- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਕੰਦਰ ਸਿੰਘ ਮਲੂਕਾ – ਉਹ ਸ਼ਖ਼ਸੀਅਤ, ਜਿਨ੍ਹਾਂ ਨੂੰ ਅਹੁਦੇ ਨੇ ਨਹੀਂ, ਕੰਮਾਂ ਅਤੇ ਕਹਿਣੀ ਅਤੇ ਕਰਨੀ ਦੀ ਪ੍ਰਪੱਕਤਾ ਨੇ ਵੱਡਾ ਬਣਾਇਆ.....

ਫੋਟੋ:4,5
ਕੈਪਸ਼ਨ: ਸਿਕੰਦਰ ਸਿੰਘ ਮਲੂਕਾ
ਕੈਪਸ਼ਨ: ਇੰਜ. ਹਰਮਨਪ੍ਰੀਤ ਸਿੰਘ ਢਪਾਲੀ
,,,,,,,,,,,,,,,,,,,,,,,,,,,,
ਇਤਿਹਾਸ ਦੇ ਸਫ਼ਿਆਂ ’ਤੇ ਹਰ ਨਾਮ ਨਹੀਂ ਲਿਖਿਆ ਜਾਂਦਾ ਅਤੇ ਜਿਹੜੇ ਲਿਖੇ ਜਾਂਦੇ ਹਨ, ਉਹ ਵੀ ਹਰ ਦਿਲ ਵਿਚ ਨਹੀਂ ਵੱਸਦੇ। ਪਰ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਕਾਗਜ਼ਾਂ ਤੋਂ ਪਹਿਲਾਂ ਲੋਕਾਂ ਦੇ ਦਿਲਾਂ ਵਿਚ ਲਿਖੀਆਂ ਜਾਂਦੀਆਂ ਹਨ। ਸਿਕੰਦਰ ਸਿੰਘ ਮਲੂਕਾ ਉਨ੍ਹਾਂ ਵਿਰਲੇ ਇਨਸਾਨਾਂ ਵਿਚੋਂ ਹਨ, ਜਿਨ੍ਹਾਂ ਦੀ ਪਛਾਣ ਕਿਸੇ ਅਹੁਦੇ, ਕੁਰਸੀ ਜਾਂ ਰਾਜਨੀਤਕ ਪਰਿਭਾਸ਼ਾ ਦੀ ਮੋਹਤਾਜ ਨਹੀਂ। ਉਨ੍ਹਾਂ ਦੀ ਅਸਲ ਪਛਾਣ ਉਹ ਭਰੋਸਾ ਹੈ, ਜਿਹੜਾ ਲੋਕਾਂ ਨੇ ਉਨ੍ਹਾਂ ਦੇ ਨਾਮ ਨਾਲ ਜੋੜਿਆ ਹੈ। ਮਲੂਕਾ ਨੇ ਪਾਰਟੀ ਲਈ ਲੰਮਾਂ ਸਮਾਂ ਜੇਲ੍ਹਾਂ ਕੱਟੀਆਂ। ਉਹ ਇੰਨ੍ਹੇਂ ਹਾਜ਼ਰ ਜਵਾਬੀ ਹਨ ਉਨ੍ਹਾਂ ਨੇ ਅੱਜ ਤਕ ਕਦੇ ਵੀ ਪੜ੍ਹ ਕੇ ਭਾਸ਼ਣ ਨਹੀਂ ਦਿੱਤਾ। ਹਰ ਸਮੇਂ ਲੋਕਾਂ ਦੀ ਤੇ ਆਪਣੇ ਵਰਕਰਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਲੋਕਾਂ ਵਿਚ ਵਿਚਰਦੇ ਰਹਿਣਾ, ਦੁੱਖ-ਸੁੱਖ ਵਿਚ ਸ਼ਾਮਲ ਹੋਣਾ ਅਤੇ ਉਨ੍ਹਾਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਣਾ ਪੂਰੇ ਮਲੂਕਾ ਪਰਿਵਾਰ ਦੀ ਫਿਤਰਤ ਹੈ। ਉਨ੍ਹਾਂ ਨੂੰ ਕਹਿਣੀ ਅਤੇ ਕਰਨੀ ਦੇ ਪਰਪੱਕ, ਵਿਕਾਸ ਪੁਰਸ਼ ਅਤੇ ਧਾਕੜ ਲੀਡਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਮੇਂ ਦੇ ਉਤਾਰ-ਚੜ੍ਹਾਵਾਂ ਦੇ ਬਾਵਜੂਦ, ਉਨ੍ਹਾਂ ਦਾ ਵਿਸ਼ਵਾਸ ਅਤੇ ਹੌਸਲਾ ਕਦੇ ਡਗਮਗਾਇਆ ਨਹੀਂ। ਇਹੀ ਕਾਰਨ ਹੈ ਕਿ ਸਿਕੰਦਰ ਸਿੰਘ ਮਲੂਕਾ ਸਿਰਫ਼ ਇਕ ਨੇਤਾ ਨਹੀਂ, ਸਗੋਂ ਇਕ ਅਜਿਹਾ ਤਜਰਬਾ ਹਨ, ਜਿਸ ਤੋਂ ਹਰ ਨੌਜਵਾਨ ਵਰਕਰ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ।
ਜੇ ਗੱਲ ਕੰਮਾਂ ਦੀ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਸ਼ੀਰਵਾਦ ਨਾਲ ਮੰਤਰੀ ਰਹਿੰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਸਾਨਾਂ ਲਈ ਮਲੂਕਾ ਨੇ ਬਹੁਤ ਵੱਡੇ ਕੰਮ ਕੀਤੇ। ਸਿੰਚਾਈ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਨਹਿਰਾਂ ਵਿਚੋਂ ਮੋਘੇ ਲਾਉਣੇ ਸ਼ੁਰੂ ਕੀਤੇ ਜੋ ਪਹਿਲਾਂ ਕਦੇ ਨਹੀਂ ਲੱਗੇ ਸਨ। ਉਨ੍ਹਾਂ ਨਵੀਂ ਦੇਸੀ ਤਕਨੀਕ ਨਾਲ ਕਈ ਨਵੇਂ ਰਜਬਾਹੇ ਬਣਾਏ, ਇਸ ਦੇਸੀ ਤਕਨੀਕ ਨੇ ਵੱਡੇ ਵੱਡੇ ਇੰਜਨੀਅਰਾਂ ਦੀਆਂ ਤਕਨੀਕਾਂ ਫੇਲ੍ਹ ਕੀਤੀਆਂ। ਇਸੇ ਤਕਨੀਕ ਨਾਲ 34 ਕਰੋੜ ਰੁਪਏ ਦੀ ਲਾਗਤ ਨਾਲ ਭਦੌੜ ਰਜਬਾਹਾ ਬਣਾਇਆ। ਉਹੀ ਤਕਨੀਕ ਅੱਜ ਵੀ ਲਾਗੂ ਹੈ। ਹਲਕਾ ਰਾਮਪੁਰਾ ਫੂਲ ਵਿਚ 95 ਫੀਸਦੀ ਖਾਲ ਪੱਕੇ ਕੀਤੇ ਤਕਰੀਬਨ 15 ਹਜ਼ਾਰ ਏਕੜ ਤੋਂ ਵੱਧ ਦਾ ਰਕਬਾ ਸਿੰਚਾਈ ਅਧੀਨ ਲਿਆਂਦਾ।
