- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਧੋਲਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਡੇਰਾ ਪਿੰਡ ਤੋਂ ਬਾਹਰਵਾਰ ਹੈ ਤੇ ਨਜ਼ਦੀਕ ਹੋਰ ਵੀ ਡੇਰੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡੇਰੇ ਤੇ ਰਵਿਦਾਸ ਪੁੱਤਰ ਲੀਲਾ ਬਹਾਦਰ ਵਾਸੀ ਨੇਪਾਲ ਜੋ ਕਿ ਪਿਛਲੇ ਕਰੀਬ ਤਿੰਨ ਸਾਲ ਤੋਂ ਕੰਮ ਕਰ ਰਿਹਾ ਹੈ ਅਤੇ ਕਰੀਬ ਇਕ ਸਾਲ ਪਹਿਲਾਂ ਉਹ ਆਪਣੇ ਪਰਿਵਾਰ ਨੂੰ ਵੀ ਉੱਥੇ ਹੀ ਨਾਲ ਲੈ ਆਇਆ।

ਕੁਲਦੀਪ ਸਿੰਘ ਸਲਗਾਨੀਆ, ਕਿਲਾ ਲਾਲ ਸਿੰਘ : ਥਾਣਾ ਕਿਲਾ ਲਾਲ ਸਿੰਘ ਦੇ ਅਧੀਨ ਆਉਂਦੇ ਪਿੰਡ ਧੌਲਪੁਰ ਵਿਖੇ ਦਾਦੀ ਨਾਲ ਸੁੱਤੀਆਂ ਪਈਆਂ ਦੋ ਬੱਚੀਆਂ ਦੇ ਗਾਇਬ ਹੋਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ ਤੇ ਡਰ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਧੋਲਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਡੇਰਾ ਪਿੰਡ ਤੋਂ ਬਾਹਰਵਾਰ ਹੈ ਤੇ ਨਜ਼ਦੀਕ ਹੋਰ ਵੀ ਡੇਰੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡੇਰੇ ਤੇ ਰਵਿਦਾਸ ਪੁੱਤਰ ਲੀਲਾ ਬਹਾਦਰ ਵਾਸੀ ਨੇਪਾਲ ਜੋ ਕਿ ਪਿਛਲੇ ਕਰੀਬ ਤਿੰਨ ਸਾਲ ਤੋਂ ਕੰਮ ਕਰ ਰਿਹਾ ਹੈ ਅਤੇ ਕਰੀਬ ਇਕ ਸਾਲ ਪਹਿਲਾਂ ਉਹ ਆਪਣੇ ਪਰਿਵਾਰ ਨੂੰ ਵੀ ਉੱਥੇ ਹੀ ਨਾਲ ਲੈ ਆਇਆ। ਉਨ੍ਹਾਂ ਦੱਸਿਆ ਕਿ ਰੋਜ਼ ਦੀ ਤਰ੍ਹਾਂ ਐਤਵਾਰ ਵੀ ਕਰੀਬ 10 ਵਜੇ ਉਹ ਸਾਰੇ ਸੌਂ ਗਏ ਅਤੇ ਦੋ ਛੋਟੀਆਂ ਬੱਚੀਆਂ ਸੰਦੀਪ 12 ਸਾਲ ਅਤੇ ਪ੍ਰੀਤ 10 ਸਾਲ ਜੋ ਕਿ ਆਪਣੀ ਦਾਦੀ ਦੇ ਨਾਲ ਘਰ ਦੇ ਬਰਾਂਡੇ 'ਚ ਸੁੱਤੀਆਂ ਪਈਆਂ ਸਨ। ਰਾਤ ਕਰੀਬ 12 ਵਜੇ ਇਕ ਦਮ ਉਨ੍ਹਾਂ ਦੀ ਦਾਦੀ ਨੇ ਉੱਠ ਕੇ ਵੇਖਿਆ ਕਿ ਬੱਚੀਆਂ ਉਨ੍ਹਾਂ ਦੇ ਨਾਲ ਨਹੀਂ ਸਨ ਜਿਸ 'ਤੇ ਉਨ੍ਹਾਂ ਵੱਲੋਂ ਰੌਲਾ ਪਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਰਾਤ ਨੂੰ ਹੀ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਸਮੇਤ ਬੱਚੀਆਂ ਦੀ ਕਾਫੀ ਤਲਾਸ਼ ਕੀਤੀ, ਪਰ ਉਨ੍ਹਾਂ ਬੱਚੀਆਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਰਵਿਦਾਸ ਕਰੀਬ ਤਿੰਨ ਸਾਲ ਤੋਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਖੇਤੀਬਾੜੀ 'ਚ ਹੱਥ ਵਟਾਉਂਦਾ ਹੈ ਤੇ ਉਸ ਦਾ ਪਰਿਵਾਰ ਪਹਿਲਾਂ ਧਾਰੀਵਾਲ ਦੇ ਨਜ਼ਦੀਕ ਰਹਿੰਦਾ ਸੀ ਤੇ ਕਰੀਬ ਇਕ ਸਾਲ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਇੱਥੇ ਹੀ ਲੈ ਆਇਆ ਸੀ, ਜਿਨ੍ਹਾਂ ਵਿਚ ਉਸ ਦੀ ਪਤਨੀ ਉਸਦੀ ਮਾਤਾ ਚਾਰ ਬੇਟੀਆਂ ਅਤੇ ਇਕ ਛੋਟਾ ਬੇਟਾ ਸੀ। ਬੇਟੀਆਂ 'ਚ ਦੋ ਵੱਡੀਆਂ ਬੇਟੀਆਂ ਸਨਦੀਪ 12 ਸਾਲ ਤੇ ਪ੍ਰੀਤ 10 ਸਾਲ ਦੀ ਸੀ ਤੇ ਬੇਟਾ ਤੇ ਬਾਕੀ ਦੀਆਂ ਦੋ ਬੇਟੀਆਂ ਕਾਫੀ ਛੋਟੀਆਂ ਹਨ। ਉਨ੍ਹਾਂ ਦੱਸਿਆ ਕਿ ਬੱਚੀਆਂ ਦੇ ਗਵਾਚਣ ਨਾਲ ਪੂਰੇ ਇਲਾਕੇ 'ਚ ਹੈਰਾਨਗੀ ਜਤਾਈ ਜਾ ਰਹੀ ਹੈ। ਇਸ ਸੰਬੰੰਧੀ ਰਵਿਦਾਸ ਵੱਲੋਂ ਥਾਣਾ ਕਿਲਾ ਲਾਲ ਸਿੰਘ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ।