ਗੁਰੂ ਕਾਸ਼ੀ ਯੂਨੀਵਰਸਿਟੀ ਦੇ ਨਿਊਜ਼ਲੈਟਰ ਦਾ ਤੀਜਾ ਅੰਕ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਵੱਲੋਂ ਜਾਰੀ
ਉਨ੍ਹਾਂ ਅੱਗੇ ਕਿਹਾ ਕਿ ਨਿਊਜ਼ਲੈਟਰ ਨੂੰ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ, ਉੱਚ ਸਿੱਖਿਆ ਸੰਸਥਾਵਾਂ, ਖੋਜ ਸੰਸਥਾਵਾਂ, ਉਦਯੋਗਿਕ ਭਾਗੀਦਾਰਾਂ ਅਤੇ ਹੋਰ ਮਹੱਤਵਪੂਰਨ ਹਿੱਸੇਦਾਰਾਂ ਤੱਕ ਵਿਆਪਕ ਪੱਧਰ ਤੇ ਪਹੁੰਚਾਇਆ ਜਾਵੇਗਾ
Publish Date: Sat, 04 Jul 2026 04:13 PM (IST)
Updated Date: Sat, 04 Jul 2026 04:22 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ (ਜੀਕੇਯੂ) ਦੇ ਨਿਊਜ਼ਲੈਟਰ ਦਾ ਤੀਜਾ ਅੰਕ ਪ੍ਰਸ਼ਾਸਕੀ ਬਲਾਕ ਦੇ ਕਾਨਫਰੰਸ ਹਾਲ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ (ਡਾ.) ਬਲਰਾਜ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਡਾ. ਹਰਜਸਪਾਲ ਸਿੰਘ ਸਿੱਧੂ, ਡਾਇਰੈਕਟਰ (ਕੈਂਪਸ), ਡਾ. ਸੰਨੀ ਅਰੋੜਾ, ਡਾਇਰੈਕਟਰ (ਸੂਚਨਾ ਤਕਨਾਲੋਜੀ), ਡਾ. ਅਮਿਤ ਟੁਟੇਜਾ, ਡੀਨ, ਫੈਕਲਟੀ ਆਫ਼ ਹਿਊਮੈਨਿਟੀਜ਼ ਐਂਡ ਲੈਂਗੂਏਜਿਜ਼, ਲਵਲੀਨ ਸਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ, ਨਿਊਜ਼ਲੈਟਰ ਦੇ ਡਿਜ਼ਾਈਨਰ ਬਲਜੀਤ ਸਿੰਘ ਮਲੱਣ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜ਼ਰ ਸਨ। ਇਸ ਮੌਕੇ ਮੁੱਖ ਸੰਪਾਦਕ ਡਾ. ਜਗਤਾਰ ਸਿੰਘ ਧੀਮਾਨ ਅਤੇ ਸੰਪਾਦਕੀ ਟੀਮ ਨੂੰ ਵਧਾਈ ਦਿੰਦਿਆਂ ਪ੍ਰੋ. ਬਲਰਾਜ ਸਿੰਘ ਨੇ ਨਿਊਜ਼ਲੈਟਰ ਦੇ ਤੀਜੇ ਅੰਕ ਨੂੰ ਸਮੇਂ ਸਿਰ ਪ੍ਰਕਾਸ਼ਿਤ ਕਰਨ ਲਈ ਉਹਨਾਂ ਦੀ ਨਿਸ਼ਠਾ, ਪੇਸ਼ੇਵਰਤਾ ਅਤੇ ਲਗਾਤਾਰ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਨਿਊਜ਼ਲੈਟਰ ਅਕਾਦਮਿਕ, ਖੋਜ, ਨਵੀਨਤਾ, ਵਿਸਤਾਰ ਗਤੀਵਿਧੀਆਂ, ਵਿਦਿਆਰਥੀਆਂ ਦੀਆਂ ਉਪਲਬਧੀਆਂ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਾਰਜਾਂ ਨੂੰ ਇਕ ਮੰਚ ਤੇ ਲਿਆਉਣ ਵਾਲਾ ਮਹੱਤਵਪੂਰਨ ਪ੍ਰਕਾਸ਼ਨ ਹੈ, ਜੋ ਯੂਨੀਵਰਸਿਟੀ ਦੀ ਪ੍ਰਤਿਸ਼ਠਾ ਅਤੇ ਪਛਾਣ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਊਜ਼ਲੈਟਰ ਨੂੰ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ, ਉੱਚ ਸਿੱਖਿਆ ਸੰਸਥਾਵਾਂ, ਖੋਜ ਸੰਸਥਾਵਾਂ, ਉਦਯੋਗਿਕ ਭਾਗੀਦਾਰਾਂ ਅਤੇ ਹੋਰ ਮਹੱਤਵਪੂਰਨ ਹਿੱਸੇਦਾਰਾਂ ਤੱਕ ਵਿਆਪਕ ਪੱਧਰ ਤੇ ਪਹੁੰਚਾਇਆ ਜਾਵੇਗਾ
। ਡਾ. ਹਰਜਸਪਾਲ ਸਿੰਘ ਸਿੱਧੂ ਨੇ ਨਿਊਜ਼ਲੈਟਰ ਦੀ ਮਿਆਰੀ ਸਮੱਗਰੀ ਅਤੇ ਆਕਰਸ਼ਕ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪ੍ਰਕਾਸ਼ਨ ਯੂਨੀਵਰਸਿਟੀ ਦੀ ਜੀਵੰਤ ਅਕਾਦਮਿਕ ਸੰਸਕ੍ਰਿਤੀ ਦਾ ਪ੍ਰਤੀਬਿੰਬ ਹੈ ਅਤੇ ਪਾਠਕਾਂ ਨੂੰ ਸੰਸਥਾ ਦੀਆਂ ਵੱਖ-ਵੱਖ ਗਤੀਵਿਧੀਆਂ, ਪਹਿਲਕਦਮੀਆਂ ਅਤੇ ਪ੍ਰਾਪਤੀਆਂ ਨਾਲ ਲਗਾਤਾਰ ਜੋੜੀ ਰੱਖਦਾ ਹੈ। ਮੁੱਖ ਸੰਪਾਦਕ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ, “ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਿਊਜ਼ਲੈਟਰ ਸਾਡੀ ਸੰਸਥਾ ਦੇ ਗਤੀਸ਼ੀਲ ਅਕਾਦਮਿਕ ਮਾਹੌਲ, ਜੀਵੰਤ ਕੈਂਪਸ ਜੀਵਨ ਅਤੇ ਨਿਰੰਤਰ ਵਿਕਾਸ ਦਾ ਦਰਪਣ ਹੈ। ਇਸ ਵਿੱਚ ਦਰਜ ਹਰ ਉਪਲਬਧੀ ਸਾਡੇ ਅਧਿਆਪਕਾਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਕਰਮਚਾਰੀਆਂ ਦੀ ਸਾਂਝੀ ਵਚਨਬੱਧਤਾ, ਮਿਹਨਤ ਅਤੇ ਦੂਰਅੰਦੇਸ਼ੀ ਦਾ ਪ੍ਰਤੀਕ ਹੈ। ਲਵਲੀਨ ਸਚਦੇਵਾ ਵੱਲੋਂ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।