- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਪਾਸੇ ਹਰਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਅਧਿਕਾਰੀ ਨੂੰ ਛੱਪੜ ਦਾ ਕੁਨੈਕਸ਼ਨ ਰੈਗੂਲਰ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਬਿਜਲੀ ਚੋਰੀ ਨੂੰ ਉਤਸ਼ਾਹਿਤ ਨਹੀਂ ਕਰਦੇ ਅਤੇ ਉਨ੍ਹਾਂ ਦਾ ਮਕਸਦ ਨਿਯਮਾਂ ਅਨੁਸਾਰ ਕੁਨੈਕਸ਼ਨ ਕਰਵਾਉਣਾ ਸੀ।

ਜਾਗਰਣ ਸੰਵਾਦਦਾਤਾ, ਬਠਿੰਡਾ : ਭੁੱਚੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗੀਰ ਸਿੰਘ ਦੇ ਪੁੱਤਰ ਤੇ ਗਾਇਕ ਹਰਸਿਮਰਨ ਸਿੰਘ ਦੀ ਪਾਵਰਕਾਮ ਦੇ ਐੱਸਡੀਓ ਨਾਲ ਫੋਨ ’ਤੇ ਗੱਲਬਾਤ ਦੀ ਇਕ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਹਰਸਿਮਰਨ ਸਿੰਘ ਅਧਿਕਾਰੀ ਨੂੰ ਪਿੰਡ ਹਰਰਾਇਪੁਰ ਵਿਚ ਛੱਪੜ ਦੇ ਕਥਿਤ ਜਾਅਲੀ ਬਿਜਲੀ ਕੁਨੈਕਸ਼ਨ ਨੂੰ ਨਾ ਕੱਟਣ ਅਤੇ ਵਿਭਾਗੀ ਟੀਮ ਨਾ ਭੇਜਣ ਲਈ ਕਹਿੰਦੇ ਸੁਣਾਈ ਦੇ ਰਹੇ ਹਨ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਉੱਠ ਰਹੇ ਹਨ ਕਿ ਵਿਧਾਇਕ ਦੇ ਪੁੱਤਰ ਨੇ ਕਿਸ ਹੈਸੀਅਤ ਵਿਚ ਅਧਿਕਾਰੀ ਨੂੰ ਅਜਿਹੀ ਹਦਾਇਤ ਦਿੱਤੀ। ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਸਬੰਧਤ ਐੱਸਡੀਓ ਨੇ ਕਿਹਾ ਕਿ ਹਰਸਿਮਰਨ ਸਿੰਘ ਦਾ ਫੋਨ ਆਇਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਜਾਅਲੀ ਜਾਂ ਨਾਜਾਇਜ਼ ਬਿਜਲੀ ਕੁਨੈਕਸ਼ਨ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਹਰਸਿਮਰਨ ਬੋਲੇ- ਕੁਨੈਕਸ਼ਨ ਰੈਗੂਲਰ ਕਰਨ ਲਈ ਕਿਹਾ ਸੀ
ਦੂਜੇ ਪਾਸੇ ਹਰਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਅਧਿਕਾਰੀ ਨੂੰ ਛੱਪੜ ਦਾ ਕੁਨੈਕਸ਼ਨ ਰੈਗੂਲਰ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਬਿਜਲੀ ਚੋਰੀ ਨੂੰ ਉਤਸ਼ਾਹਿਤ ਨਹੀਂ ਕਰਦੇ ਅਤੇ ਉਨ੍ਹਾਂ ਦਾ ਮਕਸਦ ਨਿਯਮਾਂ ਅਨੁਸਾਰ ਕੁਨੈਕਸ਼ਨ ਕਰਵਾਉਣਾ ਸੀ।
ਮਾਮਲੇ ਵਿਚ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਕੀ ਹਰਸਿਮਰਨ ਸਿੰਘ ਨੂੰ ਵਿਧਾਇਕ ਵੱਲੋਂ ਕਿਸੇ ਤਰ੍ਹਾਂ ਦੀ ਅਧਿਕਾਰਤ ਜ਼ਿੰਮੇਵਾਰੀ ਜਾਂ ਲਿਖਤੀ ਅਧਿਕਾਰ ਮਿਲਿਆ ਹੋਇਆ ਸੀ। ਜੇ ਕੁਨੈਕਸ਼ਨ ਜਾਅਲੀ ਸੀ ਤਾਂ ਉਸ ਨੂੰ ਨਾ ਕੱਟਣ ਲਈ ਕਹਿਣ ਦਾ ਕਾਰਨ ਕੀ ਸੀ ਅਤੇ ਕੀ ਫੋਨ ਤੋਂ ਬਾਅਦ ਪਾਵਰਕਾਮ ਵੱਲੋਂ ਕੋਈ ਕਾਰਵਾਈ ਰੋਕੀ ਗਈ। ਇਨ੍ਹਾਂ ਸਵਾਲਾਂ ਦੇ ਜਵਾਬ ਲਈ ਵਿਭਾਗੀ ਜਾਂਚ ਦੀ ਮੰਗ ਵੀ ਉੱਠ ਰਹੀ ਹੈ।