- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਕਾਰਨ ਆਪਣੇ ਪੁੱਤਰ ਗੁਆ ਚੁੱਕੀਆਂ ਮਾਵਾਂ ਅਤੇ ਪਤੀ ਗੁਆ ਚੁੱਕੀਆਂ ਬੀਬੀਆਂ ਦੀ ਹਾਲਤ ਦੇਖ ਕੇ ਨਿਰਾਸ਼ਾ ਹੋਈ ਹੈ। ਇਨ੍ਹਾਂ ਪਰਿਵਾਰਾਂ ਦੇ ਦਰਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਨੇ ਕਈ ਮਾਵਾਂ ਦੀ ਗੋਦ ਸੁੰਨੀ ਕੀਤੀ, ਕਈ ਮਾਤਾ–ਪਿਤਾ ਤੋਂ ਬੁਢਾਪੇ ਦੀ ਲਾਠੀ ਖੋਹੀ ਅਤੇ ਅਨੇਕਾਂ ਪਰਿਵਾਰ ਉਜਾੜ ਦਿੱਤੇ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਭਗਵੰਤ ਮਾਨ ਦੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਡੈੱਡਲਾਈਨ ਹੀ ਕਈ ਵਾਰ ਡੈੱਡ ਹੋ ਗਈ ਹੈ। ਜਿੰਨੇ ਦਿਨ ਇਸ ਸਰਕਾਰ ਦੇ ਬਚਦੇ ਹਨ, ਉਸ ਦੌਰਾਨ ਨਸ਼ਾ ਮਾਫ਼ੀਆ ਨੂੰ ਸਰਪ੍ਰਸਤੀ ਦੇਣੀ ਛੱਡ ਕੇ ਨਸ਼ਿਆਂ ਮਾਫ਼ੀਆ ਖਿਲਾਫ਼ ਕੰਮ ਕਰਨਾ ਚਾਹੀਦਾ ਹੈ। ਇਹ ਸ਼ਬਦ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਸ਼ਾ ਮੁਕਤ ਪੰਜਾਬ ਦੀ ਚੌਥੀ ਯਾਤਰਾ ਦੌਰਾਨ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਪੰਜਾਬ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਕੀਤੇ ਗਏ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਚੌਹਾਨ ਨੇ ਕਿਹਾ ਆਪ ਨੇ ਪੰਜਾਬ ਨੂੰ ਨਸ਼ੇ ਨਾਲ ਤਬਾਹੀ ਦੀ ਕਗਾਰ ਉੱਤੇ ਖੜ੍ਹਾ ਕਰਨ ਦਾ ਪਾਪ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਕਾਰਨ ਆਪਣੇ ਪੁੱਤਰ ਗੁਆ ਚੁੱਕੀਆਂ ਮਾਵਾਂ ਅਤੇ ਪਤੀ ਗੁਆ ਚੁੱਕੀਆਂ ਬੀਬੀਆਂ ਦੀ ਹਾਲਤ ਦੇਖ ਕੇ ਨਿਰਾਸ਼ਾ ਹੋਈ ਹੈ। ਇਨ੍ਹਾਂ ਪਰਿਵਾਰਾਂ ਦੇ ਦਰਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਨੇ ਕਈ ਮਾਵਾਂ ਦੀ ਗੋਦ ਸੁੰਨੀ ਕੀਤੀ, ਕਈ ਮਾਤਾ–ਪਿਤਾ ਤੋਂ ਬੁਢਾਪੇ ਦੀ ਲਾਠੀ ਖੋਹੀ ਅਤੇ ਅਨੇਕਾਂ ਪਰਿਵਾਰ ਉਜਾੜ ਦਿੱਤੇ।
‘ਆਪ’ ਨੇ ਭਗਤ ਸਿੰਘ ਦੇ ਵਾਰਿਸਾਂ ਨੂੰ ਨਸ਼ੇ ਵੱਲ ਧੱਕਣ ਦਾ ਪਾਪ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨਸ਼ਿਆਂ ਖਿਲਾਫ਼ ਜਦੋਂ ਯਾਤਰਾ ਕੱਢ ਰਹੇ ਹਾਂ ਤਾਂ ਆਪ ਵਾਲੇ ਕਾਲੇ ਝੰਡੇ ਦਿਖਾ ਰਹੇ ਹਨ, ਇਨ੍ਹਾਂ ਨੂੰ ਚੁੱਲੂ ਭਰ ਪਾਣੀ ਵਿੱਚ ਡੁੱਬ ਮਰਨਾ ਚਾਹੀਦਾ ਹੈ। ਨਸ਼ਾ ਮੁਕਤ ਯਾਤਰਾ ਦਾ ਵਿਰੋਧ ਕਰਕੇ ਇਹ ਕਿਸ ਦਾ ਸਮਰਥਨ ਕਰ ਰਹੇ ਹਨ। ਸ਼ਿਵ ਰਾਜ ਸਿੰਘ ਚੌਹਾਨ ਨੇ ਕਾਫ਼ੀ ਸਖ਼ਤ ਲਹਿਜ਼ੇ ਵਿੱਚ ਕਿਹਾ ਸਾਡੇ ਨਾਲ ਨਾ ਉਲਝੋ, ਅਸੀਂ ਜਦੋਂ ਮਚਲਦੇ ਹਾਂ ਤਾਂ ਤੂਫ਼ਾਨ ਆਉਣ ਲੱਗਦੇ ਹਨ।
