- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨੀ ਪੰਜਾਬ ਰੋਡਵੇਜ ਡਿਪੂ ਦੇ ਸਾਹਮਣੇ ਸਥਿਤ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਤਿੰਨ ਨੌਜਵਾਨਾਂ ਵਲੋਂ ਗੋਲੀਆ ਚਲਾਈਆਂ ਗਈਆਂ ਸਨ। ਪੁਲਸ ਵਲੋਂ ਇਸ ਮਾਮਲੇ ਸੰਬੰਧੀ ਕੇਸ ਦਰਜ ਕਰਦੇ ਹੋਏ ਬੀਤੇ ਦਿਨੀ ਇਸ ਮਾਮਲੇ ’ਚ ਸ਼ਾਮਲ ਇਕ ਨੌਜਵਾਨ ਲਵ ਵਾਸੀ ਕਿਲਾ ਟੇਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਇਸ ਸਮੇਂ ਜੇਲ ’ਚ ਬੰਦ ਹੈ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ , ਬਟਾਲਾ : ਬੀਤੇ ਦਿਨੀ ਪੰਜਾਬ ਰੋਡਵੇਜ ਡਿਪੂ ਦੇ ਸਾਹਮਣੇ ਸਥਿਤ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਤਿੰਨ ਨੌਜਵਾਨਾਂ ਵਲੋਂ ਗੋਲੀਆ ਚਲਾਈਆਂ ਗਈਆਂ ਸਨ। ਪੁਲਸ ਵਲੋਂ ਇਸ ਮਾਮਲੇ ਸੰਬੰਧੀ ਕੇਸ ਦਰਜ ਕਰਦੇ ਹੋਏ ਬੀਤੇ ਦਿਨੀ ਇਸ ਮਾਮਲੇ ’ਚ ਸ਼ਾਮਲ ਇਕ ਨੌਜਵਾਨ ਲਵ ਵਾਸੀ ਕਿਲਾ ਟੇਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਇਸ ਸਮੇਂ ਜੇਲ ’ਚ ਬੰਦ ਹੈ। ਬੀਤੇ ਦਿਨ ਪੁਲਸ ਵਲੋਂ ਇਸ ਮਾਮਲੇ ’ਚ ਸ਼ਾਮਲ ਬਾਕੀ ਰਹਿੰਦੇ 2 ਨੌਜਵਾਨ ਗੈਬੀਅਨ ਅਤੇ ਅਜੈ ਵਾਸੀਆਨ ਕਿਲਾ ਟੇਕ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਸੀ। ਅੱਜ ਪੁਲਸ ਵਲੋ ਫੜੇ ਗਏ ਦੋਵਾਂ ਨੌਜਵਾਨਾਂ ਨੂੰ ਉਕਤ ਰੈਸਟੋਰੈਂਟ ਦੇ ਬਾਹਰ ਲੈ ਜਾਇਆ ਗਿਆ ਅਤੇ ਉਨ੍ਹਾਂ ਦੀ ਮਾਰਕੀਟ ’ਚ ਪਰੇਡ ਕਰਵਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ 22 ਮਈ ਨੂੰ ਤਿੰਨ ਨੌਜਵਾਨਾਂ ਵਲੋਂ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਇਕ ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਵਲੋਂ ਇਸ ਸੰਬੰਧੀ ਜਾਂਚ ਕਰਦੇ ਹੋਏ ਗੋਲੀਆਂ ਚਲਾਉਣ ਵਾਲੇ 3 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਵਿਚ ਪੁਲਸ ਨੇ ਇਕ ਨੌਜਵਾਨ ਲਵ ਵਾਸੀ ਕਿਲਾ ਟੇਕ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪੁਲਸ ਨੇ ਬਾਕੀ ਰਹਿੰਦੇ ਦੋ ਨੌਜਵਾਨਾਂ ਗੈਬੀਅਨ ਅਤੇ ਅਜੈ ਵਾਸੀਆਨ ਕਿਲਾ ਟੇਕ ਸਿੰਘ ਨੂੰ ਕੰਡਿਆਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਪੁਲਸ ਵਲੋਂ ਉਕਤ ਦੋਵਾਂ ਨੌਜਵਾਨਾਂ ਨੂੰ ਦੀਨ ਦਿਆਲ ਉਪਾਦਿਆਏ ਮਾਰਕੀਟ ’ਚ ਲਿਆ ਕੇ ਪੂਰੀ ਮਾਰਕੀਟ ’ਚ ਉਨ੍ਹਾਂ ਤੋਂ ਪਰੇਡ ਕਰਵਾਈ ਗਈ ਹੈ ਅਤੇ ਬਾਕੀ ਸਮਾਜ ਵਿਰੋਧੀ ਅਨਸਰਾਂ ਨੂੰ ਇਹ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਮਾੜੇ ਕੰਮ ਛੱਡ ਕੇ ਆਪਣੇ ਪਰਿਵਾਰ ਦੀ ਸੇਵਾ ਕਰਨ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਸੇ ਤਰ੍ਹਾਂ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।