ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਛੜੀਆਂ ਸ੍ਰੇਣੀਆਂ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਮਸ਼ਵਰੇ ਉਪਰੰਤ ਬੀਸੀ ਵਿੰਗ ਦੇ 83 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ 83 ਵਿਧਾਨ ਸਭਾ ਹਲਕਿਆਂ ਵਿਚ ਪਛੜੀਆਂ ਸ੍ਰੇਣੀਆਂ ਵਿੰਗ ਨਾਲ ਸਬੰਧਤ ਵੱਖ-ਵੱਖ ਵਰਗਾਂ ਦੇ ਮਿਹਨਤੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਵੱਖ-ਵੱਖ ਹਲਕਿਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਐਲਾਨੀ ਗਈ ਸੂਚੀ ਵਿਚ ਹਰਜੀਤ ਸਿੰਘ ਮਲੂਕਾ ਨੂੰ ਸ੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਬੀਸੀ ਵਿੰਗ ਦਾ ਪ੍ਰਧਾਨ ਐਲਾਨਿਆ ਗਿਆ। ਇਸ ਮੌਕੇ ਹਰਿੰਦਰ ਸਿੰਘ ਮਹਿਰਾਜ ਇੰਚਾਰਜ ਸ੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ, ਜਗਮੋਹਨ ਲਾਲ ਗਰਗ ਸੀਨੀਅਰ ਆਗੂ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਫੁੰਮਣ ਸਿੰਘ ਭਗਤਾ ਮੈਂਬਰ ਸ੍ਰੋਮਣੀ ਕਮੇਟੀ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਕੌਸਲਰ ਮਨਜੀਤ ਸਿੰਘ ਧੁੰਨਾ, ਸਿਵਇੰਦਰ ਸਿੰਘ ਸਲਾਬਤਪੁਰਾ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਕੈਨੇਡਾ, ਰਮਨਦੀਪ ਸਿੰਘ ਸਲਾਬਤਪੁਰਾ ਕੈਨੇਡਾ, ਹਰਵਿੰਦਰ ਸਿੰਘ ਸਿੱਧੂ ਕੈਨੇਡਾ, ਅਮਰਜੀਤ ਸਿੰਘ ਮੱਕੜ ਕੈਨੇਡਾ, ਚਮਕੌਰ ਸਿੰਘ ਢਿਪਾਲੀ ਇਟਲੀ, ਜਗਸੀਰ ਸਿੰਘ ਸਿੱਧੂ ਕੈਨੇਡਾ, ਕਰਮਜੀਤ ਸਿੰਘ ਕਾਂਗੜ, ਗੁਰਪ੍ਰੀਤ ਸਿੰਘ ਘੰਡਾਬੰਨਾ, ਲਖਵੀਰ ਸਿੰਘ ਲੱਖੀ ਭਾਈਰੂਪਾ, ਗੁਰਪਾਲ ਸਿੰਘ ਭੱਟੀ, ਸੁਖਜਿੰਦਰ ਸਿੰਘ ਖਾਨਦਾਨ, ਸੁਖਦੀਪ ਸਿੰਘ ਸਿਰੀਏਵਾਲਾ, ਹਰਜੀਤ ਸਿੰਘ ਦਿਆਲਪੁਰਾ ਮਿਰਜਾ, ਹਰਦੇਵ ਸਿੰਘ ਗੋਗੀ, ਜਸਪਾਲ ਸਿੰਘ ਵੜਿੰਗ, ਰਘਵੀਰ ਸਿੰਘ ਕਾਕਾ, ਸੁਖਜਿੰਦਰ ਸਿੰਘ ਖਹਿਰਾ, ਪੁਨੀਤਪਾਲ ਸਿੰਘ ਗੋਲਾ, ਗੁਰਚਰਨ ਸਿੰਘ ਪੁਰੀ, ਹਰਜਿੰਦਰ ਸਿੰਘ ਸਾਬਕਾ ਕੌਸਲਰ, ਸੇਮੀ ਭਾਈਰੂਪਾ, ਬਲੌਰ ਸਿੰਘ ਕਾਂਗੜ, ਸਰਬਜੀਤ ਸਿੰਘ ਕਾਂਗੜ, ਅਮਨਦੀਪ ਸਿੰਘ ਬੁਰਜ ਲੱਧਾ, ਸੁਖਮੰਦਰ ਸਿੰਘ ਸਰਾਂ, ਦਰਸਨ ਸਿੰਘ ਭਾਈਕੇ, ਦਵਿੰਦਰ ਸਿੰਘ ਮਠਾੜੂ, ਰਛਪਾਲ ਸਿੰਘ ਨਿੱਕਾ, ਮਿਸਤਰੀ ਨਿਰਮਲ ਸਿੰਘ, ਸੁਖਮੰਦਰ ਸਿੰਘ ਅਕਾਲ ਵਾਲੇ, ਗੁਲਾਬ ਚੰਦ ਸਿੰਗਲਾ, ਜਗਦੀਸ ਸਿੰਘ ਜਲਾਲ, ਸੁਖਚੈਨ ਸਿੰਘ ਪਿੰਟੂ ਜਲਾਲ, ਗੁਰਬਚਨ ਸਿੰਘ ਕਲੇਰ, ਭੀਮ ਸੈਨ ਜਲਾਲ, ਰਣਧੀਰ ਸਿੰਘ ਧੀਰਾ, ਸੁੱਖਾ ਸਿੰਘ ਸਿਧਾਣਾ, ਗੁਰਵਿੰਦਰ ਕੌਰ ਭਗਤਾ, ਸ਼ੁਕਰ ਸਿੰਘ ਭੋਡੀਪੁਰਾ, ਲਖਵੀਰ ਸਿੰਘ ਮੌੜ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਕੁਲਵੰਤ ਸਿੰਘ ਘੰਡਾਬੰਨਾ, ਹਰਪਾਲ ਸਿੰਘ ਮਲੂਕਾ, ਪਰਪਿੰਦਰ ਕੁਮਾਰ ਟੀਨਾ, ਇੰਦਰਜੀਤ ਸਿੰਘ ਬਿੱਟੂ ਖਾਨਦਾਨ, ਜਸਜੀਤ ਸਿੰਘ ਬਰਾੜ, ਦਲਜੀਤ ਸਿੰਘ ਮਸ਼ੀਨਾਂ ਵਾਲੇ, ਹਰਦੇਵ ਸਿੰਘ ਕਿੰਗਰਾ, ਨਾਇਬ ਸਿੰਘ ਹਮੀਰਗੜ੍ਹ, ਬਲਵਿੰਦਰ ਸਿੰਘ ਭਗਤਾ, ਕੁਲਦੀਪ ਕੌਰ ਬਰਾੜ, ਸੁਖਮੰਦਰ ਸਿੰਘ ਭੋਲਾ, ਰਛਪਾਲ ਸਿੰਘ ਪੱਪੂ ਕੋਠਾਗੁਰੂ, ਹੰਸ ਸੋਹੀ, ਮਨਪ੍ਰੀਤ ਸਿੰਘ ਆਕਲੀਆ, ਸੁਰਿੰਦਰ ਭੁੱਟੋ, ਗੁਰਸ਼ਰਨ ਸਿੰਘ ਬਰਾੜ ਗੁੰਮਟੀ ਆਦਿ ਨੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕਰਦੇ ਹੋਏ ਹਰਜੀਤ ਸਿੰਘ ਮਲੂਕਾ ਨੂੰ ਵਧਾਈ ਦਿੱਤੀ।