- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਇਸ਼ਾਨ ਨੇ ਵੈਦਿਕ ਮੈਥ ਅਤੇ ਅਬੈਕਸ ਦੀ ਮਦਦ ਨਾਲ ਆਪਣੀ ਗਤੀ, ਯਾਦ ਸ਼ਕਤੀ ਅਤੇ ਇਕਾਗਰਤਾ ਵਿੱਚ ਸੁਧਾਰ ਕੀਤਾ। ਵੈਦਿਕ ਮੈਥ ਟ੍ਰੇਨਰ ਅਪੇਕਸ਼ਾ ਦੀ ਅਗਵਾਈ ਹੇਠ ਕਰੀਬ ਚਾਰ ਮਹੀਨਿਆਂ ਦੀ ਸਖ਼ਤ ਤਿਆਰੀ ਤੋਂ ਬਾਅਦ ਉਹ ਇਹ ਰਿਕਾਰਡ ਬਣਾਉਣ ਵਿੱਚ ਸਫ਼ਲ ਰਿਹਾ।

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਰਾਮਪੁਰਾ ਫੂਲ ਦੇ ਹੋਣਹਾਰ ਵਿਦਿਆਰਥੀ ਇਸ਼ਾਨ ਤਾਇਲ ਨੇ ਆਪਣੀ ਅਸਾਧਾਰਣ ਯਾਦ ਸ਼ਕਤੀ, ਗਣਿਤਕ ਕਾਬਲੀਅਤ ਅਤੇ ਤੇਜ਼ ਰਫ਼ਤਾਰ ਦੇ ਸਦਕਾ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸੇਂਟ ਜੇਵੀਅਰ ਸਕੂਲ ਦੀ ਦਸਵੀਂ ਜਮਾਤ ਦੇ ਵਿਦਿਆਰਥੀ ਇਸ਼ਾਨ ਨੇ 10 ਅਰਬ 2 ਲੱਖ 72 ਹਜ਼ਾਰ 405 ਦਾ ਪਹਾੜਾ 100 ਲਾਈਨਾਂ ਤੱਕ ਮਹਿਜ਼ 3 ਮਿੰਟ 52 ਸੈਕੰਡ ਵਿੱਚ ਸੁਣਾ ਕੇ ਇਹ ਵਿਲੱਖਣ ਉਪਲਬਧੀ ਹਾਸਲ ਕੀਤੀ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਨੇ ਇਸ ਕਾਰਨਾਮੇ ਨੂੰ ਨਵੇਂ ਵਰਲਡ ਰਿਕਾਰਡ ਵਜੋਂ ਮਨਜ਼ੂਰੀ ਦਿੱਤੀ ਹੈ। ਇਸ ਉਪਲਬਧੀ ਨਾਲ ਰਾਮਪੁਰਾ ਫੂਲ ਸਮੇਤ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਇਸ਼ਾਨ ਨੂੰ ਵਧਾਈ ਦੇਣ ਵਾਲਿਆਂ ਦਾ ਉਸ ਦੇ ਘਰ ਤਾਂਤਾ ਲੱਗਾ ਹੋਇਆ ਹੈ।
ਚਾਰ ਮਹੀਨਿਆਂ ਦੀ ਮਿਹਨਤ ਨਾਲ ਮਿਲੀ ਸਫ਼ਲਤਾ
ਸ਼ਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਇਸ਼ਾਨ ਨੇ ਵੈਦਿਕ ਮੈਥ ਅਤੇ ਅਬੈਕਸ ਦੀ ਮਦਦ ਨਾਲ ਆਪਣੀ ਗਤੀ, ਯਾਦ ਸ਼ਕਤੀ ਅਤੇ ਇਕਾਗਰਤਾ ਵਿੱਚ ਸੁਧਾਰ ਕੀਤਾ। ਵੈਦਿਕ ਮੈਥ ਟ੍ਰੇਨਰ ਅਪੇਕਸ਼ਾ ਦੀ ਅਗਵਾਈ ਹੇਠ ਕਰੀਬ ਚਾਰ ਮਹੀਨਿਆਂ ਦੀ ਸਖ਼ਤ ਤਿਆਰੀ ਤੋਂ ਬਾਅਦ ਉਹ ਇਹ ਰਿਕਾਰਡ ਬਣਾਉਣ ਵਿੱਚ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਮਪੁਰਾ ਫੂਲ ਦੇ ਕਈ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਲੱਖਣ ਰਿਕਾਰਡ ਬਣਾ ਕੇ ਇਲਾਕੇ ਦਾ ਨਾਂ ਰੌਸ਼ਨ ਕਰ ਚੁੱਕੇ ਹਨ।
ਡੀਸੀ ਨੇ ਕੀਤਾ ਸਨਮਾਨਿਤ
ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਸ਼ਾਨ ਤਾਇਲ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਾਉਂਦੀਆਂ ਹਨ ਅਤੇ ਇਹ ਪੂਰੇ ਜ਼ਿਲ੍ਹੇ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ਼ਾਨ ਵੱਲੋਂ ਰਾਕੇਟ ਵਰਗੀ ਰਫ਼ਤਾਰ ਨਾਲ ਪਹਾੜਾ ਸੁਣਾਉਣ ਦੀ ਸ਼ਲਾਘਾ ਕਰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਬਾਕਸ
ਇਲਾਕੇ ਲਈ ਮਾਣ ਦੀ ਗੱਲ
ਇਸ਼ਾਨ ਤਾਇਲ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਉਸ ਦੇ ਪਰਿਵਾਰ, ਸਗੋਂ ਸਕੂਲ ਅਤੇ ਪੂਰੇ ਇਲਾਕੇ ਦਾ ਮਾਣ ਵਧਿਆ ਹੈ। ਸਿੱਖਿਆ ਅਤੇ ਗਣਿਤ ਦੇ ਖੇਤਰ ਵਿੱਚ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣੇਗੀ।