੇ ਮੁਕਿਲਨ ਆਰ. ਨੂੰ ਪਟਿਆਲਾ ਵਿੱਚ ਨਿਯੁਕਤ ਕੀਤਾ ਗਿਆ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ 2024 ਬੈਚ ਦੇ 10 ਆਈਏਐੱਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਫੇਜ਼-2 ਸਿਵਲ ਸਰਵਿਸਿਜ਼ ਦੀ ਸਿਖਲਾਈ ਪੂਰੀ ਕਰਨ ਵਾਲੇ ਇਨ੍ਹਾਂ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਆਫ਼ਿਸਰ ਆਨ ਸਪੈਸ਼ਲ ਡਿਊਟੀ (ਅਰਬਨ ਅਫੇਅਰਜ਼) ਵਜੋਂ ਤਾਇਨਾਤ ਕੀਤਾ ਗਿਆ ਹੈ।
ਹੁਕਮਾਂ ਅਨੁਸਾਰ ਗੁਰਲੀਨ ਨੂੰ ਪਠਾਨਕੋਟ, ਅਭਿਮਨਿਊ ਮਲਿਕ ਅਤੇ ਸ਼ਿਵਾਂਸ ਰਾਠੀ ਨੂੰ ਅੰਮ੍ਰਿਤਸਰ, ਹਰਸ਼ਿਤਾ ਸ਼ਰਮਾ ਨੂੰ ਮੋਗਾ, ਸ਼ਿਵਾਂਸ ਅਸਥਾਨਾ ਨੂੰ ਜਲੰਧਰ, ਪ੍ਰਗਤੀ ਰਾਣੀ ਅਤੇ ਪੀਯੂਸ਼ਾ ਬੁਡੇਕ ਨੂੰ ਲੁਧਿਆਣਾ, ਓਸੀਨ ਮੰਡਲ ਨੂੰ ਹੁਸ਼ਿਆਰਪੁਰ ਅਤੇ ਮੁਕਿਲਨ ਆਰ. ਨੂੰ ਪਟਿਆਲਾ ਵਿੱਚ ਨਿਯੁਕਤ ਕੀਤਾ ਗਿਆ ਹੈ। ਇਹ ਅਧਿਕਾਰੀ ਸਬੰਧਤ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮਿਲ ਕੇ ਅਰਬਨ ਅਫੇਅਰਜ਼ ਨਾਲ ਸਬੰਧਤ ਕੰਮ ਦੇਖਣਗੇ।