ਬੀਸੀਐੱਲ ਦੇ ਡਿਸਟਿਲਰੀ ਯੂਨਿਟ ਅੰਦਰ ਈਥੇਨਾਲ ਸਟੋਰੇਜ਼ ਟੈਂਕ ਨੂੰ ਲੱਗੀ ਭਿਆਨਕ ਅੱਗ
ਬੀਸੀਐੱਲ ਦੇ ਡਿਸਟਿਲਰੀ ਯੂਨਿਟ ਅੰਦਰ ਇਥਨੌਲ ਸਟੋਰੇਜ਼ ਟੈਂਕ ਨੂੰ ਲੱਗੀ ਭਿਆਨਕ ਅੱਗ
Publish Date: Fri, 19 Jun 2026 07:12 PM (IST)
Updated Date: Sat, 20 Jun 2026 04:06 AM (IST)

- ਘਟਨਾ ’ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ, ਨੇੜਲੇ ਇਲਾਕਿਆਂ ਤੋਂ ਪੁੱਜੀਆਂ ਡੇਢ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ * ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਤਕਨੀਕੀ ਜਾਂਚ : ਅਧਿਕਾਰੀ ਫੋਟੋ:27,29,30 ਕੈਪਸ਼ਨ:ਬੀਸੀਐੱਲ ਦੇ ਡਿਸਟਿਲਰੀ ਯੂਨਿਟ ਅੰਦਰ ਇਥਨੌਲ ਸਟੋਰੇਜ਼ ਟੈਂਕ ਨੂੰ ਲੱਗੀ ਭਿਆਨਕ ਅੱਗ ਕੈਪਸ਼ਨ:ਬੀਸੀਐੱਲ ਦੇ ਡਿਸਟਿਲਰੀ ਯੂਨਿਟ ਅੰਦਰ ਇਥਨੌਲ ਸਟੋਰੇਜ਼ ਟੈਂਕ ਨੂੰ ਲੱਗੀ ਭਿਆਨਕ ਅੱਗ ਨੂੰ ਬੁਝਾਉਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਬੀਸੀਐੱਲ ਇੰਡਸਟਰੀ ਲਿਮਟਿਡ ਦੇ ਬਠਿੰਡਾ ਡੱਬਵਾਲੀ ਰੋਡ ’ਤੇ ਸਥਿਤ ਪਿੰਡ ਮਛਾਣਾ ਸਥਿਤ ਡਿਸਟਿਲਰੀ ਯੂਨਿਟ ਅੰਦਰਲੇ ਇਕ ਇਥਨੋਲ ਸਟੋਰਰੇਜ਼ ਟੈਂਕ ਨੂੰ ਸਵੇਰੇ 9 ਵਜੇ ਅਚਾਨਕ ਅੱਗ ਲੱਗ ਗਈ। ਇਸ ਅੱਗ ਨੇ ਪੂਰੇ ਟੈਂਕ ਨੂੰ ਆਪਣੀ ਲਪੇਟ ’ਚ ਲੈ ਲਿਆ। ਘਟਨਾ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਵੱਡੀ ਮਾਤਰਾ ’ਚ ਆਰਥਿਕ ਨੁਕਸਾਨ ਹੋਇਆ। ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਜ਼ਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਹਰਕਤ ’ਚ ਆਇਆ ਅਤੇ ਉੱਚ ਪੁਲਿਸ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪਹੁੰਚੀ। ਦੂਜੇ ਪਾਸੇ ਜਦੋਂ ਅੱਜ ਸਵੇਰੇ ਅਚਾਨਕ ਅੱਗ ਲੱਗੀ ਤਾਂ ਡਿਸਟਿਲਰੀ ਯੂਨਿਟ ਦੀਆਂ ਆਪਣੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਕਾਫੀ ਵਧਣ ਕਾਰਨ ਇਸ ਦੀ ਜਾਣਕਾਰੀ ਤੁਰੰਤ ਬਠਿੰਡਾ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਤੋਂ ਇਲਾਵਾ ਰਾਮਾਂ ਸਥਿਤ ਐੱਚਐੱਮਈਐੱਲ ਤੋਂ ਇਲਾਵਾ ਹਵਾਈ ਸਟੇਸ਼ਨ ਭਿਸੀਆਣਾ ਤੇ ਨੇੜਲੇ ਉਦਯੋਗਿਕ ਇਕਾਈਆਂ ਨੂੰ ਦਿੱਤੀ ਗਈ ਅਤੇ ਵੱਖ ਵੱਖ ਥਾਵਾਂ ਤੋਂ ਡੇਢ ਦਰਜ਼ਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਉਨ੍ਹਾਂ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹੋਰ ਜਾਣਕਾਰੀ ਦਿੰਦਿਆਂ ਬੀਸੀਐੱਲ ਇੰਡਸਟਰੀ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ ਤੇ ਇਸ ਸਬੰਧੀ ਉਨ੍ਹਾਂ ਦੀ ਇਕ ਵਿਸ਼ੇਸ਼ ਟੈਕਨੀਕਲ ਟੀਮ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜਿਸ ਈਥੇਨਾਲ ਟੈਂਕ ਨੂੰ ਅੱਗ ਲੱਗੀ ਹੈ। ਇਸ ਦੀ ਲੱਖਾਂ ਲੀਟਰ ਦੀ ਸਮਰਥਾ ਹੈ, ਜਿਸ ਕਾਰਨ ਅੱਗ ਨੂੰ ਕਾਬੂ ਕਰਨ ’ਚ ਕਾਫੀ ਮਿਹਨਤ ਕਰਨੀ ਪਈ, ਪਰ ਫਿਰ ਵੀ ਵੱਖ-ਵੱਖ ਥਾਵਾਂ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਸ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਮੌਜੂਦ ਬਠਿੰਡਾ ਪੁਲਿਸ ਦਿਹਾਤੀ ਦੇ ਡੀਐੱਸਪੀ ਐੱਚਐੱਸ ਸਰਾਂ ਨੇ ਦੱਸਿਆ ਕਿ ਅੱਗ ਲੱਗਣ ’ਤੇ ਜਿਥੇ ਬੀਸੀਐੱਲ ਯੂਨਿਟ ਦੀਆਂ ਆਪਣੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਤੇ ਨਾਲ ਹੀ ਬਠਿੰਡਾ ਨਗਰ ਨਿਗਮ ਤੋਂ ਇਲਾਵਾ ਰਾਮਾਂ ਰਿਫਾਇਨਰੀ, ਸਪੋਰਟ ਕਿੰਗ ਜੀਦਾ, ਓਮ ਸਨਜ਼, ਤਲਵੰਡੀ ਸਾਬੋ ਤੇ ਗਿੱਦੜਬਾਹਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਰੀ ਮਾਤਰਾ ’ਚ ਆਰਥਿਕ ਨੁਕਸਾਨ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।