- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਵਿਅਕਤੀ ਆਪਣੇ ਹਥਿਆਰ ਦਾ ਲਾਇਸੈਂਸ ਰਿਨਿਊ ਕਰਵਾਉਣ ਲਈ ਹਥਿਆਰ ਚੈੱਕ ਕਰਵਾਉਣ ਤਹਿਸੀਲ ਕੰਪਲੈਕਸ 'ਚ ਪਹੁੰਚਿਆ ਸੀ। ਜਦੋਂ ਉਹ ਹਥਿਆਰ ਚੈੱਕ ਕਰਵਾਉਣ ਲਈ ਕਲਰਕ ਕੋਲ ਜਾਣ ਲੱਗਾ ਤਾਂ ਇਸੇ ਦੌਰਾਨ ਉਸ ਦੀ ਕਮਰ 'ਤੇ ਬੰਨ੍ਹੇ ਹਥਿਆਰ ਤੋਂ ਅਚਾਨਕ ਗੋਲੀ ਚੱਲ ਗਈ।

ਜਾਗਰਣ ਸੰਵਾਦਦਾਤਾ, ਬਠਿੰਡਾ: ਹਥਿਆਰ ਦਾ ਲਾਇਸੈਂਸ ਰਿਨਿਊ ਕਰਵਾਉਣ ਲਈ ਹਥਿਆਰ ਚੈੱਕ ਕਰਵਾਉਣ ਤਹਿਸੀਲ ਪਹੁੰਚੇ ਵਿਅਕਤੀ ਤੋਂ ਅਚਾਨਕ ਗੋਲੀ ਚੱਲ ਗਈ। ਗੋਲ਼ੀ ਲੱਗਣ ਕਾਰਨ ਉਹ ਖੁਦ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਮੰਗਲਵਾਰ ਨੂੰ ਇਕ ਵਿਅਕਤੀ ਆਪਣੇ ਹਥਿਆਰ ਦਾ ਲਾਇਸੈਂਸ ਰਿਨਿਊ ਕਰਵਾਉਣ ਲਈ ਹਥਿਆਰ ਚੈੱਕ ਕਰਵਾਉਣ ਤਹਿਸੀਲ ਕੰਪਲੈਕਸ ਪਹੁੰਚਿਆ ਸੀ। ਜਦੋਂ ਉਹ ਹਥਿਆਰ ਚੈੱਕ ਕਰਵਾਉਣ ਲਈ ਕਲਰਕ ਕੋਲ ਜਾਣ ਲੱਗਾ ਤਾਂ ਇਸੇ ਦੌਰਾਨ ਉਸ ਦੀ ਕਮਰ 'ਤੇ ਬੰਨ੍ਹੇ ਹਥਿਆਰ ਤੋਂ ਅਚਾਨਕ ਗੋਲ਼ੀ ਚੱਲ ਗਈ। ਗੋਲ਼ੀ ਉਸ ਦੇ ਪੱਟ 'ਚ ਲੱਗੀ ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਮੌਕੇ 'ਤੇ ਮੌਜੂਦ ਇਕ ਨੌਜਵਾਨ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਵਿਅਕਤੀ ਦੇ ਪੱਟ 'ਚ ਸੱਟ ਆਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।