ਮਲੂਕਾ ਨੇ ਨਵ ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
ਮਲੂਕਾ ਨੇ ਨਵ ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ
Publish Date: Mon, 22 Jun 2026 05:46 PM (IST)
Updated Date: Mon, 22 Jun 2026 05:48 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਗੁਰਦੁਆਰਾ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਸੁਰਜੀਤ ਨਗਰ ਭਗਤਾ ਭਾਈਕਾ ਵਿਖੇ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਬੇਅੰਤ ਸਿੰਘ ਮਹਿਰਾਜ ਪ੍ਰਧਾਨ ਐਸਸੀ ਵਿੰਗ ਹਲਕਾ ਰਾਮਪੁਰਾ ਫੂਲ, ਬੀਬੀ ਗੁਰਵਿੰਦਰ ਕੌਰ ਭਗਤਾ ਪ੍ਰਧਾਨ ਇਸਤਰੀ ਵਿੰਗ ਹਲਕਾ ਰਾਮਪੁਰਾ ਫੂਲ, ਗੁਰਤੇਜ ਸਿੰਘ ਚਾਨੀ ਪ੍ਰਧਾਨ ਵਪਾਰ ਅਤੇ ਉਦਯੋਗ ਹਲਕਾ ਰਾਮਪੁਰਾ ਫੂਲ, ਹਰਜੀਤ ਸਿੰਘ ਮਲੂਕਾ ਪ੍ਰਧਾਨ ਬੀਸੀ ਵਿੰਗ ਹਲਕਾ ਰਾਮਪੁਰਾ ਫੂਲ, ਸੁਖਦੀਪ ਸਿੰਘ ਸਿੱਪੀ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬੀਬੀ ਰਣਜੀਤ ਕੌਰ ਘਾਰੂ ਕੌਂਸਲਰ ਭਗਤਾ ਭਾਈ, ਬ੍ਰਿਸਪਾਲ ਸਿੰਘ ਕੌਂਸਲਰ ਨਗਰ ਪੰਚਾਇਤ ਮਲੂਕਾ ਆਦਿ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸਾਬਕਾ ਮੰਤਰੀ ਮਲੂਕਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਦਲ ਦੀ ਮਜ਼ਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮਲੂਕਾ ਨੇ ਭਰੋਸਾ ਦਿੱਤਾ ਕਿ ਅਕਾਲੀ ਦਲ ਦਲ ਦੀ ਸਰਕਾਰ ਆਉਣ ਤੇ ਸੂਬੇ ਦੀ ਬੇਹਤਰੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮਲੂਕਾ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸਲਾਘਾ ਵੀ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲੌਰ ਸਿੰਘ ਕਾਂਗੜ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਸ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਗੁਰਦੁਆਰਾ ਕਮੇਟੀ ਮੈਂਬਰਾਂ ਸੇਵਾ ਮੁਕਤ ਪ੍ਰਿੰਸੀਪਲ ਹੰਸ ਸਿੰਘ ਸੋਹੀ, ਪਿਆਰਾ ਸਿੰਘ, ਸੂਬੇਦਾਰ ਦਲਜੀਤ ਸਿੰਘ, ਲਾਲੀ ਸਿੰਘ ਮੈਂਬਰ, ਸ਼ਿੰਗਾਰਾ ਸਿੰਘ, ਇਕੱਤਰ ਸਿੰਘ, ਬਾਬਾ ਮੱਖਣ ਸਿੰਘ, ਛਿੰਦਾ ਸਿੰਘ, ਰਮਜ਼ਾਨ ਖਾਨ ਅਤੇ ਕਾਕਾ ਸਿੰਘ ਵੱਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਵੀ ਸਨਮਾਨ ਕੀਤਾ ਗਿਆ। ਜਸਪਾਲ ਸਿੰਘ ਵੜਿੰਗ ਪ੍ਰਧਾਨ ਯੂਥ ਵਿੰਗ ਸਰਕਲ ਭਗਤਾ ਨੇ ਪਹੁੰਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸੇ ਸਮੇਂ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਮਨਜੀਤ ਸਿੰਘ ਧੁੰਨਾ ਕੌਂਸਲਰ, ਸਤਵਿੰਦਰਪਾਲ ਸਿੰਘ ਪਿੰਦਰ ਪ੍ਰਧਾਨ, ਹਰਦੇਵ ਸਿੰਘ ਗੋਗੀ, ਕੁਲਦੀਪ ਕੌਰ ਬਰਾੜ, ਢਾਡੀ ਬਲਵਿੰਦਰ ਸਿੰਘ ਭਗਤਾ, ਜੀਤ ਸਿੰਘ ਸਲਾਬਤਪੁਰਾ ਸਾਬਕਾ ਸਰਪੰਚ, ਕਮਲਜੀਤ ਸਿੰਘ ਬੁਰਜ ਰਾਜਗੜ੍ਹ ਸਾਬਕਾ ਸਰਪੰਚ, ਪ੍ਰਿਥੀ ਸਿੰਘ ਨਿਉਰ ਸਾਬਕਾ ਸਰਪੰਚ, ਸੁਖਮੰਦਰ ਸਿੰਘ ਨਿਉਰ ਸਾਬਕਾ ਪੰਚ, ਗੋਰਾ ਸਿੰਘ ਆਦਮਪੁਰਾ ਸਾਬਕਾ ਸਰਪੰਚ, ਸੁਖਮੰਦਰ ਸਿੰਘ ਬੁਰਜ ਰਾਜਗੜ੍ਹ ਸਾਬਕਾ ਸਰਪੰਚ, ਡੂੰਗਰ ਸਿੰਘ ਗੁੰਮਟੀ ਕਲਾਂ ਸਾਬਕਾ ਸਰਪੰਚ, ਪੰਚ ਸੁਖਮੰਦਰ ਸਿੰਘ ਫੌਜੀ ਨਿਉਰ, ਪੰਚ ਹਰਵਿੰਦਰ ਸਿੰਘ ਨੀਟਾ ਆਦਮਪੁਰਾ, ਭੋਲਾ ਸਿੰਘ ਭੋਡੀਪੁਰਾ, ਜਗਤਾਰ ਸਿੰਘ ਆਕਲੀਆ ਅਤੇ ਪੰਚ ਬਲਜੀਤ ਸਿੰਘ ਭੋਡੀਪੁਰਾ ਹਾਜ਼ਰ ਸਨ।