- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਦੇ ਬਿਆਨਾਂ ਮੁਤਾਬਕ ਰਾਤ ਕਰੀਬ 10 ਵਜੇ ਸਤਨਾਮ ਸਿੰਘ ਵਾਸੀ ਮੀਰਪੁਰ, ਮਾਨਸਾ, ਹਾਲ ਰਾਮਾਂ ਮੰਡੀ, ਬੁਲੇਟ ’ਤੇ ਮੌਕੇ ’ਤੇ ਪੁੱਜਿਆ। ਉਸ ਨੇ ਸੂਏ ਵਰਗਾ ਹਥਿਆਰ ਦਿਖਾ ਕੇ ਮੁਲਜ਼ਮਾਂ ਨੂੰ ਛੱਡਣ ਲਈ ਕਿਹਾ ਅਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ’ਤੇ ਹਮਲਾ ਕਰ ਦਿੱਤਾ। ਬਚਾਅ ਦੌਰਾਨ ਮੁਲਾਜ਼ਮ ਦਾ ਹੱਥ ਜ਼ਖਮੀ ਹੋ ਗਿਆ।

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪਿੰਡ ਲਹਿਰੀ ’ਚ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਨ ਗਈ ਐਂਟੀ-ਨਾਰਕੋਟਿਕਸ ਸੈੱਲ ਬਠਿੰਡਾ ਦੀ ਪੁਲਿਸ ਟੀਮ ’ਤੇ ਕਥਿਤ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 102 ਗ੍ਰਾਮ ਹੈਰੋਇਨ ਤੇ ਫਾਰਚੂਨਰ ਕਾਰ ਬਰਾਮਦ ਕਰਕੇ ਹਰਦੀਪ ਸਿੰਘ ਤੇ ਰਵੀ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੇ ਪੁਲਿਸ ਮੁਲਾਜ਼ਮ ’ਤੇ ਹਮਲਾ ਕਰ ਦਿੱਤਾ। ਪੁਲਿਸ ਦੀ ਫਾਇਰਿੰਗ ’ਚ ਕਥਿਤ ਹਮਲਾਵਰ ਦੋਵੇਂ ਲੱਤਾਂ ’ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਪੁਲਿਸ ਅਨੁਸਾਰ 24-25 ਸਤੰਬਰ ਦੀ ਦਰਮਿਆਨੀ ਰਾਤ ਏਐੱਸਆਈ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਹਰਦੀਪ ਸਿੰਘ ਅਤੇ ਰਵੀ ਸਿੰਘ ਵਾਸੀ ਲਹਿਰੀ ਨੂੰ ਕਾਬੂ ਕੀਤਾ। ਉਨ੍ਹਾਂ ਕੋਲੋਂ ਹੈਰੋਇਨ ਅਤੇ ਫਾਰਚੂਨਰ (ਪੀਬੀ-50ਸੀ-1917) ਬਰਾਮਦ ਹੋਈ। ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਪੁਲਿਸ ਦੇ ਬਿਆਨਾਂ ਮੁਤਾਬਕ ਰਾਤ ਕਰੀਬ 10 ਵਜੇ ਸਤਨਾਮ ਸਿੰਘ ਵਾਸੀ ਮੀਰਪੁਰ, ਮਾਨਸਾ, ਹਾਲ ਰਾਮਾਂ ਮੰਡੀ, ਬੁਲੇਟ ’ਤੇ ਮੌਕੇ ’ਤੇ ਪੁੱਜਿਆ। ਉਸ ਨੇ ਸੂਏ ਵਰਗਾ ਹਥਿਆਰ ਦਿਖਾ ਕੇ ਮੁਲਜ਼ਮਾਂ ਨੂੰ ਛੱਡਣ ਲਈ ਕਿਹਾ ਅਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ’ਤੇ ਹਮਲਾ ਕਰ ਦਿੱਤਾ। ਬਚਾਅ ਦੌਰਾਨ ਮੁਲਾਜ਼ਮ ਦਾ ਹੱਥ ਜ਼ਖਮੀ ਹੋ ਗਿਆ।
ਪੁਲਿਸ ਮੁਤਾਬਕ ਪਹਿਲਾਂ ਹਵਾਈ ਫਾਇਰ ਕੀਤਾ ਗਿਆ। ਨੌਜਵਾਨ ਦੇ ਅੱਗੇ ਵਧਣ ’ਤੇ ਬਚਾਅ ਲਈ ਚਲਾਈਆਂ ਦੋ ਗੋਲੀਆਂ ਉਸ ਦੀਆਂ ਦੋਵੇਂ ਲੱਤਾਂ ’ਚ ਲੱਗੀਆਂ। ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸਤਨਾਮ ਸਿੰਘ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਵੱਖਰਾ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।