ਬਿਜਲੀ ਮੰਤਰੀ ਹੁੰਦਿਆਂ ਉਨ੍ਹਾਂ ਕਿਸਾਨਾਂ ਲਈ ਓਵਾਈਟੀ (ਆਪਣੇ ਖਰਚੇ ਉੱਤੇ) ਸਕੀਮ ਸ਼ੁਰੂ ਕੀਤੀ ਜਿਸਦਾ ਫਾਇਦਾ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਹੋਇਆ। ਇਹ ਸਕੀਮ ਪੰਜਾਬ ਦੀ ਪਹਿਲੀ ਅਤੇ ਆਖਰੀ ਸਕੀਮ ਸੀ ਜੋ ਨਾ ਕਦੇ ਪਹਿਲਾਂ ਆਈ ਅਤੇ ਨਾ ਕਦੇ ਹੁਣ ਆਵੇਗੀ। ਕਿਸਾਨਾਂ ਦੇ ਡੇਢ਼ ਲੱਖ ਕੁੰਡੀ ਕੁਨੈਕਸ਼ਨ ਵੀ ਸਿਕੰਦਰ ਸਿੰਘ ਮਲੂਕਾ ਨੇ ਪੱਕੇ ਕਰਵਾਏ। ਤਕਰੀਬਨ 50000 ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ। ਜਨਰਲ ਕੁਨੈਕਸ਼ਨਾਂ ਦੀਆਂ ਪੈਂਡਿੰਗ ਦਰਖ਼ਾਸਤਾਂ ਦੇ 31 ਮਾਰਚ 1990 ਤੱਕ ਦੇ ਡਿਮਾਂਡ ਨੋਟਿਸ ਜਾਰੀ ਕੀਤੇ। ਉਨ੍ਹਾਂ ਦੇ ਯਤਨਾਂ ਸਦਕਾ ਹਲਕਾ ਰਾਮਪੁਰਾ ਫੂਲ ਤਿੰਨ ਫੇਸ 24 ਘੰਟੇ ਬਿਜਲੀ ਸਪਲਾਈ ਅਧੀਨ ਪੰਜਾਬ ਦਾ ਪਹਿਲਾ ਹਲਕਾ ਬਣਿਆ। ਸਿੱਖਿਆ ਮੰਤਰੀ ਹੁੰਦਿਆਂ ਉਨ੍ਹਾਂ ਦੇ ਸਮੇਂ ਪੰਜਾਬ ਦੇ ਸਕੂਲਾਂ ਦਾ ਸਰਬਪੱਖੀ ਵਿਕਾਸ ਹੋਇਆ। ਸਾਰੇ ਸਰਕਾਰੀ ਸਕੂਲਾਂ ਦੀਆਂ ਚਾਰ ਦੀਵਾਰੀਆਂ ਅਤੇ ਗੇਟ ਇੱਕੋ ਜਿਹੇ ਕਰਨ ਦਾ ਟੀਚਾ ਉਨ੍ਹਾਂ ਆਪਣੇ ਹਲਕੇ ਰਾਮਪੁਰਾ ਫੂਲ ਤੋਂ ਸ਼ੁਰੂ ਕੀਤਾ ਅਤੇ ਇਹ ਟੀਚਾ ਮੁਕੰਮਲ ਕਰਕੇ ਸਰਕਾਰੀ ਸਕੂਲਾਂ ਨੂੰ ਵੱਖਰੀ ਦਿੱਖ ਪ੍ਰਦਾਨ ਕੀਤੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਹੁੰਦਿਆਂ ਉਨ੍ਹਾਂ ਵੱਲੋਂ ਕਰਵਾਏ ਕੰਮਾਂ ਨੂੰ ਅੱਜ ਵੀ ਯਾਦ ਕਰਦਿਆਂ ਸਲਾਹਿਆ ਜਾਂਦਾ ਹੈ। ਪੰਜਾਬ ਵਿਚ ਕੇਂਦਰ ਦੀ ਸਕੀਮ ਤਹਿਤ ਪਹਿਲੀ ਵਾਰ ਕਲੱਸਟਰ ਸਕੀਮ ਲਿਆਂਦੀ। ਮਲੂਕਾ ਨੂੰ ਖੇਡਾਂ ਨਾਲ ਵੀ ਖਾਸ ਲਗਾਅ ਹੈ। ਆਪਣੇ ਸਮੇਂ ਦੇ ਉਹ ਕਬੱਡੀ ਦੇ ਟਾਪ ਦੇ ਖਿਡਾਰੀ ਸਨ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਅਤੇ ਅੱਜ ਵੀ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਨ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਸ੍ਰ ਸੁਖਬੀਰ ਸਿੰਘ ਬਾਦਲ ਜੀ ਨਾਲ ਮਿਲਕੇ ਪੰਜਾਬ ਵਿਚ ਵਰਲਡ ਕਬੱਡੀ ਕੱਪ ਸ਼ੁਰੂ ਕਰਵਾਏ ਕਬੱਡੀ ਨੂੰ ਕਰੋੜਾਂ ਤੱਕ ਪਹੁੰਚਾਇਆ। ਵੱਡੇ ਰੁੱਖ ਕਦੇ ਆਪਣੀ ਉਚਾਈ ਦਾ ਐਲਾਨ ਨਹੀਂ ਕਰਦੇ, ਉਹ ਆਪਣੀ ਛਾਂ ਰਾਹੀਂ ਪਛਾਣੇ ਜਾਂਦੇ ਹਨ। ਉਸੇ ਤਰ੍ਹਾਂ ਚੰਗੇ ਨੇਤਾ ਆਪਣੇ ਸ਼ਬਦਾਂ ਨਾਲ ਨਹੀਂ, ਆਪਣੇ ਵਿਹਾਰ ਅਤੇ ਲੋਕਾਂ ਨਾਲ ਨਿਭਾਏ ਰਿਸ਼ਤਿਆਂ ਨਾਲ ਪਛਾਣੇ ਜਾਂਦੇ ਹਨ। ਮਲੂਕਾ ਦੀ ਸੋਚ ਹਮੇਸ਼ਾ ਸਮੇਂ ਤੋਂ ਅੱਗੇ ਚੱਲੀ ਹੈ। ਉਨ੍ਹਾਂ ਨੇ ਸਿਆਸਤ ਨੂੰ ਸਿਰਫ਼ ਚੋਣਾਂ ਦੀ ਹੱਦ ਤੱਕ ਨਹੀਂ ਦੇਖਿਆ, ਸਗੋਂ ਇਸ ਨੂੰ ਸਮਾਜ ਦੀ ਰੂਹ ਨਾਲ ਜੋੜ ਕੇ ਸਮਝਿਆ। ਕਈ ਲੋਕ ਕਿਤਾਬਾਂ ਤੋਂ ਸਿੱਖਦੇ ਹਨ, ਪਰ ਮੈਨੂੰ ਜ਼ਿੰਦਗੀ ਅਤੇ ਸਿਆਸਤ ਦੀਆਂ ਬਹੁਤ ਸਾਰੀਆਂ ਬਾਰੀਕੀਆਂ ਇਕ ਅਜਿਹੇ ਇਨਸਾਨ ਦੇ ਨੇੜੇ ਰਹਿ ਕੇ ਸਿੱਖਣ ਦਾ ਮੌਕਾ ਮਿਲਿਆ ਹੈ, ਜਿਸ ਨੇ ਆਪਣਾ ਸਾਰਾ ਜੀਵਨ ਆਪਣੇ ਹਲਕੇ ਦੇ ਲੋਕਾਂ ਅਤੇ ਪੰਜਾਬ ਦੀ ਸੇਵਾ ਨੂੰ ਸਮਰਪਿਤ ਕੀਤਾ ਹੈ। ਮੇਰੇ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਅੱਗੇ ਉਨ੍ਹਾਂ ਦੀ ਚੰਗੀ ਸਿਹਤ, ਚੜ੍ਹਦੀਕਲਾ ਅਤੇ ਲੰਬੀ ਉਮਰ ਲਈ ਅਰਦਾਸ ਕਰਦਾ ਹਾਂ।
✍ ਇੰਜ. ਹਰਮਨਪ੍ਰੀਤ ਸਿੰਘ ਢਪਾਲੀ
ਮੋਬਾ 98559-90111