- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਰਵੀਇੰਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਤਕ ਦੇ ਕਮਰਿਆਂ ਨੂੰ ਲੱਖਾਂ ਰੁਪਏ ਖਰਚ ਕੇ ਏਅਰ ਕੰਡੀਸ਼ਨ ਕੀਤਾ ਗਿਆ ਜਦੋਂ ਕਿ ਅਗਲੀਆਂ ਜਮਾਤਾਂ ਵਿਚ ਜਲਦੀ ਹੀ ਏਸੀ ਲਾਏ ਜਾਣਗੇ। ਲੜਕੀਆਂ ਦੇ ਆਉਣ ਜਾਣ ਲਈ 4 ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ 960 ਰੁਪਏ ਸਰਕਾਰ ਦੇ ਰਹੀ ਹੈ ਜਦੋਂ ਕਿ 240 ਰੁਪਏ ਮਾਪਿਆਂ ਤੋਂ ਲਏ ਜਾ ਰਹੇ ਹਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਪੂਰੇ ਚਾਰ ਸਾਲ ਹੋ ਗਏ ਹਨ। ਇਸ ਦੌਰਾਨ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਜਿਹੜੇ ਵਾਅਦੇ ਉਨ੍ਹਾਂ ਸ਼ਹਿਰ ਵਾਸੀਆਂ ਨਾਲ ਕੀਤੇ ਸਨ, ਉਨ੍ਹਾਂ ’ਚੋਂ 98 ਫੀਸਦੀ ਪੂਰੇ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਇਨ੍ਹਾਂ ਚਾਰ ਸਾਲਾਂ ਦੌਰਾਨ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਿਆਂਦੇ ਗਏ ਹਨ, ਜਿੰਨ੍ਹਾਂ ਵਿੱਚ ਕੁੱਝ ਪੂਰੇ ਹੋ ਚੁੱਕੇ ਹਨ ਅਤੇ ਕਈਆਂ ਉੱਪਰ ਕੰਮ ਚੱਲ ਰਿਹਾ ਹੈ, ਜਿਹੜੇ ਕਿ ਜਲਦੀ ਮੁਕੰਮਲ ਹੋ ਜਾਣਗੇ। ਸਰਕਾਰੀ ਐਲੀਮੈਂਟਰੀ ਸਕੂਲ ਪਰਸਰਾਮ ਨਗਰ ਨੂੰ ਦੋ ਏਕੜ ਜਗ੍ਹਾ ਲੈ ਕੇ ਉਸ ਵਿਚ 28 ਨਵੇਂ ਕਮਰੇ ਬਣਵਾਏ ਗਏ, ਇਕ ਬੱਚਿਆਂ ਦੇ ਖਾਣਾ ਖਾਣ ਲਈ ਸੈੱਡ ਬਣਵਾਏ ਗਏ ਅਤੇ ਸਾਰੇ ਕਮਰੇ ਏਅਰ ਕੰਡੀਸ਼ਨ ਕੀਤੇ ਗਏ ਹਨ।
ਸ਼ਹੀਦ ਰਵੀਇੰਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਤਕ ਦੇ ਕਮਰਿਆਂ ਨੂੰ ਲੱਖਾਂ ਰੁਪਏ ਖਰਚ ਕੇ ਏਅਰ ਕੰਡੀਸ਼ਨ ਕੀਤਾ ਗਿਆ ਜਦੋਂ ਕਿ ਅਗਲੀਆਂ ਜਮਾਤਾਂ ਵਿਚ ਜਲਦੀ ਹੀ ਏਸੀ ਲਾਏ ਜਾਣਗੇ। ਲੜਕੀਆਂ ਦੇ ਆਉਣ ਜਾਣ ਲਈ 4 ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ 960 ਰੁਪਏ ਸਰਕਾਰ ਦੇ ਰਹੀ ਹੈ ਜਦੋਂ ਕਿ 240 ਰੁਪਏ ਮਾਪਿਆਂ ਤੋਂ ਲਏ ਜਾ ਰਹੇ ਹਨ। ਆਦਰਸ਼ ਸਕੂਲ ਠੰਢੀ ਸੜਕ ਵਿਚ ਦੋ ਕਰੋੜ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਗਏ।
ਸ਼ਹਿਰ ਵਿਚ 40 ਲੱਖ ਦੀ ਲਾਗਤ ਅਤੇ ਇਕ 11 ਕਰੋੜ ਦੀ ਲਾਗਤ ਨਾਲ ਲਾਇਬ੍ਰੇਰੀਆਂ ਬਣਵਾਈਆਂ ਗਈਆਂ ਹਨ। ਵਰਕਿੰਗ ਵੋਮੈਨ ਹੋਸਟਲ ਉਪਰ 8 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਰਹਿੰਦ ਨਹਿਰ ’ਤੇ ਬੰਦ ਪਏ ਬਹਿਮਣ ਪੁਲ ਨੂੰ ਇਕ ਕਰੋੜ ਰੁਪਏ ਖਰਚ ਕਰਕੇ ਚਾਲੂ ਕੀਤਾ ਗਿਆ ਹੈ। ਗੁਰੂ ਕੁਲ ਰੋਡ ਨੂੰ ਮਲੋਟ ਰੋਡ ਨਾਲ ਜੋੜਨ ਲਈ ਇਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਮਲੋਟ ਅਬੋਹਰ ਰਿੰਗ ਰੋਡ ’ਤੇ 2.70 ਕਰੋੜ ਦੀ ਲਾਗਤ ਨਾਲ ਨੇਚਰ ਪਾਰਕ ਬਣਾਇਆ ਜਾ ਰਿਹਾ ਹੈ। ਸ਼ਹਿਰ ਵਿਚ ਸੀਵਰੇਜ ਦੇ ਕੰਮਾਂ ਲਈ 25 ਕਰੋੜ ਰੁਪੲਹੇ ਅ ਤੇ ਪਾਣੀ ਲਈ 15 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ। ਥਰਮਲ ਪਲਾਂਟ ਦੀ ਝੀਲ ’ਤੇ ਪਾਣੀ ਸਟੋਰੇਜ ਲਈ 5.90 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਹਿਰ ਅੰਦਰ 10 ਮੁਹੱਲਾ ਕਲੀਨਕ ਖੋਲ੍ਹੇ ਗਏ ਹਨ, ਪਖਾਣਿਆਂ ਲਈ 19 ਕਰੋੜ 47 ਲੱਖ ਖਰਚ ਕੀਤੇ ਗਏ ਹਨ। 1997 ਤੋਂ ਬੰਦ ਪਈ ਰਿੰਗ ਰੋਡ ਨੂੰ 94.11 ਕਰੋੜ ਰੁਪਏ ਖਰਚ ਕੇ ਚਾਲੂ ਕੀਤਾ ਗਿਆ ਹੈ। ਰਿੰਗ ਰੋਡ ’ਤੇ ਅੰਡਰ ਬ੍ਰਿਜ਼ ਵਿਚ ਮੀਂਹ ਦਾ ਪਾਣੀ ਖੜਨ ਤੋਂ ਰੋਕਣ ਲਈ 8 ਕਰੋੜ ਦੀ ਲਾਗਤ ਨਾਲ ਸੈੱਡ ਬਣਾਇਆ ਜਾ ਰਿਹਾ ਹੈ ਅਤੇ ਲਾਇਟਾਂ ਲਾਈਆਂ ਜਾ ਰਹੀਆਂ ਹਨ। ਮਾਨਸਾ ਰੋਡ ’ਤੇ ਅੰਡਰ ਬ੍ਰਿਜ਼ ’ਤੇ ਸੈੱਡ ਪਾਉਣ ਲਈ ਅਤੇ ਮਰੰਮਤ ਲਈ 12.11 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਾਢੇ ਸੱਤ ਏਕੜ ਵਿਚ ਦੀ ਲਾਗਤ ਨਾਲ ਪੰਜਾਬ ਦਾ ਪਹਿਲਾ ਬੋਟੈਨਿਕਲ ਗਾਰਡਨ ਬਣਾਇਆ ਜਾ ਰਿਹਾ ਹੈ। ਸਿਵਲ ਹਸਪਤਾਲ ਵਿਚ ਲਾਇਲਸਿਜ਼ ਸੈਂਟਰ ਲਈ ਕਰੋੜਾਂ ਦੀ ਲਾਗਤ ਨਾਲ 10 ਮਸ਼ੀਨਾਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਠਣ ਲਈ 19 ਲੱਖ ਰਪਏ ਦੀ ਲਾਗਤ ਨਾਲ ਸੈੱਡ ਬਣਵਾਇਆ ਗਿਆ ਹੈ। 3 ਕਰੋੜ ਰੁਪਏ ਰੋਗੀ ਕਲਿਆਣ ਸੰਮਤੀ ਨੂੰ ਦਿੱਤੇ ਗਏ ਹਨ। 