ਬੀਐੱਲਓ ਨੇ ਐੱਸਆਈਆਰ ਸਬੰਧੀ ਵਿਚਾਰ ਚਰਚਾ ਕੀਤੀ
19 ਨੰਬਰ ਖਬਰ ਨਾਲ ਤਸਵੀਰ
Publish Date: Fri, 19 Jun 2026 05:28 PM (IST)
Updated Date: Fri, 19 Jun 2026 05:30 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਐੱਸਆਈਆਰ ਦੀ ਡਿਊਟੀ ਨਿਭਾਉਣ ਵਾਲੇ ਕੁਝ ਬੀਐੱਲਓ ਨੇ ਵੋਟਰਾਂ ਦੀ ਜਾਗਰੂਕਤਾ ਸਬੰਧੀ ਵਿਚਾਰ ਚਰਚਾ ਕੀਤੀ, ਜਿਸਨੂੰ ਪਾਠਕਾਂ ਦੇ ਰੂ ਬ ਰੂ ਕੀਤਾ ਜਾਂ ਰਿਹਾ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀਐੱਲਓ ਦਾ ਸਾਥ ਦੇਣ ਤਾ ਜੋ ਕਿਸੇ ਦੀ ਜ਼ਰੂਰੀ ਵੋਟ ਕੱਟੀ ਨਾ ਜਾਵੇ। ਐਸਆਈਆਰ ਦੀ ਡਿਊਟੀ ਬਨਾਮ ਵੋਟਰ ਜਾਗਰੂਕਤਾ ਸਮੇਂ ਦੀ ਲੋੜ ਲੋਕਤੰਤਰ ਦੀ ਮਜ਼ਬੂਤੀ ਲਈ ਸਹੀ ਅਤੇ ਅੱਪਡੇਟ ਵੋਟਰ ਸੂਚੀ ਦੇ ਨਾਲ-ਨਾਲ ਵੋਟਰਾਂ ਦੀ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ। ਬੂਥ ਲੈਵਲ ਅਫ਼ਸਰ (ਬੀਐਲਓ) ਚੋਣ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੁੰਦੇ ਹਨ। ਮਾਨਯੋਗ ਚੋਣ ਕਮਿਸ਼ਨ ਪੰਜਾਬ ਜੀ ਵੱਲੋਂ ਐਸਆਈਆਰ (ਵਿਸ਼ੇਸ਼ ਵਿਆਪਕ ਸੋਧ) ਜਾਣੀ ਕਿ ਵਿਸ਼ੇਸ਼ ਵਿਆਪਕ ਸੋਧ 2026 ਸਮੁੱਚੇ ਪੰਜਾਬ ਵਿੱਚ ਚਲਾਈ ਜਾਰਹੀ ਹੈ। ਇਸ ਸਮੇਂ ਦੌਰਾਨ ਬੀਐਲਓ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਜਾਂਚ ਕਰਨਗੇ। ਇਸਮੌਕੇ ਨਵੇਂ ਵੋਟਰਾਂ ਦੇ ਨਾਮ ਦਰਜ ਕਰਨਾ, ਮੌਤ ਹੋ ਚੁੱਕੇ ਵੋਟਰਾਂ ਦੇ ਨਾਮ ਕੱਟਣਾ ਅਤੇ ਬਾਕੀ ਸੁਧਾਈ ਦਾ ਕੰਮ ਕੀਤਾ ਜਾਣਾ ਹੈ। ਇਹ ਡਿਊਟੀ ਵੋਟਰ ਸੂਚੀ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਲਈ ਬਹੁਤ ਲਾਭਦਾਇਕ ਹੈ। ਪਰੰਤੂ ਅੱਜ ਦੇ ਸਮੇਂ ਵਿੱਚ ਸਿਰਫ਼ ਵੋਟਰ ਸੂਚੀ ਨੂੰ ਅੱਪਡੇਟ ਕਰਨਾ ਹੀ ਕਾਫ਼ੀ ਨਹੀਂ। ਲੋਕਾਂ, ਖ਼ਾਸ ਕਰਕੇਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਆਪਣੇ ਵੋਟ ਦੇ ਅਧਿਕਾਰ ਅਤੇ ਫ਼ਰਜ਼ਾਂ ਬਾਰੇਜਾਗਰੂਕ ਕਰਨਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ। ਵੋਟਰ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਨਿਰਪੱਖਅਤੇ ਨਿਡਰ ਹੋ ਕੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਐਸਆਈਆਰ ਦੀਆਂ ਡਿਊਟੀਆਂ ਦੇ ਨਾਲ-ਨਾਲ ਬੀਐਲਓ ਵੋਟਰਜਾਗਰੂਕਤਾ ਗਤੀਵਿਧੀਆਂ ਨੂੰ ਵੀ ਤਰਜੀਹ ਦੇਣ। ਜਦੋਂ ਕਿ ਸਹੀ ਵੋਟਰ ਸੂਚੀ ਅਤੇ ਜਾਗਰੂਕ ਵੋਟਰ ਇਕੱਠੇ ਹੋਣਗੇ ਤਾਂ ਹੀ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ ਅਤੇ ਪ੍ਰਭਾਵਸ਼ਾਲੀ ਬਣੇਗਾ। ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ), ਬੂਥ ਲੈਵਲ ਅਫ਼ਸਰ-42 (ਮਲੂਕਾ) ਬੀਐਲਓ ਵੱਲੋਂ ਐਸਆਈਆਰ ਦੀ ਡਿਊਟੀ ਨਿਭਾਉਣ ਸਮੇਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ਜਾਵੇ ਵਿਸ਼ੇਸ਼ ਵਿਆਪਕ ਸੋਧ ਦੌਰਾਨ ਬੂਥ ਲੈਵਲ ਅਫ਼ਸਰ (ਬੀਐਲਓ) ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀਹੈ। ਇਸ ਡਿਊਟੀ ਦੌਰਾਨ ਬੀਐਲਓ ਨੂੰ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਕਰਨੀ ਪੈਂਦੀਹੈ। ਜਿਸ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਚੁਣੌਤੀ ਲੋਕਾਂ ਦੀ ਘੱਟ ਭਾਗੀਦਾਰੀ ਅਤੇ ਸਹਿਯੋਗ ਦੀ ਕਮੀ ਹੁੰਦੀ ਹੈ। ਕਈ ਵਾਰ ਲੋਕ ਲੋੜੀਂਦੇਦਸਤਾਵੇਜ਼ ਮੁਹੱਈਆ ਨਹੀਂ ਕਰਵਾਉਂਦੇ ਜਾਂ ਘਰ ਵਿੱਚ ਉਪਲਬਧ ਨਹੀਂ ਹੁੰਦੇ। ਅਜਿਹੀ ਸਥਿਤੀ ਵਿੱਚਬੀਐਲਓ ਨੂੰ ਧੀਰਜ ਅਤੇ ਨਿਮਰਤਾ ਨਾਲ ਲੋਕਾਂ ਨੂੰ ਐਸਆਈਆਰ ਦੀ ਮਹੱਤਤਾ ਸਮਝਾਉਣੀ ਚਾਹੀਦੀ ਹੈ। ਦੂਜੀ ਚੁਣੌਤੀ ਸਮੇਂ ਦੀ ਘਾਟ ਅਤੇ ਵੱਡੇ ਖੇਤਰ ਦੀ ਕਵਰੇਜ਼ ਹੁੰਦੀ ਹੈ। ਇਸ ਲਈ ਪਹਿਲਾਂ ਤੋਂ ਯੋਜਨਾਬੱਧਤਰੀਕੇ ਨਾਲ ਡੋਰ ਟੂ ਡੋਰ ਮੁਹਿੰਮ ਚਲਾਉਣਾ ਅਤੇ ਰਿਕਾਰਡ ਨੂੰ ਸੁਚੱਜੇ ਢੰਗ ਨਾਲ ਸੰਭਾਲਣਾ ਬਹੁਤ ਜ਼ਰੂਰੀਹੈ। ਮੋਬਾਈਲ ਐਪ ਅਤੇ ਡਿਜ਼ੀਟਲ ਸਾਧਨਾਂ ਦੀ ਵਰਤੋਂ ਵੀ ਕੰਮ ਨੂੰ ਆਸਾਨ ਅਤੇ ਤੇਜ਼ ਬਣਾ ਸਕਦੀ ਹੈ।