- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਜਾ ਕੇ ਡਾਲਰ ਕਮਾਉਣ ਦਾ ਸੁਪਨਾ ਸੰਜੋਈ ਬੈਠੇ ਤੀਹ ਬੇਰੁਜ਼ਗਾਰ ਨੌਜਵਾਨਾਂ ਨਾਲ ਦੋ ਕਰੋੜ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੀਪਕ ਸ਼ਰਮਾ, ਬਠਿੰਡਾ : ਵਿਦੇਸ਼ ਜਾ ਕੇ ਡਾਲਰ ਕਮਾਉਣ ਦਾ ਸੁਪਨਾ ਸੰਜੋਈ ਬੈਠੇ ਤੀਹ ਬੇਰੁਜ਼ਗਾਰ ਨੌਜਵਾਨਾਂ ਨਾਲ ਦੋ ਕਰੋੜ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਂਟ ਦੀ ਪੁਲਿਸ ਨੇ ਇਸ ਸਬੰਧ ਵਿਚ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਤੇ ਕੈਸ਼ੀਅਰ ਖਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ।
ਉਕਤ ਕੰਪਨੀ ਦੇ ਮਾਲਕ ਨੇ ਨੌਜਵਾਨਾਂ ਕੋਲੋਂ ਰੁਪਏ ਇਕੱਠੇ ਕਰਕੇ ਵਰਕ ਪਰਮਿਟ ਦੀ ਜਗ੍ਹਾ 'ਤੇ ਟੂਰਿਸਟ ਵੀਜ਼ਾ ਦੇ ਦਿੱਤਾ ਅਤੇ ਕੰਪਨੀ ਦੇ ਦਫ਼ਤਰ ਨੂੰ ਤਾਲਾ ਲਗਾ ਕੇ ਰਫੂ ਚੱਕਰ ਹੋ ਗਿਆ। ਜ਼ਿਕਰਯੋਗ ਹੈ ਕਿ ਪਰਚੇ ਵਿਚ ਨਾਮਜ਼ਦ ਵਿਅਕਤੀ ਇਸ ਤੋਂ ਪਹਿਲਾਂ ਵੀ ਕਈ ਵਿਅਕਤੀਆਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਸੰਦੀਪ ਕੁਮਾਰ ਨੇ ਦੱਸਿਆ ਬੱਬਲਜੀਤ ਵਾਸੀ ਪਿੰਡ ਗੋਲੇਵਾਲਾ ਜ਼ਿਲ੍ਹਾ ਫ਼ਰੀਦਕੋਟ ਨੇ ਦੱਸਿਆ ਹੈ ਕਿ ਗੋਡ ਲਾਈਫ ਓਵਰਸੀਜ਼ ਪ੍ਰਾਈਵੇਟ ਲਿਮਟਿਡ ਭਾਰਤ ਨਗਰ ਦੇ ਐਮਡੀ ਮਨਪ੍ਰੀਤ ਸਿੰਘ ਨੇ ਫਰਵਰੀ 2019 ਵਿਚ ਇਕ ਪੰਜਾਬੀ ਅਖ਼ਬਾਰ ਵਿਚ ਇਸ਼ਤਿਹਾਰ ਦਿੱਤਾ ਸੀ ਕਿ ਉਹ ਲੋਕਾਂ ਨੂੰ ਵਿਦੇਸ਼ਾਂ ਵਿਚ ਪੱਕੇ ਤੌਰ 'ਤੇ ਭੇਜਦਾ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਤੋਂ ਇਲਾਵਾ ਵੱਖ ਵੱਖ ਜ਼ਿਲਿ੍ਆਂ ਦੇ 30 ਦੇ ਕਰੀਬ ਨੌਜਵਾਨ ਅਖ਼ਬਾਰ ਵਿਚ ਇਸ਼ਤਿਹਾਰ ਪੜ੍ਹ ਕੇ ਉਕਤ ਕੰਪਨੀ ਦੇ ਦਫ਼ਤਰ ਵਿਚ ਹਾਜ਼ਰ ਹੋਏ ਸਨ। ਜਿਥੇ ਕੰਪਨੀ ਦੇ ਐਮਡੀ ਮਨਪ੍ਰੀਤ ਸਿੰਘ ਨੇ ਸਾਰੇ ਨੌਜਵਾਨਾਂ ਨੂੰ ਵਿਦੇਸ਼ ਦੇ ਸੁਪਨੇ ਦਿਖਾ ਕੇ ਆਪਣੇ ਭਰੋਸੇ ਵਿਚ ਲੈ ਲਿਆ। ਇਸ ਉਪਰੰਤ ਕੰਪਨੀ ਦੀ ਕੈਸ਼ੀਅਰ ਪਿ੍ਰਆ ਸ਼ਰਮਾ ਨੇ ਉਸ ਸਮੇਤ ਸਾਰੇ ਨੌਜਵਾਨਾਂ ਕੋਲੋਂ ਦੋ ਕਰੋੜ ਰੁਪਏ ਇਕੱਠੇ ਕਰਕੇ ਉਨ੍ਹਾਂ ਦਾ ਆਪਣੇ ਤੌਰ 'ਤੇ ਹੀ ਮੈਡੀਕਲ ਕਰਵਾ ਦਿੱਤਾ ਅਤੇ ਵੀਜ਼ੇ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਬਲਜੀਤ ਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਵਿਅਕਤੀ ਨੇ ਸਾਰੇ ਨੌਜਵਾਨਾਂ ਨੂੰ ਵਰਕ ਪਰਮਿਟ ਦੀ ਜਗ੍ਹਾ ਟੂਰਿਸਟ ਵੀਜ਼ੇ ਲਗਵਾ ਦਿੱਤੇ। ਇਸ ਗੱਲ ਦਾ ਪਤਾ ਚੱਲਦਿਆਂ ਹੀ ਜਦ ਉਹ ਸਥਾਨਕ ਭਾਰਤ ਨਗਰ ਵਿਚ ਸਥਿਤ ਕੰਪਨੀ ਦੇ ਦਫ਼ਤਰ ਪਹੁੰਚੇ ਤਾਂ ਮਨਪ੍ਰਰੀਤ ਅਤੇ ਉਸ ਦੀ ਕੈਸ਼ੀਅਰ ਪਿ੍ਰਆ ਸ਼ਰਮਾ ਦਫਤਰ ਨੂੰ ਤਾਲਾ ਲਗਾ ਕੇ ਰਫੂਚੱਕਰ ਹੋ ਚੁੱਕੇ ਸਨ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੌਜਵਾਨਾਂ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀਆਂ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਗੋਲੇਵਾਲਾ, ਕੁਲਵਿੰਦਰ ਸਿੰਘ ਵਾਸੀ ਚਹਿਲਾਂ ਵਾਲਾ (ਮਾਨਸਾ), ਸੰਦੀਪ ਕੁਮਾਰ ਵਾਸੀ ਕਰਿਆਮ (ਨਵਾਂਸ਼ਹਿਰ), ਰਣਦੀਪ ਸਿੰਘ ਵਾਸੀ ਬਰਨਾਲਾ,.ਗੁਰਮੀਤ ਸਿੰਘ ਵਾਸੀ ਘੁਡਾਣੀ ਕਲਾਂ (ਲੁਧਿਆਣਾ) ਬਲਵਿੰਦਰ ਸਿੰਘ ਵਾਸੀ ਗੋਬਿੰਦ ਕਾਲੋਨੀ ਬਰਨਾਲਾ, ਗੁਰਸੇਵਕ ਸਿੰਘ ਵਾਸੀ ਸਿਵੀਆਂ (ਫਰੀਦਕੋਟ), ਜਰਨੈਲ ਸਿੰਘ ਵਾਸੀ ਭਗਤਾ ਭਾਈਕਾ, ਗੁਰਬੀਰ ਸਿੰਘ ਵਾਸੀ ਲੱਖੋਕ (ਕਪੂਰਥਲਾ), ਸੁਖਬੀਰ ਸਿੰਘ ਵਾਸੀ ਖੂੰਨਣ ਕਲਾਂ (ਮੁਕਤਸਰ), ਹੁਸਨਵੀਰ ਵਾਸੀ ਪਿੰਡ ਭੁੱਲਰਾਂ (ਮੁਕਤਸਰ), ਹਰਜਿੰਦਰ ਸਿੰਘ ਵਾਸੀ ਗੋਲੇਵਾਲਾ, ਸੁਖਜੀਤ ਸਿੰਘ ਵਾਸੀ ਚਿੱਬੜਾ (ਮੁਕਤਸਰ), ਕੁਲਦੀਪ ਸਿੰਘ ਵਾਸੀ ਮੁਕਤਸਰ, ਗੁਰਮੀਤ ਸਿੰਘ ਵਾਸੀ ਫਤੂਹੀਵਾਲਾ ਮੁਕਤਸਰ, ਖੁਸ਼ਵਿੰਦਰ ਸਿੰਘ ਵਾਸੀ ਭੰਗਲਾ (ਨਵਾਂ ਸ਼ਹਿਰ), ਜਰਨੈਲ ਸਿੰਘ ਵਾਸੀ ਖ਼ਾਨਪੁਰ ਕੁੱਲੇਵਾਲ (ਨਵਾਂ ਸ਼ਹਿਰ), ਨਿਰਭੈ ਸਿੰਘ ਪਿੰਡ ਚਹਿਲਾਂ (ਮਾਨਸਾ), ਲਖਵਿੰਦਰ ਸਿੰਘ ਵਾਸੀ ਬੰਡਾਲਾ (ਅੰਮਿਤਸਰ) ਦੇ ਤੌਰ 'ਤੇ ਹੋਈ ਹੈ।