- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ ਦੇਰ ਰਾਤ ਝੁਲੇ ਤੇਜ਼ ਝੱਖੜ ਅਤੇ ਹੋਈ ਜ਼ਬਰਦਸਤ ਬਰਸਾਤ ਨਾਲ ਜਿੱਥੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਗੁਲ ਹੋ ਗਈ, ਉੱਥੇ ਨਾਲ ਹੀ ਇਸ ਝੱਖੜ ਦੇ ਕਾਰਨ ਕਈ ਸੜਕਾਂ ਅਤੇ ਦਰਖ਼ਤ ਡਿੱਗਣ ਨਾਲ ਆਵਾਜਾਈ ਵੀ ਬੰਦ ਹੋ ਗਈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੀ ਅੱਧੀ ਰਾਤ ਨੂੰ ਸਾਢੇ 12 ਵਜੇ ਦੇ ਕਰੀਬ ਜਿੱਥੇ ਮੌਸਮ ਨੇ ਆਪਣਾ ਕਹਿਰ ਵਰਾਉਂਦਿਆਂ ਤੇਜ਼ ਝੱਖੜ ਦਾ ਰੂਪ ਧਾਰਨ ਕਰ ਲਿਆ, ਉੱਥੇ ਨਾਲ ਹੀ ਬਰਸਾਤ ਵੀ ਆਪਣਾ ਰੰਗ ਦਿਖਾਉਣਾ ਪਿੱਛੇ ਨਹੀਂ ਰਹੀ।

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ। ਬੀਤੀ ਦੇਰ ਰਾਤ ਝੁਲੇ ਤੇਜ਼ ਝੱਖੜ ਅਤੇ ਹੋਈ ਜ਼ਬਰਦਸਤ ਬਰਸਾਤ ਨਾਲ ਜਿੱਥੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਗੁਲ ਹੋ ਗਈ, ਉੱਥੇ ਨਾਲ ਹੀ ਇਸ ਝੱਖੜ ਦੇ ਕਾਰਨ ਕਈ ਸੜਕਾਂ ਅਤੇ ਦਰਖ਼ਤ ਡਿੱਗਣ ਨਾਲ ਆਵਾਜਾਈ ਵੀ ਬੰਦ ਹੋ ਗਈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੀ ਅੱਧੀ ਰਾਤ ਨੂੰ ਸਾਢੇ 12 ਵਜੇ ਦੇ ਕਰੀਬ ਜਿੱਥੇ ਮੌਸਮ ਨੇ ਆਪਣਾ ਕਹਿਰ ਵਰਾਉਂਦਿਆਂ ਤੇਜ਼ ਝੱਖੜ ਦਾ ਰੂਪ ਧਾਰਨ ਕਰ ਲਿਆ, ਉੱਥੇ ਨਾਲ ਹੀ ਬਰਸਾਤ ਵੀ ਆਪਣਾ ਰੰਗ ਦਿਖਾਉਣਾ ਪਿੱਛੇ ਨਹੀਂ ਰਹੀ।
ਪੂਰੇ ਜ਼ੋਰਾਂ ’ਤੇ ਹੋਈ ਬਰਸਾਤ ਦੇ ਨਾਲ-ਨਾਲ ਝੁੱਲੇ ਤੇਜ਼ ਝੱਖੜ ਨੇ ਬਟਾਲਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚੋਂ ਲੰਘਦੀਆਂ ਮੇਨ ਰੋਡਾਂ ’ਤੇ ਜਿੱਥੇ ਦਰਖਤ ਡਿੱਗ ਗਏ, ਉੱਥੇ ਨਾਲ ਹੀ ਬਿਜਲੀ ਸਪਲਾਈ ਵੀ ਕਾਫੀ ਦੇਰ ਤੱਕ ਬੰਦ ਰਹੀ।