ਗਾਂਧੀ ਚੌਂਕ 'ਚ ਗਰਮਾਇਆ ਮਾਹੌਲ! ਪਾਸਟਰ ਵਿਰੁੱਧ ਸੜਕਾਂ 'ਤੇ ਉਤਰੇ ਚਰਚ ਆਫ ਮਾਊਟ ਸਿਯੋਨ ਦੇ ਮੈਂਬਰ, ਲਾਏ ਗੰਭੀਰ ਆਰੋਪ
ਅੱਜ ਚਰਚ ਆਫ ਮਾਊਟ ਸਿਯੋਨ ਹੈਡ ਕੁਆਟਰ ਝਬਾਲ ਦੇ ਅਹੁਦੇਦਾਰਾਂ ਵਲੋਂ ਮਸੀਹ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਡੈਨੀਅਲ ਮਸੀਹ, ਚੇਅਰਮੈਨ ਮਸੀਹ ਭਲਾਈ ਬੋਰਡ ਅੰਮ੍ਰਿਤਸਰ ਲਖਬੀਰ ਸਿੰਘ ਦੀ ਅਗਵਾਈ ਹੇਠ ਗਾਂਧੀ ਚੌਂਕ ’ਚ ਇਕ ਪਾਸਟਰ ਵਿਰੁੱਧ ਧਰਨਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡੈਨੀਅਲ ਮਸੀਹ, ਚੇਅਰਮੈਨ ਲਖਬੀਰ ਸਿੰਘ, ਮਿਥਨ ਸਹੋਤਾ ਅਤੇ ਪ੍ਰੇਮ ਸੋਹਲ ਨੇ ਦੱਸਿਆ ਕਿ ਚਰਚ ਆਫ ਮਾਊਟ ਸਿਯੋਨ ਹੈਡ ਕੁਆਟਰ ਝਬਾਲ ਜਿਸਦੀ ਬ੍ਰਾਂਚ ਬਟਾਲਾ ਦੇ ਮਹਿਮੁਦਾਬਾਦ ਵਿਖੇ ਸਥਿਤ ਹੈ। ਉਨ੍ਹਾਂ ਕਿਹਾ ਕਿ ਇਸ ਬ੍ਰਾਂਚ ’ਚ ਇਕ ਪਾਸਟਰ ਵਲੋਂ ਪਿਛਲੇ 20 ਸਾਲਾਂ ਤੋਂ ਸੇਵਾ ਕੀਤੀ ਜਾ ਰਹੀ ਹੈ ਪਰ ