- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚੀ ਦੀ ਲਾਸ਼ ਮਿਲੀ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਮਾਨਸਾ ਰੋਡ ’ਤੇ ਐੱਚਬੀਐੱਨ ਕਲੋਨੀ ਦੇ ਕੁਆਰਟਰਾਂ ਵਿਚ ਇਕ 7 ਸਾਲਾ ਬੱਚੀ ਦੀ 20 ਫੁੱਟ ਡੂੰਘੇ ਖੱਡੇ ਵਿਚ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਸੰਦੀਪ ਗਿੱਲ ਤੇ ਰਾਜੇਂਦਰ ਕੁਮਾਰ ਮੌਕੇ ’ਤੇ ਪਹੁੰਚੇ। ਥਾਣਾ ਸਦਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਿਸ ਕਾਰਵਾਈ ਤੋਂ ਸਹਾਰਾ ਟੀਮ ਨੇ ਬੱਚੀ ਦੀ ਲਾਸ਼ ਨੂੰ ਏਮਜ਼ ਹਸਪਤਾਲ ਪਹੁੰਚਾਇਆ। ਬੱਚੀ ਦੀ ਪਛਾਣ ਬਿਊਟੀ ਕਮੁਾਰ ਵਾਸੀ ਐਚਬੀਐਨ ਕਲੋਨੀ ਵਜੋਂ ਹੋਈ।