ਕਈ ਵਾਰ ਗਲਤ ਜਾਣਕਾਰੀ, ਦੋਹਰੇ ਨਾਮ ਜਾਂ ਪਤੇ ਦੀ ਤਬਦੀਲੀ ਵਰਗੀਆਂ ਸਮੱਸਿਆਵਾਂ ਵੀ ਆਉਂਦੀਆਂਹਨ। ਅਜਿਹੇ ਮਾਮਲਿਆਂ ਵਿੱਚ ਤੱਥਾਂ ਦੀ ਪੂਰੀ ਜਾਂਚ ਅਤੇ ਨਿਰਪੱਖਤਾ ਨਾਲ ਕੰਮ ਕਰਨਾ ਲਾਜ਼ਮੀ ਹੈ। ਜੇਕਰ ਬੀਐਲਓ ਇਮਾਨਦਾਰੀ, ਧੀਰਜ, ਸਮੇਂ ਦੇ ਸਹੀ ਪ੍ਰਬੰਧ ਅਤੇ ਲੋਕਾਂ ਨਾਲ ਸਹਿਯੋਗੀ ਰਵੱਈਆਅਪਣਾਉਣ, ਤਾਂ ਉਹ ਐਸਆਈਆਰ ਦੀ ਡਿਊਟੀ ਦੌਰਾਨ ਆਉਣ ਵਾਲੀਆਂ ਹਰ ਚੁਣੌਤੀ ਦਾਸਫਲਤਾਪੂਰਵਕ ਸਾਹਮਣਾ ਕਰ ਸਕਦੇ ਹਨ ਅਤੇ ਸ਼ੁੱਧ ਵੋਟਰ ਸੂਚੀ ਤਿਆਰ ਕਰਨ ਵਿੱਚ ਮਹੱਤਵਪੂਰਨਯੋਗਦਾਨ ਪਾ ਸਕਦੇ ਹਨ। ਅਮਰੀਕ ਸਿੰਘ ਕਲਿਆਣ, ਬੂਥ ਲੈਵਲ ਅਫ਼ਸਰ-107, ਕਲਿਆਣ ਮੱਲਕਾ ਬੀਐਲਓ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਭਰੋਸੇਯੋਗ ਬਣਾਉਣ ਵਿੱਚ ਬੂਥ ਲੈਵਲ ਅਫਸਰ(ਬੀਐਲਓ.) ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਐਸ.ਆਈ.ਆਰ. ਮੁਹਿੰਮ ਦੌਰਾਨ ਬੀਐਲਓ.ਨੂੰ ਆਪਣੇ ਫਰਜ਼ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣੇ ਚਾਹੀਦੇ ਹਨ। ਇਸ ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ ਸਹੀ, ਨਵੀਨਤਮ ਅਤੇ ਤਰੁੱਟੀ ਰਹਿਤ ਬਣਾਉਣਾ ਹੈ। ਬੀਐਲਓ ਨੂੰ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਨਵੇਂ ਯੋਗ ਵੋਟਰਾਂਦੇ ਨਾਮ ਦਰਜ਼ ਕਰਵਾਉਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮ੍ਰਿਤਕ, ਸਥਾਈ ਤੌਰ ਤੇ ਤਬਦੀਲ ਹੋਏ ਜਾਂ ਦੁਹਰਾਏ ਗਏ ਨਾਮਾਂ ਦੀ ਸਹੀ ਪੜਤਾਲ ਕਰਕੇ ਲੋੜੀਂਦੀ ਕਾਰਵਾਈ ਕਰਨੀਚਾਹੀਦੀ ਹੈ। ਬੀ.ਐਲ.ਓ. ਨੂੰ ਸਾਰੇ ਦਸਤਾਵੇਜ਼ਾਂ ਦੀ ਜਾਂਚ ਨਿਰਪੱਖਤਾ ਨਾਲ ਕਰਨੀ ਚਾਹੀਦੀ ਹੈ ਅਤੇ ਕਿਸੇਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣਾ ਚਾਹੀਦਾ ਹੈ। ਵੋਟਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ, ਯੋਗਤਾ ਸ਼ਰਤਾਂ ਅਤੇ ਫਾਰਮਾਂ ਸੰਬੰਧੀ ਜਾਣਕਾਰੀ ਦੇਣਾ ਵੀ ਬੀਐਲਓ. ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਸਮੇਂ ਸਿਰ ਰਿਪੋਰਟਾਂ ਜਮ੍ਹਾਂ ਕਰਵਾਉਣ ਅਤੇ ਰਿਕਾਰਡ ਨੂੰਸਹੀ ਢੰਗ ਨਾਲ ਸੰਭਾਲਣ ਨਾਲ ਮੁਹਿੰਮ ਦੀ ਸਫਲਤਾ ਯਕੀਨੀ ਬਣਦੀ ਹੈ। ਇਸ ਤਰ੍ਹਾਂ, ਜੇਕਰ ਬੀਐਲਓ. ਐਸਆਈਆਰ. ਮੁਹਿੰਮ ਦੌਰਾਨ ਆਪਣੀ ਡਿਊਟੀ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਤਾਂ ਇੱਕਸਾਫ਼-ਸੁਥਰੀ ਅਤੇ ਭਰੋਸੇਯੋਗ ਵੋਟਰ ਸੂਚੀ ਤਿਆਰ ਕੀਤੀ ਜਾ ਸਕਦੀ ਹੈ, ਜੋ ਮਜ਼ਬੂਤ ਲੋਕਤੰਤਰ ਦੀ ਬੁਨਿਆਦ ਹੈ। ਕੁਲਦੀਪ ਸ਼ਰਮਾ ਭਗਤਾ, ਬੂਥ ਲੈਵਲ ਅਫ਼ਸਰ-35, ਬੁਰਜ ਥਰੋੜ,090-ਰਾਮਪੁਰਾ ਫੂਲ ਗਰਮੀ ਦੇ ਮੌਸਮ ‘ਚ ਐਸਆਈਆਰ ਮੁਹਿੰਮ ਦੌਰਾਨ ਬੀਐਲਓ ਦੀ ਡਿਊਟੀ ਗਰਮੀ ਦੇ ਮੌਸਮ ਵਿੱਚ ਐਸਆਈਆਰ. (ਸਪੈਸ਼ਲ ਇੰਟੈਂਸਿਵ ਰਿਵਿਜ਼ਨ) ਮੁਹਿੰਮ ਦੌਰਾਨ ਬੂਥ ਲੈਵਲਅਫਸਰ (ਬੀਐਲਓ.) ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਤਪਦੀ ਗਰਮੀ ਅਤੇ ਉੱਚ ਤਾਪਮਾਨ ਦੇਬਾਵਜੂਦ ਬੀ.ਐਲ.ਓ. ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਦੇ ਹਨ ਅਤੇ ਯੋਗਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਧੁੱਪ, ਲੰਬੀਆਂ ਦੂਰੀਆਂ ਅਤੇ ਸਮੇਂ ਦੀ ਕਮੀ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬੀ.ਐਲ.ਓ. ਦਾ ਮੁੱਖ ਫਰਜ਼ ਵੋਟਰ ਸੂਚੀ ਨੂੰ ਸਹੀ ਅਤੇ ਅੱਪਡੇਟ ਬਣਾਈ ਰੱਖਣਾ ਹੁੰਦਾ ਹੈ। ਉਹ ਨਵੇਂ ਵੋਟਰਾਂਦੇ ਫਾਰਮ ਭਰਵਾਉਂਦੇ ਹਨ ਦੂਜੇ ਪਾਸੇ ਮ੍ਰਿਤਕ ਜਾਂ ਸਥਾਈ ਤੌਰ ’ਤੇ ਤਬਦੀਲ ਹੋ ਚੁੱਕੇ ਵੋਟਰਾਂ ਦੀ ਜਾਣਕਾਰੀਇਕੱਠੀ ਕਰਦੇ ਹਨ ਅਤੇ ਵੋਟਰਾਂ ਦੀਆਂ ਗਲਤੀਆਂ ਨੂੰ ਠੀਕ ਕਰਵਾਉਣ ਵਿੱਚ ਸਹਾਇਤਾ ਕਰਦੇ ਹਨ।ਗਰਮੀ ਦੇ ਮੌਸਮ ਵਿੱਚ ਕੰਮ ਕਰਦਿਆਂ ਉਨ੍ਹਾਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂਕਿ ਲੋੜ ਅਨੁਸਾਰ ਪਾਣੀ ਪੀਣਾ, ਸਿਰ ਨੂੰ ਢੱਕ ਕੇ ਰੱਖਣਾ ਅਤੇ ਧੁੱਪ ਤੋਂ ਬਚਾਅ ਦੇ ਉਪਾਅ ਅਪਣਾਉਣਾਆਦਿ। ਸੋ ਬੀ.ਐਲ.ਓ. ਦੀ ਮਿਹਨਤ ਨਾਲ ਚੋਣ ਪ੍ਰਕਿਰਿਆ ਹੋਰ ਪਾਰਦਰਸ਼ੀ ਅਤੇ ਭਰੋਸੇਯੋਗ ਬਣਦੀ ਹੈ।ਉਨ੍ਹਾਂ ਦੀ ਤਨਦੇਹੀ ਅਤੇ ਸਮਰਪਣ ਹੀ ਸਫਲ ਐਸਆਈਆਰ. ਮੁਹਿੰਮ ਦੀ ਕੁੰਜੀ ਹੈ। ਹਰਜਿੰਦਰ ਸਿੰਘ, ਬੂਥ ਲੈਵਲ ਅਫ਼ਸਰ -36, ਬੁਰਜ ਥਰੋੜ, (090-ਰਾਮਪੁਰਾ ਫੂਲ)