86 ਕਰੋੜ ਰੁਪਏ ਦੀ ਲਾਗਤ ਨਾਲ ਦੋ ਮਹੱਤਵਪੂਰਨ ਮੁਲਤਾਨੀਆ ਓਵਰਬ੍ਰਿਜ ਅਤੇ ਜਨਤਾ ਨਗਰ ਓਵਰਬ੍ਰਿਜ ਨੂੰ ਸਰਕਾਰ ਨੇ ਮੰਨਜ਼ੂਰੀ ਦਿੱਤੀ ਹੈ। ਮੁਲਤਾਨੀਆ ਓਵਰਬ੍ਰਿਜ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਬਠਿੰਡਾ ਦੇ ਤਿੰਨ ਰੇਲਵੇ ਫਾਟਕਾਂ ‘ਤੇ ਬਣ ਰਹੇ ਓਵਰਬ੍ਰਿਜ਼ਾਂ ਦਾ ਕੰਮ ਸਾਲ 2026 ਵਿੱਚ ਪੂਰਾ ਹੋਣ ਦੀ ਉਮੀਦ ਹੈ। 15 ਕਰੋੜ ਦੀ ਲਾਗਤ ਨਾਲ ਰਿੰਗ ਰੋਡ ਨੂੰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨਾਲ ਜੋੜਨ ਲਈ ਓਵਰਬ੍ਰਿਜ਼ ਦੇ ਨਿਰਮਾਣ ਦਾ ਕੰਮ ਤੇਜੀ ਨਾਲ ਕੰਮ ਚੱਲ ਰਿਹਾ ਹੈ। 16.62 ਕਰੋੜ ਰੁਪਏ ਦੀ ਲਾਗਤ ਕ੍ਰਿਟੀਕਲ ਕੇਅਰ ਯੂਨਿਟ ਬਣ ਕੇ ਤਿਆਰ ਹੋ ਚੱਕਾ ਹੈ।
ਨਵੀ ਕਲੋਨੀ ਦਾ ਕੰਮ ਜਲਦ ਸ਼ੁਰੂ
ਸ਼ਹਿਰ ਦੇ ਗੋਨਿਆਣਾ ਰੋਡ ’ਤੇ ਨਵੀਂ ਕਲੋਨੀ ਦੀ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਨਗਰ ਸੁਧਾਰ ਟਰੱਸਟ ਵੱਲੋਂ ਬਣਾਈ ਜਾਣ ਵਾਲੀ ਕਲੋਨੀ ’ਤੇ ਜਲਦੀ ਹੀ ਕੰਮ ਸ਼ੁਰੂ ਹੋ ਰਿਹਾ ਹੈ, ਜਦੋਂ ਕਿ ਇਕ ਕਰੋੜ ਦੀ ਲਾਗਤ ਨਾਲ ਪਟੇਲ ਨਗਰ ਵਿਚ ਆਧੁਨਿਕ ਸੈਰਗਾਹ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਵਿਚ ਵਿਚ ਮਲੋਟ ਰੋਡ ’ਤੇ 109,165 ਅਤੇ 91 ਏਕੜ ਵਿਚ ਦੋ ਰਿਹਾਇਸ਼ੀ ਕੋਨੀਆਂ ਬਣਾਈਆਂ ਜਾਣਗੀਆਂ ਅਤੇ ਦੋਵਾਂ ’ਚ ਸਰਕਾਰੀ ਸਕੂਲਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਤਰ੍ਹਾਂ ਜੋਗਾਨੰਦ ਰੋਡ ’ਤੇ 165 ਏਕੜ ਵਿਚ ਰਿਹਾਇਸ਼ੀ ਕਲੋਨੀ ਅਤੇ ਸਕੂਲ ਦੀ ਉਸਾਰੀ ਕੀਤੀ ਜਾਣੀ ਹੈ। ਮਲੋਟ ਰੋਡ ’ਤੇ ਹੀ ਨਵਾਂ ਬੱਸ ਅੱਡਾ ਬਣਾਇਆ ਜਾਵੇਗਾ। 55 ਕਰੋੜ ਦੀ ਲਾਗਤ ਨਾਲ ਹਾਜੀਰਤਨ ਰੋਡ ’ਤੇ ਬਾਬਾ ਦੀਪ ਨਗਰ ਨੂੰ ਜਾਣ ਵਾਲੇ ਰਾਸਤੇ ’ਤੇ ਪੈਦੇ ਰੇਲੇ ਫਾਟਕ ’ਤੇ ਓਵਰਬ੍ਰਿਜ਼ ਨੂੰ ਮੰਨਜ਼ੂਰੀ ਮਿਲ ਚੁੱਕੀ ਹੈ ਜਿਸਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਮਲੋਟ ਰੋਡ ’ਤੇ ਥਰਮਲ ਪਲਾਂਟ ਵਾਲੀ ਜਗ੍ਹਾ ਵਿਚ 100 ਬੈੱਡ ਦਾ ਈਐਸਆਈ ਹਸਪਤਾਲ ਦੀ ਉਸਾਰੀ ਕੀਤੀ ਜਾਣੀ ਹੈ ਜਿਸਨੂੰ ਸਰਕਾਰ ਵੱਲੋਂ ਮੰਨਜ਼ੂਰੀ ਮਿਲ ਚੁੱਕੀ ਹੈ। ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਲੂ ਫੌਕਸ ਵਾਲੀ ਜਗ੍ਹਾ ’ਤੇ ਪਲਾਜੇ ਬਣਾਏ ਜਾ ਰਹੇ ਹਨ। ਬਠਿੰਡਾ ਦੀਆਂ ਝੀਲਾਂ ’ਤੇ ਨਵੀਂ ਸੈਰਗਾਹ ਬਣਾਈ ਜਾਵੇਗੀ।