ਸੁਪਰਵਾਈਜ਼ਰ ਹਰਮੀਤ ਕੌਰ ਦੀ ਸੇਵਾ ਮੁਕਤੀ ’ਤੇ ਸਮਾਗਮ ਕਰਵਾਇਆ ਸੁਪਰਵਾਇਜਰ ਹਰਮੀਤ ਕੌਰ ਦੀ ਸੇਵਾ ਮੁਕਤੀ ’ਤੇ ਸਮਾਗਮ ਕਰਵਾਇਆ
Publish Date: Mon, 06 Jul 2026 04:51 PM (IST)
Updated Date: Mon, 06 Jul 2026 04:54 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਸਬੰਧਤ ਸੀਡੀਪੀਓ ਬਲਾਕ ਭਗਤਾ ਭਾਈ ਦੇ ਸੁਪਰਵਾਇਜਰ ਹਰਮੀਤ ਕੌਰ ਕਰੀਬ 25 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਸਥਾਨਿਕ ਸਹਿਰ ਦੇ ਪੁਰੀ ਰੈਸਟੋਰੈਟ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਹਰਮੀਤ ਕੌਰ ਸੇਵਾ ਮੁਕਤ ਸੁਪਰਵਾਇਜਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਇਮਾਨਦਾਰੀ ਨਾਲ ਨਿਭਾਈ ਗਈ ਡਿਊਟੀ ਦੀ ਪ੍ਰਸੰਸਾ ਕੀਤੀ ਗਈ। ਇਸ ਸਮਾਗਮ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਵੱਡੀ ਗਿਣਤੀ ਆਂਗਨਵਾੜੀ ਵਰਕਰਾਂ ਹੈਲਪਰਾਂ ਨੇ ਸਮੂਲੀਅਤ ਕੀਤੀ। ਇਸ ਸਮੇਂ ਪੰਕਜ ਕੁਮਾਰ ਜਿਲ੍ਹਾਂ ਪ੍ਰੋਗਰਾਮ ਅਫਸਰ ਨੇ ਕਿਹਾ ਕਿ ਹਰਮੀਤ ਕੌਰ ਸੁਪਰਵਾਇਜਰ ਵੱਲੋਂ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਬੇਦਾਗ਼ ਸੇਵਾ ਨਿਭਾਈ ਹੈ। ਇਸ ਮੌਕੇ ਰਣਦੇਵ ਸਿੰਘ ਠੱਠੀ ਭਾਈ, ਸੀਨੀਅਰ ਸਹਾਇਕ ਮਨਪ੍ਰੀਤ ਕੌਰ, ਕਲਰਕ ਮਨਦੀਪ ਸਿੰਘ, ਬਲਾਕ ਕੋਆਰਡੀਨੇਟਰ ਮਨਪ੍ਰੀਤ ਸਿੰਘ, ਬਲਾਕ ਕੋਆਰਡੀਨੇਟਰ ਸੁਸ਼ੀਲ ਕੁਮਾਰ, ਸੁਪਰਵਾਇਜਰ ਬਿੰਦਰ ਕੌਰ, ਸੁਪਰਵਾਇਜਰ ਸਵਰਨਜੀਤ ਕੌਰ, ਸੁਪਰਵਾਇਜਰ ਵੀਰਪਾਲ ਕੌਰ, ਸਿੰਦਰਪਾਲ ਕੌਰ ਦਿਆਲਪੁਰਾ ਸੂਬਾ ਆਗੂ ਆਗਨਵਾੜੀ ਯੂਨੀਅਨ, ਬਲਵੀਰ ਕੌਰ ਭਗਤਾ, ਭੁਪਿੰਦਰ ਸਿੰਘ, ਜਗਦੀਸ਼ ਕੌਰ ਭਗਤਾ, ਸੁਖਵਿੰਦਰ ਕੌਰ ਸਿੱਧੂ, ਟੀਨਾ ਭਗਤਾ, ਪਰਮਜੀਤ ਕੌਰ, ਬਲਵਿੰਦਰ ਕੌਰ, ਸੁਖਪ੍ਰੀਤ ਕੌਰ, ਹਰਪਾਲ ਕੌਰ, ਨਰਿੰਦਰ ਕੌਰ, ਆਸ਼ਾ ਰਾਣੀ, ਪਤਵਿੰਦਰ ਕੌਰ, ਰੁਪਿੰਦਰ ਕੌਰ, ਮੂਰਤੀ ਕੌਰ, ਮਨਜੀਤ ਕੌਰ ਕੇਸਰ ਵਾਲਾ, ਹਰਪਾਲ ਕੌਰ ਕੇਸਰ ਵਾਲਾ, ਪਰਮਜੀਤ ਕੌਰ ਢਿੱਲੋ, ਹਰਜਿੰਦਰ ਕੌਰ ਸਿਰੀਏਵਾਲਾ, ਅੰਮ੍ਰਿਤਪਾਲ ਕੌਰ ਕੇਸਰ ਵਾਲਾ, ਕਰਮਜੀਤ ਕੌਰ ਬੁਰਜ ਲੱਧਾ, ਸਿੰਦਰ ਕੌਰ ਬੁਰਜ ਥਰੋੜ ਆਦਿ ਹਾਜਰ ਸਨ।