ਜੂਨ 18,19 ਤੇ 20 ਨੂੰ ਹੈ ਸ਼ਹੀਦ ਬਾਬਾ ਸਿੱਧ ਭੋਇ ਜੀ ਸਲਾਨਾ ਜੋੜ ਮੇਲਾ, ਪਿੰਡ ਕੋਟਲੱਲੂ ਜ਼ਿਲ੍ਹਾ ਮਾਨਸਾ ’ਚ ਬਣਿਆ ਹੈ ਮੁੱਖ ਸਥਾਨ
ਸ਼ਹੀਦ ਬਾਬਾ ਸਿੱਧ ਭੋਇ ਜੀ ਸਲਾਨਾ ਜੋੜ ਮੇਲਾ 18, 19, ਅਤੇ 20 ਜੂਨ 2024 ਨੂੰ ਧਾਲੀਵਾਲ ਭਾਈਚਾਰੇ ਦਾ ਮੁੱਖ ਪੂਜਨ ਸਥਾਨ ਸ਼ਹੀਦ ਬਾਬਾ ਸਿੱਧ ਭੋਇ ਜੀ ਪਿੰਡ ਕੋਟਲੱਲੂ ਜ਼ਿਲ੍ਹਾ ਮਾਨਸਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਲਈ ਸੰਗਤਾਂ ਵੱਲੋਂ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।
Publish Date: Sun, 16 Jun 2024 11:15 AM (IST)
Updated Date: Sun, 16 Jun 2024 02:19 PM (IST)
ਹਰਕ੍ਰਿਸ਼ਨ ਸ਼ਰਮਾ,ਮਾਨਸਾ: ਸ਼ਹੀਦ ਬਾਬਾ ਸਿੱਧ ਭੋਇ ਜੀ ਸਲਾਨਾ ਜੋੜ ਮੇਲਾ 18, 19, ਅਤੇ 20 ਜੂਨ 2024 ਨੂੰ ਧਾਲੀਵਾਲ ਭਾਈਚਾਰੇ ਦਾ ਮੁੱਖ ਪੂਜਨ ਸਥਾਨ ਸ਼ਹੀਦ ਬਾਬਾ ਸਿੱਧ ਭੋਇ ਜੀ ਪਿੰਡ ਕੋਟਲੱਲੂ ਜ਼ਿਲ੍ਹਾ ਮਾਨਸਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਲਈ ਸੰਗਤਾਂ ਵੱਲੋਂ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।
ਸ਼ਹੀਦ ਬਾਬਾ ਸਿੱਧ ਭੋਇ ਜੀ ਵੈਲਫ਼ੇਅਰ ਸੁਸਾਇਟੀ (ਰਜਿ.2569) ਪਿੰਡ ਕੋਟਲੱਲੂ (ਮਾਨਸਾ) ਦੇ ਪ੍ਰਧਾਨ ਅਵਤਾਰ ਸਿੰਘ ਧਾਲੀਵਾਲ ਬਾਜੇਵਾਲਾ, ਮੀਤ ਪ੍ਰਧਾਨ ਗਾਗੜ ਸਿੰਘ ਕੋਟਲੱਲੂ, ਖਜਾਨਚੀ ਜਗਰਾਜ ਸਿੰਘ ਧਾਲੀਵਾਲ ਗੰਢੂ ਕਲਾਂ, ਸਕੱਤਰ ਲਾਭ ਸਿੰਘ ਧਾਲੀਵਾਲ ਮੱਲ ਸਿੰਘ ਵਾਲਾ ਨੇ ਦੱਸਿਆ ਕਿ ਇਹ ਸਥਾਨ ਤਕਰੀਬਨ 5 ਏਕੜ ’ਚ ਬਣਿਆ ਹੋਇਆ ਹੈ। ਹਰ ਸਾਲ ਜੇਠ ਸੁਦੀ ਤੇਰਸ ਨੂੰ ਸਾਲਾਨਾ ਜੋੜ ਮੇਲਾ ਭਰਦਾ ਹੈ। ਭਾਰਤ ਸਮੇਤ ਵਿਦੇਸ਼ਾਂ ’ਚੋਂ ਧਾਲੀਵਾਲ ਭਾਈਚਾਰੇ ਦੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਅਰਦਾਸਾਂ ਕਰਦੇ, ਮੰਨਤਾਂ ਮੰਗਦੇ ਹਨ। ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ। ਇਸ ਵਾਰ ਵੀ ਇਹ ਮੇਲਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਇਸ ਦੌਰਾਨ ਸਮੂਹ ਪ੍ਰਬੰਧਕ ਕਮੇਟੀ ਦੇ ਸੁਖਦੇਵ ਸਿੰਘ, ਸੁਖਪਾਲ ਸਿੰਘ, ਪ੍ਰੀਤਮ ਸਿੰਘ, ਬੰਤ ਸਿੰਘ, ਸੂੁਖਵੰਤ ਸਿੰਘ, ਬਲਜਿੰਦਰ ਸਿੰਘ, ਗੁਰਮੇਲ ਸਿੰਘ, ਅਮਨਦੀਪ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਹਰਮੇਲ ਸਿੰਘ , ਰੂਬੀ ਸਿੰਘ ਆਦਿ ਮੌਜੂਦ ਸਨ।