ਸੁਖਵੀਰ ਸਿੰਘ ਸਿੱਧੂ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਚੁਣੇ
ਸੁਖਵੀਰ ਸਿੰਘ ਸਿੱਧੂ ਯੂਥ ਕਾਂਗਰਸ ਦੇ ਜਿਲ੍ਹਾ ਜਨਰਲ ਸਕੱਤਰ ਚੁਣੇ
Publish Date: Wed, 24 Jun 2026 04:05 PM (IST)
Updated Date: Wed, 24 Jun 2026 04:07 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਪੰਜਾਬ ਯੂਥ ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਲਈ ਪਿਛਲੇ ਸਮੇਂ ਵਿਚ ਨੌਜਵਾਨਾਂ ਵੱਲੋਂ ਵੱਖ ਵੱਖ ਅਹੁਦਿਆਂ ਲਈ ਪਾਈਆਂ ਗਈਆਂ ਵੋਟਾਂ ਦੇ ਲੰਘੀ ਸ਼ਾਮ ਐਲਾਨੇ ਗਏ ਨਤੀਜਿਆਂ ਮੁਤਾਬਿਕ ਸੁਖਵੀਰ ਸਿੰਘ ਸਿੱਧੂ (ਹੈਪੀ ਬਹਿਮਣ) ਨੂੰ ਯੂਥ ਕਾਂਗਰਸ ਜਿਲ੍ਹਾ ਬਠਿੰਡਾ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੁਖਵੀਰ ਸਿੰਘ ਸਿੱਧੂ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ ’ਚ ਕਾਂਗਰਸ ਵੱਲੋਂ ਵਿਚਰ ਰਹੇ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਦੇ ਅਤਿ ਕਰੀਬੀਆਂ ਚ ਗਿਣੇ ਜਾਂਦੇ ਹਨ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ’ਚ ਸੁਖਵੀਰ ਸਿੰਘ ਸਿੱਧੂ ਨੇ ਜਿੱਥੇ ਉਨ੍ਹਾਂ ਨੂੰ ਵੋਟਾਂ ਪਾਉਣ ਵਾਲੇ ਯੂਥ ਕਾਂਗਰਸੀਆਂ ਅਤੇ ਹੋਰਨਾਂ ਨੌਜਵਾਨਾਂ ਦਾ ਧੰਨਵਾਦ ਕੀਤਾ ਹੈ, ਉੱਥੇ ਉਨ੍ਹਾਂ ਨੇ ਜੀਤਮਹਿੰਦਰ ਸਿੰਘ ਸਿੱਧੂ, ਗੁਰਬਾਜ਼ ਸਿੰਘ ਸਿੱਧੂ ਅਤੇ ਆਲਾਕਮਾਨ ਆਗੂਆਂ ਦਾ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟਾਉਣ ਲਈ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਯਕੀਨ ਦਵਾਇਆ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜਨ ਲਈ ਦਿਨ ਰਾਤ ਮਿਹਨਤ ਕਰੇਗਾ। ਉੱਧਰ ਸੁਖਵੀਰ ਸਿੰਘ ਸਿੱਧੂ ਦੇ ਜਿਲ੍ਹਾ ਯੂਥ ਕਾਂਗਰਸ ਜਨਰਲ ਸਕੱਤਰ ਚੁਣੇ ਜਾਣ ਤੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨਵਇੰਦਰ ਸਿੰਘ ਨਵੀ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਕ੍ਰਿਸ਼ਨ ਯਾਦਵ, ਗੁਰਾਦਿੱਤਾ ਸਿੰਘ ਸੀਂਗੋ, ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਬੰਗੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਚਿੱਤਰ ਸਿੰਘ ਸਾਬਕਾ ਉੱਪ ਚੇਅਰਮੈਨ, ਭਾਗ ਸਿੰਘ ਕਾਕਾ,ਬਹਾਦਰ ਸਿੰਘ ਲੇਲੇਵਾਲਾ ਤੇ ਹਰਦੇਵ ਸਿੰਘ ਫੌਜੀ ਨੰਗਲਾ ਤਿੰਨੇ ਸਾਬਕਾ ਸਰਪੰਚ,ਭੋਲਾ ਸਿੰਘ ਕਲਾਲਵਾਲਾ, ਤਰਸੇਮ ਲਾਲੇਆਣਾ, ਡਾ. ਮਲਕੀਤ ਮਿਰਜ਼ੇਆਣਾ,ਦਰਸ਼ਨ ਗਿੱਲ,ਬਲਵੰਤ ਸਿੰਘ ਲੇਲੇਵਾਲਾ,ਮਨਪ੍ਰੀਤ ਸਿੰਘ ਸ਼ੇਖਪੁਰਾ,ਗੁਰਜੀਤ ਸਿੰਘ ਰੋਮਾਣਾ,ਬਹਾਦਰ ਸਿੰਘ ਲੇਲੇਵਾਲਾ,ਸੁੱਖੀ ਮੈਨੂੰਆਣਾ, ਜੱਗਾ ਸਿੰਘ ਬੰਗੀ, ਗੁਰਵਿੰਦਰ ਦੁੱਨੇਵਾਲਾ, ਡੂੰਗਰ ਸਿੰਘ ਸੀਂਗੋ, ਹਰਪਾਲ ਪੰਚ ਗਾਟਵਾਲੀ, ਸੇਵਕ ਤੰਗਰਾਲੀ, ਗੁਰਮੇਲ ਲਾਲੇਆਣਾ, ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਜਗਤਾਰ ਨੰਬਰਦਾਰ ਭਾਗੀਵਾਂਦਰ, ਸੁਰਜੀਤ ਸ਼ਿੰਦੀ ਜਗਾ, ਹਰਜਿੰਦਰ ਸਿੰਘ ਜਿੰਦਾ, ਧਰਵਿੰਦਰ ਢਿੱਲੋਂ ਗਿਆਨਾ, ਰਵਿੰਦਰ ਸਿੰਘ ਸੀਂਗੋ, ਗੁਲਾਬ ਕੈਲੇਵਾਂਦਰ, ਤਰਸੇਮ ਮਾਨਵਾਲਾ, ਚਰਨਜੀਤ ਕੋਟਬਖਤੂ, ਸੁਖਦੀਪ ਕਣਕਵਾਲ, ਗੁਰਮੀਤ ਸਿੰਘ ਤਿਉਣਾ, ਟਹਿਲ ਸਿੰਘ ਲਹਿਰੀ, ਅੰਗਰੇਜ ਗਾਂਧੀ, ਜਸਪਾਲ ਭਗਵਾਨਪੁਰਾ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਨਾਲ ਹਲਕੇ ’ਚ ਯੂਥ ਕਾਂਗਰਸ ਹੋਰ ਮਜ਼ਬੂਤ ਹੋਵੇਗੀ।