- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਸਲ ਸਿਸਟਮ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਪੰਜਾਬ ਦੇ ਵਕੀਲਾਂ ਵਲੋਂ ਮਾਣਯੋਗ ਸੁਪਰੀਮ ਕੋਰਟ ਦਿੱਲੀ ਵਿਖੇ ਵੀ ਧਰਨਾ ਦਿੱਤਾ ਜਾਵੇਗਾ।

ਸ਼ਾਮ ਤਿਵਾੜੀ,ਪੰਜਾਬੀ ਜਾਗਰਣ , ਬਟਾਲਾ: ਅੱਜ ਬਾਰ ਐਸੋਸੀਏਸ਼ਨ ਬਟਾਲਾ ਦੇ ਵਕੀਲਾਂ ਵਲੋਂ ਪ੍ਰਧਾਨ ਐਡ. ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ 12ਵੇਂ ਦਿਨ ਵੀ ਕੰਮਕਾਜ ਠੱਪ ਕਰਕੇ ਹੜਤਾਲ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਐਡ. ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜੋਇੰਟ ਐਕਸ਼ਨ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਲੀਗਲ ਏਡ ਡਿਫੈਂਸ ਕੌਂਸਲ ਦੇ ਸਿਸਟਮ ਨੂੰ ਵਾਪਸ ਕਰਵਾਉਣ ਲਈ ਪੂਰੇ ਪੰਜਾਬ ਦੇ ਵਕੀਲਾਂ ਵਲੋਂ ਪਿਛਲੇ 12 ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ ਅਤੇ ਕੋਰਟ ਦਾ ਕੰਮ ਮੁਕੰਮਲ ਤੌਰ ’ਤੇ ਸਾਰੇ ਪੰਜਾਬ ’ਚ ਠੱਪ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੀਗਲ ਏਡ ਡਿਫੈਂਸ ਕੌਸਲ ਸਿਸਟਮ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਪੰਜਾਬ ਦੇ ਵਕੀਲਾਂ ਵਲੋਂ ਮਾਣਯੋਗ ਸੁਪਰੀਮ ਕੋਰਟ ਦਿੱਲੀ ਵਿਖੇ ਵੀ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਕੀਲਾਂ ਵਲੋਂ ਲੋਕ ਅਦਾਲਤ ਦਾ ਵੀ ਬਾਈਕਾਟ ਕੀਤਾ ਗਿਆ ਹੈ। ਇਸ ਮੌਕੇ ਐਡ. ਸੁਦੇਸ਼ ਗੁਪਤਾ, ਐਡ. ਜਤਿੰਦਰ ਮਾਣਾ, ਐਡ. ਵਿਕਾਸ ਅਗਨੀਹੋਤਰੀ, ਐਡ. ਰਾਜੇਸ਼ ਮਹੰਤ, ਐਡ. ਸੁਰੇਸ਼ ਕੁਮਾਰ, ਐਡ. ਸਨੇਹਾ ਸ਼ਰਮਾ, ਐਡ. ਕੰਵਲਜੀਤ ਕੌਰ, ਐਡ. ਮਨਬੀਰ ਘੁੰਮਣ, ਐਡ. ਰਵਿੰਦਰ ਢਿੱਲੋਂ, ਐਡ. ਰਘਬੀਰ ਬਾਜਵਾ, ਐਡ. ਪੂਰਨ ਭਾਗੋਵਾਲੀਆ, ਐਡ. ਪੰਕਜ ਜੁਲਕਾ, ਐਡ. ਸਤਵਿੰਦਰ ਸਿੰਘ, ਐਡ. ਦਲਵਿੰਦਰਜੀਤ ਸਿੰਘ, ਐਡ.ਬਿਕਰਮਜੀਤ ਸਿੰਘ ਕਰਵਾਲੀਆ, ਐਡ. ਭਰਤ ਅਗਰਵਾਲ, ਐਡ. ਪਾਰਸ ਭਗਤ, ਐਡ. ਨਵਜੋਤ ਕੌਰ, ਐਡ. ਅਮਨਦੀਪ ਸਿੰਘ ਕਾਹਲੋਂ, ਐਡ. ਮੁਨੀਸ਼ ਓਹਰੀ, ਐਡ. ਦਿਲਬਾਗ ਸਿੰਘ, ਐਡ. ਪ੍ਰੀਤਮ ਲਾਲ ਆਦਿ ਹਾਜ਼ਰ ਸਨ।