ਭਾਜਪਾ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਹੈ ਅਤੇ ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਯਾਦ ਰੱਖਣ ਕਿ ਮੈਂ ਉਹੀ ਸ਼ਿਵ ਰਾਜ ਚੌਹਾਨ ਹਾਂ, ਜਿਸ ਨੇ ਮੱਧ ਪ੍ਰਦੇਸ਼ ਦੀ ਸੱਤਾ ਵਿੱਚ ਆਉਂਦਿਆਂ ਹੀ 6 ਮਹੀਨੇ ਵਿੱਚ ਚੰਬਲ ਤੋਂ ਡਾਕੁਆਂ ਦਾ ਸਫਾਇਆ ਕਰ ਦਿੱਤਾ ਸੀ। ਪੰਜਾਬ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ 6 ਮਹੀਨੇ ਵਿੱਚ ਹੀ ਨਸ਼ੇ ਦੀਆਂ ਜੜ੍ਹਾਂ ਪੁੱਟ ਦਿਆਂਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਲਈ ਸੰਦੇਸ਼ ਹੈ, ਕਿ ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਹੀ ਦਮ ਲਵੇਗੀ।
ਯੂਪੀ ਵਿੱਚੋਂ ਗੈਂਗਸਟਰਵਾਦ, ਕਸ਼ਮੀਰ ਵਿੱਚੋਂ ਹਿੰਸਾ ਅਤੇ ਦੇਸ ਵਿੱਚੋਂ ਨਕਸਲਵਾਦ ਵਾਂਗ ਹੀ ਪੰਜਾਬ ਦੇ ਨਸ਼ਾ ਤਸਕਰਾਂ ਦਾ ਸਫ਼ਾਇਆ ਕੀਤਾ ਜਾਵੇਗਾ। ਚੌਹਾਨ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਵਾਰ-ਵਾਰ ਆਉਣਗੇ ਅਤੇ ਜੇਕਰ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ,ਰਾਤ ਤੁਹਾਡੀ ਹੈ, ਪਰ ਸਵੇਰ ਸਾਡੀ ਹੋਵੇਗੀ। ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਪ ਪਾਰਟੀ ਦਾ ਵਾਅਦਾ ਸੀ ਕਿ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕੀਤਾ ਜਾਵੇਗਾ। ਪਰ ਨਸ਼ੇ ਖ਼ਤਮ ਹੋਣ ਦੀ ਬਜਾਇ ਲਗਾਤਾਰ ਵਧ ਰਹੇ ਹਨ।
ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਜੋ ਵੀ ਆਪਣੇ ਹੱਕ ਦੀ ਆਵਾਜ਼ ਉਠਾਉਂਦਾ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਆਪਣਾ ਦੁਸ਼ਮਣ ਸਮਝਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਦੀ ਜਨਤਾ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢ ਸਕਦੀ ਹੈ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੋ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਇਕ ਏਐਸਆਈ ਦਾ ਕਤਲ ਹੋਇਆ। ਇਸ ਤੋਂ ਕੁਝ ਦਿਨ ਪਹਿਲਾਂ ਏਐਸਆਈI ਹਰਜੀਤ ਸਿੰਘ ਦਾ ਕਤਲ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਏਐਸਆਈ ਜੋਗਾ ਸਿੰਘ ਨੂੰ ਮਾਰ ਦਿੱਤਾ ਗਿਆ।
ਜਾਖੜ ਨੇ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਗੁੰਡਾਰਾਜ ਫੈਲ ਰਿਹਾ ਹੈ ਅਤੇ ਗੈਂਗਸਟਰ ਬੇਖੌਫ਼ ਘੁੰਮ ਰਹੇ ਹਨ । ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਆਗੂ ਅਤੇ ਪਾਰਟੀ ਅਹੁਦੇਦਾਰ ਮੰਚ ’ਤੇ ਮੌਜੂਦ ਰਹੇ, ਜਿਨ੍ਹਾਂ ਵਿੱਚ ਸੂਬਾ ਸੰਗਠਨ ਮੰਤਰੀ ਸ੍ਰੀਨਿਵਾਸੁਲੂ, ਸਾਬਕਾ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ, ਦਿਆਲ ਸੋਢੀ, ਮੀਡੀਆ ਸੈੱਲ ਦੀ ਸਹਿ-ਸੰਯੋਜਕ ਪਰਮਪਾਲ ਕੌਰ, ਜ਼ਿਲ੍ਹਾ ਭਾਜਪਾ ਪ੍ਰਧਾਨ ਬਠਿੰਡਾ (ਦਿਹਾਤੀ) ਗੁਰਪ੍ਰੀਤ ਸਿੰਘ ਮਲੂਕਾ, ਬਠਿੰਡਾ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ, ਯਾਤਰਾ ਦੇ ਮੀਡੀਆ ਇੰਚਾਰਜ ਡਾ. ਕੰਵਰਜੀਤ ਸਿੰਘ ਸੋਹੀ, ਮੀਡੀਆ ਕੋਆਰਡੀਨੇਟਰ ਸਤਿਅਨ ਓਝਾ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।