- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਦੀ ਸੂਚਨਾ ਮਿਲਣ 'ਤੇ ਭੁੱਚੋ ਮੰਡੀ ਪੁਲਿਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੱਤੀ ਜਾਵੇਗੀ।

ਜਾਗਰਣ ਸੰਵਾਦਦਾਤਾ, ਭੁੱਚੋ ਮੰਡੀ : ਭੁੱਚੋ ਕੈਂਚੀਆਂ ਰੋਡ 'ਤੇ ਨਵੇਂ ਖੁੱਲ੍ਹੇ ਫਲਿੱਪਕਾਰਟ ਦੇ ਗੋਦਾਮ 'ਚ ਦੇਰ ਰਾਤ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਚੋਰੀ ਰਾਤ ਕਰੀਬ 2 ਤੋਂ 3 ਵਜੇ ਦੇ ਵਿਚਕਾਰ ਹੋਣ ਦਾ ਖ਼ਦਸ਼ਾ ਹੈ।
ਗੋਦਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬੀਤੀ ਰਾਤ ਡਿਲੀਵਰੀ ਲਈ ਕਰੀਬ 980 ਮੋਬਾਈਲ ਫੋਨ ਭੁੱਚੋ ਮੰਡੀ ਦੇ ਗੋਦਾਮ 'ਚ ਲਿਆਂਦੇ ਗਏ ਸਨ। ਹਰ ਮੋਬਾਈਲ ਦੀ ਕੀਮਤ 35,000 ਤੋਂ 45,000 ਰੁਪਏ ਦੇ ਵਿਚਕਾਰ ਦੱਸੀ ਗਈ ਹੈ। ਸਵੇਰੇ ਜਦੋਂ ਉਹ ਗੋਦਾਮ ਪਹੁੰਚੇ ਤਾਂ ਉੱਥੋਂ ਸਾਰੇ ਮੋਬਾਈਲ ਗਾਇਬ ਸਨ। ਪ੍ਰਬੰਧਕਾਂ ਦੇ ਅਨੁਮਾਨ ਅਨੁਸਾਰ ਚੋਰੀ ਹੋਏ ਮੋਬਾਈਲ ਫੋਨਾਂ ਦੀ ਕੁੱਲ ਕੀਮਤ 4.5 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ।