- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਸਰਪੰਚ ਰਜਿੰਦਰ ਸਿੰਘ (ਗੋਰਾ ਸਰਾਂ) ਅਤੇ ਗੁਰਪ੍ਰੀਤ ਸਿੰਘ ਗੋਕੀ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਠਿੰਡਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਵਿਚ ਛੱਡਕੇ ਆਪਣੇ ਪਿਤਾ ਨਾਲ, ਜਿਸ ਕੋਲ ਸਿਰਫ ਇਕ ਏਕੜ ਹੀ ਜ਼ਮੀਨ ਹੈ ਅਤੇ ਠੇਕੇ ਉਪਰ ਜ਼ਮੀਨ ਲੈਕੇ ਖੇਤੀ ਕਰਨ ਲੱਗ ਗਿਆ ਸੀ।

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਨੇੜਲੇ ਪਿੰਡ ਰਾਈਆ ਵਿਖੇ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਨਵਜੋਤ ਸ਼ਰਮਾ (19 ਸਾਲ) ਪੁਤਰ ਬੀਰਬਲ ਦਾਸ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਸਰਪੰਚ ਰਜਿੰਦਰ ਸਿੰਘ (ਗੋਰਾ ਸਰਾਂ) ਅਤੇ ਗੁਰਪ੍ਰੀਤ ਸਿੰਘ ਗੋਕੀ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਠਿੰਡਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਵਿਚ ਛੱਡਕੇ ਆਪਣੇ ਪਿਤਾ ਨਾਲ, ਜਿਸ ਕੋਲ ਸਿਰਫ ਇਕ ਏਕੜ ਹੀ ਜ਼ਮੀਨ ਹੈ ਅਤੇ ਠੇਕੇ ਉਪਰ ਜ਼ਮੀਨ ਲੈਕੇ ਖੇਤੀ ਕਰਨ ਲੱਗ ਗਿਆ ਸੀ। ਖੇਤੀ ਵਿਚ ਘਾਟਾ ਪੈਣ ਕਾਰਨ ਪਰਿਵਾਰ ਉਪਰ ਲੱਖਾਂ ਰੁਪਏ ਦਾ ਕਰਜ਼ਾ ਚੜਨ ਕਾਰਨ ਮਾਨਸਿਕ 'ਤੌਰ ਤੇ ਪਰੇਸ਼ਾਨ ਰਹਿਣ ਲੱਗ ਗਿਆ ਅਤੇ ਕੁਝ ਦਿਨ ਪਹਿਲਾਂ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਉਸਨੂੰ ਤੁਰੰਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰਿਵਾਰ ਵੱਲੋਂ ਉਸ ਨੂੰ ਬਚਾਉਣ ਲਈ ਲੱਖਾਂ ਰੁਪਏ ਉਸਦੇ ਇਲਾਜ ਉਪਰ ਖਰਚ ਕਰਨ ਦੇ ਬਾਵਜੂਦ ਅੱਜ ਇਹ ਨੌਜਵਾਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਪਰਿਵਾਰ ਉਪਰ ਚੜੇ ਕਰਜ਼ੇ ਨੂੰ ਮਾਫ ਕਰਨ ਅਤੇ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਅਪੀਲ ਕੀਤੀ ਹੈ।