ਕੰਪਨੀ ਕਲਰਕ ਨੇ ਖਾਤੇ ’ਚੋਂ ਉਡਾਏ ਸਾਢੇ ਉੱਨੀ ਲੱਖ ਰੁਪਏ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਨੇ ਬੈਂਕਾਂ ਦੇ ਰੈਨੋਵੇਸ਼ਨ ਦਾ ਕੰਮ ਕਰਨ ਵਾਲੀ ਇੱਕ ਨਿੱਜੀ ਕੰਪਨੀ ਦੇ ਕਲਰਕ ਖ਼ਿਲਾਫ਼ ਸਾਢੇ ਉੱਨੀ ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਹੈ।
Publish Date: Mon, 06 Jul 2026 04:32 PM (IST)
Updated Date: Mon, 06 Jul 2026 04:33 PM (IST)
ਗੁਰਤੇਜ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਨੇ ਬੈਂਕਾਂ ਦੇ ਰੈਨੋਵੇਸ਼ਨ ਦਾ ਕੰਮ ਕਰਨ ਵਾਲੀ ਇੱਕ ਨਿੱਜੀ ਕੰਪਨੀ ਦੇ ਕਲਰਕ ਖ਼ਿਲਾਫ਼ ਸਾਢੇ ਉੱਨੀ ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਹੈ। ਕਥਿਤ ਦੋਸ਼ੀ ਵਾਰਦਾਤ ਤੋਂ ਬਾਅਦ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਐਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਰਿਤੂ ਵਾਸੀ ਜੁਝਾਰ ਨਗਰ ਨੇੜੇ ਰਾਕੇਸ਼ ਡੇਅਰੀ, ਬਠਿੰਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਐਮਡੀ. ਸਨਸ਼ਾਈਨ ਸਰਵਿਸਜ਼ ਨਾਂ ਦੀ ਕੰਪਨੀ ਚਲਾਉਂਦੀ ਹੈ, ਜੋ ਬੈਂਕਾਂ ਦੀ ਰੈਨੋਵੇਸ਼ਨ ਦੇ ਕੰਟਰੈਕਟ ਲੈ ਕੇ ਕੰਮ ਕਰਦੀ ਹੈ। ਉਨ੍ਹਾਂ ਦੀ ਕੰਪਨੀ ਵਿੱਚ ਸੰਦੀਪ ਕੁਮਾਰ ਵਾਸੀ ਪਿੰਡ ਗਾਜਲਡੋਬਾ, ਜ਼ਿਲ੍ਹਾ ਜਲਪਾਈਗੁੜੀ (ਪੱਛਮੀ ਬੰਗਾਲ) ਬਤੌਰ ਕਲਰਕ ਕੰਮ ਕਰਦਾ ਸੀ ਅਤੇ ਪੈਸਿਆਂ ਦਾ ਸਾਰਾ ਲੈਣ-ਦੇਣ ਉਹੀ ਸੰਭਾਲਦਾ ਸੀ। ਸ਼ਿਕਾਇਤਕਰਤਾ ਮੁਤਾਬਕ, ਕਥਿਤ ਦੋਸ਼ੀ ਕਲਰਕ ਨੇ ਉਸ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਉਸ ਨੂੰ ਬਿਨਾਂ ਦੱਸੇ ਕੰਪਨੀ ਦੇ ਖਾਤੇ ਵਿੱਚੋਂ 19,40,000 ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰ ਲਏ ਅਤੇ ਧੋਖਾਧੜੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਐਸਬੀਆਈ ਬੈਂਕ ਭਾਗੂ ਰੋਡ ਬਠਿੰਡਾ ਕੋਲ ਹੋਈ ਇਸ ਵਾਰਦਾਤ ਦੇ ਸਬੰਧ ਵਿੱਚ ਕਥਿਤ ਦੋਸ਼ੀ ਸੰਦੀਪ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।