- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਪੁਲਿਸ ਵੱਲੋਂ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ 'ਤੇ ਉਂਗਲ ਉੱਠਣ ਲੱਗੀ ਹੈ। ਭਾਰੀ ਮਾਤਰਾ ਲਾਹਣ ਸਮੇਤ ਫੜ੍ਹੇ ਗਏ ਰਾਮਪੁਰਾ ਫੂਲ ਹਲਕੇ ਦੇ ਇਕ ਪਿੰਡ ਦੇ ਕਾਂਗਰਸੀ ਵਰਕਰ ਨੂੰ ਬਿਨਾਂ ਕਾਰਵਾਈ ਛੱਡੇ ਜਾਣ ਦਾ ਸਿਆਸੀ ਹਲਕਿਆਂ ਅੰਦਰ ਵੱਡਾ ਰੌਲਾ ਪੈ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਬਿਆਨ ਵੀ ਇਸ ਮਾਮਲੇ ਵਿੱਚ ਵੱਖੋਂ ਵੱਖਰੇ ਹਨ। ਥਾਣਾ ਦਿਆਲਪੁਰਾ ਦੇ ਐੱਸਐੱਚਓ ਦਾ ਕਹਿਣਾ ਹੈ ਕਿ ਉਨ੍ਹਾਂ ਲਾਹਣ ਨਹੀਂ ਸਗੋਂ ਸ਼ਰਾਬ ਕੱਢਣ ਵਾਲਾ ਸਾਮਾਨ ਤੇ ਗੁੜ ਬਰਾਮਦ ਕੀਤਾ ਹੈ, ਜਦੋਂ ਕਿ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਕਥਿਤ ਦੋਸ਼ੀਆਂ ਨੂੰ ਮੁਚੱਲਕੇ 'ਤੇ ਛੱਡਿਆ ਗਿਆ ਹੈ। ਕਾਂਗਰਸੀ ਵਰਕਰ ਨੂੰ ਬਿਨ੍ਹਾਂ ਕਿਸੇ ਕਾਰਵਾਈ ਦੇ ਛੱਡੇ ਜਾਣ ਦੀ ਸਿਆਸੀ ਗਲਿਆਰਿਆਂ ਵਿਚ ਖੂਬ ਚਰਚਾ ਚੱਲ ਰਹੀ ਹੈ। ਪੁਲਿਸ ਦੁਆਰਾ ਰਾਮਪੁਰਾ ਹਲਕੇ ਦੇ ਪਿੰਡ ਨਿਊਰ ਵਿਚ ਇਕ ਕਾਂਗ

ਮਲੂਕਾ ਨੇ ਕਿਹਾ ਸਿਆਸੀ ਦਬਾਅ ਹੇਠ ਛੱਡਿਆ ਕਾਂਗਰਸੀ, ਸਾਰੀ ਕਾਰਵਾਈ ਦੀ ਵੀਡੀਓ ਹੋਈ ਵਾਇਰਲ, ਸਾਬ੍ਹ ਦਾ ਫੋਨ ਆ ਗਿਆ ਕਹਿ ਕੇ ਕੱਟ ਜਾਂਦੀ ਹੈ ਵੀਡੀਓ
ਦੇਸੀ ਸ਼ਰਾਬ ਤਿਆਰ ਕਰਨ ਦੀ ਫ਼ੜ੍ਹੀ ਗਈ ਸੀ ਫੈਕਟਰੀ : ਭੱਲਾ
ਜੇਕਰ ਕਾਰਵਾਈ ਨਾ ਹੋਈ ਤਾਂ ਹੋਵੇਗਾ ਤਿੱਖਾ ਸੰਘਰਸ਼
ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ 'ਤੇ ਉਂਗਲ ਉੱਠਣ ਲੱਗੀ ਹੈ। ਭਾਰੀ ਮਾਤਰਾ ਲਾਹਣ ਸਮੇਤ ਫੜ੍ਹੇ ਗਏ ਰਾਮਪੁਰਾ ਫੂਲ ਹਲਕੇ ਦੇ ਇਕ ਪਿੰਡ ਦੇ ਕਾਂਗਰਸੀ ਵਰਕਰ ਨੂੰ ਬਿਨਾਂ ਕਾਰਵਾਈ ਛੱਡੇ ਜਾਣ ਦਾ ਸਿਆਸੀ ਹਲਕਿਆਂ ਅੰਦਰ ਵੱਡਾ ਰੌਲਾ ਪੈ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਬਿਆਨ ਵੀ ਇਸ ਮਾਮਲੇ ਵਿੱਚ ਵੱਖੋਂ ਵੱਖਰੇ ਹਨ। ਥਾਣਾ ਦਿਆਲਪੁਰਾ ਦੇ ਐੱਸਐੱਚਓ ਦਾ ਕਹਿਣਾ ਹੈ ਕਿ ਉਨ੍ਹਾਂ ਲਾਹਣ ਨਹੀਂ ਸਗੋਂ ਸ਼ਰਾਬ ਕੱਢਣ ਵਾਲਾ ਸਾਮਾਨ ਤੇ ਗੁੜ ਬਰਾਮਦ ਕੀਤਾ ਹੈ, ਜਦੋਂ ਕਿ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਕਥਿਤ ਦੋਸ਼ੀਆਂ ਨੂੰ ਮੁਚੱਲਕੇ 'ਤੇ ਛੱਡਿਆ ਗਿਆ ਹੈ। ਕਾਂਗਰਸੀ ਵਰਕਰ ਨੂੰ ਬਿਨ੍ਹਾਂ ਕਿਸੇ ਕਾਰਵਾਈ ਦੇ ਛੱਡੇ ਜਾਣ ਦੀ ਸਿਆਸੀ ਗਲਿਆਰਿਆਂ ਵਿਚ ਖੂਬ ਚਰਚਾ ਚੱਲ ਰਹੀ ਹੈ। ਪੁਲਿਸ ਦੁਆਰਾ ਰਾਮਪੁਰਾ ਹਲਕੇ ਦੇ ਪਿੰਡ ਨਿਊਰ ਵਿਚ ਇਕ ਕਾਂਗਰਸੀ ਆਗੂ ਦੇ ਘਰ ਮਾਰੀ ਗਈ ਰੇਡ ਤੇ ਸਾਮਾਨ ਬਰਾਮਦ ਕਰਨ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿਚ ਸਾਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ। ਵੀਡੀਓ ਬਣਾਉਣ ਵਾਲਾ ਸਖਸ਼ ਆਖ ਰਿਹਾ ਹੈ ਕਿ ਸਾਬ ਦਾ ਫੋਨ ਆ ਗਿਆ ਹੈ। ਇਸ ਤੋਂ ਬਾਅਦ ਉਹ ਵੀਡੀਓ ਬਣਾਉਣੀ ਬੰਦ ਕਰ ਦਿੰਦਾ ਹੈ। ਵੀਡੀਓ ਵਿਚ ਕਾਂਗਰਸੀ ਆਗੂ ਸਾਫ਼ ਦਿਖਾਈ ਦੇ ਰਿਹਾ ਹੈ ਜਿਸ ਕੋਲ ਦੋ ਪੁਲਿਸ ਮੁਲਾਜ਼ਮ ਖੜ੍ਹੇ ਹਨ। ਪੁਲਿਸ ਦੀ ਗੱਡੀ ਵਿਚ ਸ਼ਰਾਬ ਕੱਢਣ ਵਾਲੇ ਦੋ ਡਰੰਮ, ਸ਼ਰਾਬ ਕੱਢਣ ਵਾਲਾ ਵੱਡਾ ਪਤੀਲਾ ਵੀਡੀਓ ਵਿਚ ਰੱਖਿਆ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਘਰ ਵਿਚ ਸ਼ਰਾਬ ਪਾਉਣ ਵਾਲੇ ਕਈ ਡਰੰਮ ਵੀ ਵੀਡੀਓ ਵਿਚ ਵਿਖਾਏ ਗਏ ਹਨ। ਇਸ ਤੋਂ ਇਲਾਵਾ ਇਕ ਵੱਡੇ ਡਰੰਮ ਵਿਚ ਲਾਹਣ ਵੀ ਸਾਫ਼ ਦਿਖ ਰਹੀ ਹੈ। ਹਲਕੇ ਅੰਦਰ ਇਸ ਮਾਮਲੇ ਦੀ ਖੂਬ ਚਰਚਾ ਹੋ ਰਹੀ ਹੈ।
------------
ਮੰਤਰੀ ਦੇ ਦਬਾਅ ਕਾਰਨ ਛੱਡਿਆ ਕਾਂਗਰਸੀ : ਮਲੂਕਾ
ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਕਾਂਗਰਸੀ ਆਗੂ ਦੇ ਘਰੋਂ ਭਾਰੀ ਮਾਤਰਾ ਰੂੜੀ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ ਕੀਤਾ ਗਿਆ ਸੀ ਪਰ ਇਕ ਕੈਬਨਿਟ ਮੰਤਰੀ ਦੇ ਦਬਾਅ ਹੇਠ ਕਥਿਤ ਦੋਸ਼ੀ ਨੂੰ ਬਿਨਾਂ ਕਾਰਵਾਈ ਕੀਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮਾਮਲੇ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਜਿਸ ਵਿਚ ਸਾਰੀ ਘਟਨਾ ਕੈਦ ਹੈ। ਉਨ੍ਹਾਂ ਕਿਹਾ ਕਿ ਬੋਤਲ ਦੋ ਬੋਤਲਾਂ ਸ਼ਰਾਬ ਵਾਲਿਆਂ 'ਤੇ ਤਾਂ ਧੜ੍ਹਾ ਧੜ੍ਹ ਪਰਚੇ ਦਿੱਤੇ ਜਾ ਰਹੇ ਹਨ ਜਦੋਂ ਕਿ ਮੱਗਰਮੱਛਾਂ ਨੂੰ ਬਿਨਾਂ ਕਾਰਵਾਈ ਕੀਤੇ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਸ਼ਰਾਬ ਦਾ ਕਾਰੋਬਾਰ ਕੋਈ ਹੋਰ ਨਹੀਂ ਸਗੋਂ ਖੁਦ ਕਾਂਗਰਸੀ ਵਿਧਾਇਕ ਤੇ ਮੰਤਰੀ ਕਰ ਰਹੇ ਹਨ। ਮਲੂਕਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੀ ਗੱਲ ਆਖੀ ਸੀ ਪਰ ਹੁਣ ਸ਼ਰੇਆਮ ਨਸ਼ੇ ਵਿਕ ਰਹੇ ਹਨ ਜਿਨ੍ਹਾਂ ਦੀ ਪੁਸ਼ਤਪਨਾਹੀ ਕੈਪਟਨ ਦੇ ਮੰਤਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਕੋਈ ਸਬੂਤ ਦੀ ਲੋੜ ਨਹੀਂ ਹੈ ਜਦੋਂ ਵੀਡੀਓ ਵਾਇਰਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਤਸਕਰੀ ਐਕਸਾਇਜ਼ ਵਿਭਾਗ ਦੇ ਅਧਿਕਾਰੀ, ਵੱਡੇ ਕਾਂਗਰਸੀ ਲੀਡਰਾਂ ਦੀ ਸ਼ਹਿ 'ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ ਲੀਡਰਾਂ ਨੇ ਸ਼ਰਾਬ ਦੀਆਂ ਫੈਕਟਰੀਆਂ ਲਗਾ ਰੱਖੀਆਂ ਹਨ ਜਦੋਂ ਕਿ ਛੋਟੇ ਕਾਂਗਰਸੀ ਲੀਡਰ ਘਰਾਂ ਵਿਚ ਸ਼ਰਾਬ ਬਣਾ ਕੇ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਤਾਂ ਪਿਛਲੇ ਤਿੰਨ ਸਾਲ ਤੋਂ ਬੜੇ ਧੜੱਲੇ ਨਾਲ ਚੱਲ ਰਿਹਾ ਸੀ ਪਰ ਕਾਂਗਰਸ ਦੀ ਆਪਸੀ ਧੜੇਬੰਦੀ ਕਾਰਨ ਇਹ ਮਾਮਲਾ ਉਜਾਗਰ ਹੋਇਆ ਹੈ।
-------------
ਕਥਿਤ ਦੋਸ਼ੀ ਨੂੰ ਛੱਡਣ ਵਾਲੇ ਅਧਿਕਾਰੀਆਂ ਖਿਲਾਫ਼ ਹੋਵੇ ਕਾਰਵਾਈ : ਭੱਲਾ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਪੁਲਿਸ ਨੇ ਆਮ ਲਾਹਣ ਨਹੀਂ ਸਗੋਂ ਸ਼ਰਾਬ ਦੀ ਫੈਕਟਰੀ ਫੜ੍ਹੀ ਸੀ। ਉਨ੍ਹਾਂ ਕਿਹਾ ਕਿ ਉਕਤ ਕਾਂਗਰਸੀ ਆਗੂ ਦੇ ਘਰੋਂ ਹਲਕੇ ਅੰਦਰ ਨਜਾਇਜ਼ ਸ਼ਰਾਬ ਸਪਲਾਈ ਹੋ ਰਹੀ ਸੀ। ਪੁਲਿਸ ਨੇ ਕਾਂਗਰਸੀ ਆਗੂ ਦੇ ਘਰੋਂ ਭਾਰੀ ਮਾਤਰਾ ਨਜਾਇਜ਼ ਸ਼ਰਾਬ, ਲਾਹਣ, ਗੁੜ ਤੇ ਸ਼ਰਾਬ ਕੱਢਣ ਵਾਲਾ ਸਮਾਨ ਬਰਾਮਦ ਕੀਤਾ ਸੀ ਅਤੇ ਉਕਤ ਆਗੂ ਥਾਣੇ ਅੰਦਰ ਲਿਆਂਦਾ ਗਿਆ ਸੀ ਪਰ ਇਕ ਕਾਂਗਰਸੀ ਮੰਤਰੀ ਦੇ ਕਹੇ ਪੁਲਿਸ ਨੇ ਬਿਨ੍ਹਾਂ ਕਾਰਵਾਈ ਕੀਤੇ ਉਸਨੂੰ ਛੱਡ ਦਿੱਤਾ ਗਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾ ਕੇ ਸ਼ਰਾਬ ਤਸਕਰ ਨੂੰ ਛੱਡਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਥਿਤ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਆਮ ਆਦਮੀ ਪਾਰਟੀ ਅਗਲੇ ਦਿਨ੍ਹਾਂ ਵਿਚ ਸੰਘਰਸ਼ ਵਿੱਢ ਦੇਵੇਗੀ।
--------------
ਕੀ ਕਹਿੰਦੇ ਹਨ ਅਧਿਕਾਰੀ
ਇਸ ਮਾਮਲੇ ਸਬੰਧੀ ਐੱਸਐੱਚਓ ਦਿਆਲਪੁਰਾ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਉਕਤ ਵਿਅਕਤੀ ਦੇ ਘਰੋਂ ਸ਼ਰਾਬ ਕੱਢਣ ਵਾਲਾ ਸਾਮਾਨ ਤੇ ਗੁੜ ਹੀ ਬਰਾਮਦ ਕੀਤਾ ਗਿਆ ਸੀ। ਸ਼ਰਾਬ ਜਾਂ ਲਾਹਣ ਨਹੀਂ ਮਿਲਿਆ। ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦੇ ਮਾਮਲੇ ਜਦੋਂ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਮੁਚੱਲਕੇ 'ਤੇ ਛੱਡਿਆ ਗਿਆ ਹੈ।