- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾ ਬਾਬਾ ਵਡਭਾਗ ਸਿੰਘ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀ ਇੱਕ ਸਿਫਟ ਗੱਡੀ ਵੱਲੋਂ ਮਾਰੀ ਗਈ ਟੱਕਰ ਨਾਲ ਟੱਕਰ ਕੇ ਹੇਠਾਂ ਡਿੱਗ ਪਈ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਗੱਡੀ ਨੁਕਸਾਨੀ ਗਈ।

ਕਸ਼ਮੀਰ ਸਿੰਘ, ਸ੍ਰੀ ਹਰਗੋਬਿੰਦਪੁਰ ਸਾਹਿਬ : ਡੇਰਾ ਬਾਬਾ ਵਡਭਾਗ ਸਿੰਘ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀ ਇੱਕ ਸਿਫਟ ਗੱਡੀ ਵੱਲੋਂ ਮਾਰੀ ਗਈ ਟੱਕਰ ਨਾਲ ਟੱਕਰ ਕੇ ਹੇਠਾਂ ਡਿੱਗ ਪਈ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਗੱਡੀ ਨੁਕਸਾਨੀ ਗਈ।
ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਿਆ ਕੇ ਸ਼ਰਧਾਲੂ ਕਸਬਾ ਘੁਮਾਣ ਦੇ ਲਾਗਲੇ ਪਿੰਡ ਵੀਲਾ ਬੱਜੂ ਤੋਂ ਆਪਣੇ ਬੱਚਿਆਂ ਸਮੇਤ ਬਾਬਾ ਵਡਭਾਗ ਸਿੰਘ ਦੇ ਦਰਬਾਰ ਹਿਮਾਚਲ ਵਿਖੇ ਦਰਸ਼ਨ ਕਰਨ ਗਏ ਸਨ। ਵਪਸ ਆਉਂਦਿਆ ਜਦੋਂ ਟਾਂਡਾ ਤੋਂ ਰੜਾ ਮੋੜ ਟਾਬੇ ਲਾਗੇ ਪਹੁੰਚੇ ਤਾਂ ਪਿੱਛਿਉ ਆ ਰਹੀ ਸਵਿਫਟ ਕਾਰ ਨੇ ਸਾਇਡ ਮਾਰੀ ਅਤੇ ਇਨੋਵਾ ਕਾਰ ਬੇਕਾਬੂ ਹੋ ਗੲਈ ਅਤੇ ਹੇਠਾ ਝੋਨੇ ਵਿਚ ਪਲਟੀਆਂ ਖਾਂਦੀ ਡਿੱਗ ਪਈ ਜਦੋਂ ਇਸ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਡਰਾਇਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕੇ ਇਕ ਸਵਿਫਟ ਕਾਰ ਕਾਲੇ ਰੰਗ ਦੀ ਪਿੱਛੋਂ ਆਈ ਅਤੇ ਸਾਡੀ ਗੱਡੀ ਨੂੰ ਸਾਈਡ ਮਾਰ ਗਈ ਅਗੇ ਉਹਨਾਂ ਕਿਹਾ ਕੇ ਜਾਨੀ ਨੁਕਸਾਨ ਤੋਂ ਬਚਾਅ ਹੈ ਅਤੇ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।