ਚਲਦੇ ਏ.ਸੀ. ’ਚ ਹੋਇਆ ਜ਼ਬਰਦਸਤ ਬਲਾਸਟ, ਅੱਗ ਦੀਆਂ ਲਪਟਾਂ ਨੇ ਘਰ ਨੂੰ ਲਿਆ ਲਪੇਟ ’ਚ; ਲੱਖਾਂ ਦਾ ਸਾਮਾਨ ਸੜ ਕੇ ਸਵਾਹ
ਅੱਜ ਸਵੇਰੇ ਬਟਾਲਾ ਦੇ ਪੁਲਸ ਲਾਈਨ ਰੋਡ ’ਤੇ ਉਸ ਸਮੇਂ ਭੱਜ ਦੌੜ ਮਚ ਗਈ ਜਦ ਇਕ ਘਰ ’ਚ ਏ.ਸੀ. ਦਾ ਕੰਪ੍ਰੈਸ਼ਰ ਬਲਾਸਟ ਹੋਣ ਦੇ ਚਲਦਿਆਂ ਘਰ ’ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇਨ੍ਹੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ’ਚ ਇਹ ਅੱਗ ਪੂਰੇ ਘਰ ’ਚ ਫੈਲ ਗਈ ਅਤੇ ਘਰ ’ਚ ਰਹਿੰਦੇ ਲੋਕਾਂ ਵਲੋਂ ਜਲਦੀ ਨਾਲ ਘਰ ਤੋਂ ਬਾਹਰ ਆ ਕੇ ਆਪਣੀ ਜਾਨ ਬਚਾਈ ਗਈ।
Publish Date: Mon, 15 Jun 2026 04:17 PM (IST)
Updated Date: Mon, 15 Jun 2026 04:22 PM (IST)
ਸ਼ਾਮ ਤਿਵਾੜੀ/ਰਾਜਨ ਤਰੇਨ, ਬਟਾਲਾ, ਪੰਜਾਬੀ ਜਾਗਰਣ। ਅੱਜ ਸਵੇਰੇ ਬਟਾਲਾ ਦੇ ਪੁਲਸ ਲਾਈਨ ਰੋਡ ’ਤੇ ਉਸ ਸਮੇਂ ਭੱਜ ਦੌੜ ਮਚ ਗਈ ਜਦ ਇਕ ਘਰ ’ਚ ਏ.ਸੀ. ਦਾ ਕੰਪ੍ਰੈਸ਼ਰ ਬਲਾਸਟ ਹੋਣ ਦੇ ਚਲਦਿਆਂ ਘਰ ’ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇਨ੍ਹੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ’ਚ ਇਹ ਅੱਗ ਪੂਰੇ ਘਰ ’ਚ ਫੈਲ ਗਈ ਅਤੇ ਘਰ ’ਚ ਰਹਿੰਦੇ ਲੋਕਾਂ ਵਲੋਂ ਜਲਦੀ ਨਾਲ ਘਰ ਤੋਂ ਬਾਹਰ ਆ ਕੇ ਆਪਣੀ ਜਾਨ ਬਚਾਈ ਗਈ।
ਇਸ ਘਟਨਾ ’ਚ ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ’ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਘਰ ਦਾ ਕਾਫੀ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ।
![naidunia_image]()
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪੁਲਸ ਲਾਈਨ ਰੋਡ ਬਟਾਲਾ ਨੇ ਦੱਸਿਆ ਕਿ ਅੱਜ ਸਵੇਰੇ ਸ਼ਾਰਟ ਸਰਕਟ ਹੋਣ ਦੇ ਚਲਦਿਆਂ ਘਰ ’ਚ ਲੱਗੇ ਏ.ਸੀ. ਦਾ ਕੰਪ੍ਰੈਸ਼ਰ ਬਲਾਸਟ ਹੋ ਗਿਆ ਜਿਸ ਕਾਰਨ ਘਰ ’ਚ ਅੱਗ ਲੱਗ ਗਈ ਅਤੇ ਇਸ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਜਲਦੀ ਨਾਲ ਘਰ ’ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੋਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਪਰ ਇਸਦੇ ਬਾਵਜੂਦ ਵੀ ਘਰ ਦਾ ਕਾਫੀ ਸਾਮਾਨ ਸੜ ਕੇ ਸਵਾਹ ਹੋ ਗਿਆ।
ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ’ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।