- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਸੰਮਤੀ ਚੇਅਰਮੈਨ ਇਨ੍ਹਾਂ ਦੀ ਵੋਟ ਲਾ ਕੇ ਅਕਾਲੀ ਦਲ ਕੋਲ ਕੁੱਲ 18 ਵੋਟਾਂ ਬਣਦੀਆਂ ਸਨ ਜਿਸ ਕਾਰਨ ਸਰਬਸੰਮਤੀ ਨਾਲ ਸਵਰਨ ਸਿੰਘ ਨੂੰ ਚੇਅਰਮੈਨ ਅਤੇ ਜਸਕਰਨ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।

ਗੁਰਤੇਜ ਸਿੱਧੂ, ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਅੱਜ ਹੋਈ ਚੋਣ 'ਚ ਸਵਰਨ ਸਿੰਘ ਪੂਹਲੀ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਕੋਲ ਜ਼ਿਲ੍ਹਾ ਪ੍ਰੀਸ਼ਦ ਦੇ 13 ਮੈਂਬਰ ਸਨ, ਜਦੋਂਕਿ ਆਮ ਆਦਮੀ ਪਾਰਟੀ ਕੋਲ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਮੈਂਬਰ ਸਨ। ਇਸ ਦੌਰਾਨ ਬਲਾਕ ਸੰਮਤੀ ਚੇਅਰਮੈਨ ਇਨ੍ਹਾਂ ਦੀ ਵੋਟ ਲਾ ਕੇ ਅਕਾਲੀ ਦਲ ਕੋਲ ਕੁੱਲ 18 ਵੋਟਾਂ ਬਣਦੀਆਂ ਸਨ ਜਿਸ ਕਾਰਨ ਸਰਬਸੰਮਤੀ ਨਾਲ ਸਵਰਨ ਸਿੰਘ ਨੂੰ ਚੇਅਰਮੈਨ ਅਤੇ ਜਸਕਰਨ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।