- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਦੀਪ ਨੇ 122 ਕਿਲੋਮੀਟਰ ਦਾ ਇਹ ਔਖਾ ਰੂਟ 20 ਘੰਟੇ 36 ਮਿੰਟ 4 ਸਕਿੰਟ ਵਿੱਚ ਪੂਰਾ ਕੀਤਾ। ਇਸ ਦੌੜ ਦੌਰਾਨ ਉਸ ਨੂੰ ਘੱਟ ਆਕਸੀਜਨ, ਕੜਾਕੇ ਦੀ ਠੰਢ, ਤੇਜ਼ ਹਵਾਵਾਂ ਅਤੇ ਪਹਾੜੀ ਇਲਾਕੇ ਦੇ ਔਖੇ ਰਸਤਿਆਂ ਦਾ ਸਾਹਮਣਾ ਕਰਨਾ ਪਿਆ। ਉਚਾਈ ਵਧਣ ਨਾਲ ਆਕਸੀਜਨ ਦੀ ਮਾਤਰਾ ਘਟਣ ਕਾਰਨ ਦੌੜਾਕਾਂ ਲਈ ਇਹ ਚੁਣੌਤੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਇਸ ਦੇ ਬਾਵਜੂਦ ਕਰਨਦੀਪ ਨੇ ਹੌਸਲਾ ਕਾਇਮ ਰੱਖਦਿਆਂ ਆਪਣੀ ਦੌੜ ਜਾਰੀ ਰੱਖੀ ਅਤੇ ਨਿਰਧਾਰਤ ਰੂਟ ਨੂੰ ਸਫਲਤਾਪੂਰਵਕ ਪੂਰਾ ਕੀਤਾ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਬਠਿੰਡਾ ਦੇ ਨੌਜਵਾਨ ਅਲਟਰਾ ਰਨਰ ਕਰਨਦੀਪ ਮੋਂਗਾ ਨੇ ਲੱਦਾਖ ਦੀਆਂ ਬੇਹੱਦ ਮੁਸ਼ਕਲ ਭੂਗੋਲਿਕ ਤੇ ਮੌਸਮੀ ਹਾਲਾਤਾਂ ਦਰਮਿਆਨ 122 ਕਿਲੋਮੀਟਰ ਲੰਬੀ ‘ਸਿਲਕ ਰੂਟ ਅਲਟਰਾ ਚੈਲੇਂਜ’ ਪੂਰੀ ਕਰ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਕਰਨਦੀਪ ਨੇ ਇਹ ਚੁਣੌਤੀ ਨੁਬਰਾ ਵੈਲੀ ਤੋਂ ਸ਼ੁਰੂ ਕਰ ਕੇ ਖਾਰਦੁੰਗਲਾ ਪਾਸ ਹੁੰਦੇ ਹੋਏ ਲੇਹ ਤੱਕ ਪਹੁੰਚ ਕੇ ਪੂਰੀ ਕੀਤੀ। ਇਸ ਦੌਰਾਨ ਉਸ ਨੇ ਸਮੁੰਦਰ ਤਲ ਤੋਂ ਲਗਪਗ 17,618 ਫੁੱਟ ਦੀ ਉਚਾਈ ’ਤੇ ਦੌੜ ਲਾਈ।
ਕਰਨਦੀਪ ਨੇ 122 ਕਿਲੋਮੀਟਰ ਦਾ ਇਹ ਔਖਾ ਰੂਟ 20 ਘੰਟੇ 36 ਮਿੰਟ 4 ਸਕਿੰਟ ਵਿੱਚ ਪੂਰਾ ਕੀਤਾ। ਇਸ ਦੌੜ ਦੌਰਾਨ ਉਸ ਨੂੰ ਘੱਟ ਆਕਸੀਜਨ, ਕੜਾਕੇ ਦੀ ਠੰਢ, ਤੇਜ਼ ਹਵਾਵਾਂ ਅਤੇ ਪਹਾੜੀ ਇਲਾਕੇ ਦੇ ਔਖੇ ਰਸਤਿਆਂ ਦਾ ਸਾਹਮਣਾ ਕਰਨਾ ਪਿਆ। ਉਚਾਈ ਵਧਣ ਨਾਲ ਆਕਸੀਜਨ ਦੀ ਮਾਤਰਾ ਘਟਣ ਕਾਰਨ ਦੌੜਾਕਾਂ ਲਈ ਇਹ ਚੁਣੌਤੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਇਸ ਦੇ ਬਾਵਜੂਦ ਕਰਨਦੀਪ ਨੇ ਹੌਸਲਾ ਕਾਇਮ ਰੱਖਦਿਆਂ ਆਪਣੀ ਦੌੜ ਜਾਰੀ ਰੱਖੀ ਅਤੇ ਨਿਰਧਾਰਤ ਰੂਟ ਨੂੰ ਸਫਲਤਾਪੂਰਵਕ ਪੂਰਾ ਕੀਤਾ।
ਨੁਬਰਾ ਵੈਲੀ ਤੋਂ ਖਾਰਦੁੰਗਲਾ ਪਾਸ ਅਤੇ ਉੱਥੋਂ ਲੇਹ ਤੱਕ ਦਾ ਇਹ ਰਸਤਾ ਆਪਣੀ ਉਚਾਈ ਅਤੇ ਮੁਸ਼ਕਲ ਪਹਾੜੀ ਭੂਗੋਲ ਲਈ ਜਾਣਿਆ ਜਾਂਦਾ ਹੈ। ਇਸ ਅਲਟਰਾ ਚੈਲੇਂਜ ਵਿੱਚ ਭਾਗ ਲੈਣ ਲਈ ਸਰੀਰਕ ਤਾਕਤ ਦੇ ਨਾਲ-ਨਾਲ ਮਾਨਸਿਕ ਦ੍ਰਿੜ੍ਹਤਾ ਅਤੇ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ। ਕਰਨਦੀਪ ਦੀ ਇਸ ਪ੍ਰਾਪਤੀ ਨੂੰ ਉਸ ਦੇ ਖੇਡ ਸਫ਼ਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।
ਕਰਨਦੀਪ ਦੀ ਇਸ ਪ੍ਰਾਪਤੀ ’ਤੇ ਬਠਿੰਡਾ ਦੇ ਖੇਡ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਮੁਸ਼ਕਲ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਕਰਨਦੀਪ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਟੇਕ ਚੰਦ ਕਾਂਸਲ ਸਮੇਤ ਹੋਰਨਾਂ ਨੇ ਵੀ ਉਸ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਅਲਟਰਾ ਰਨਿੰਗ ਚੁਣੌਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।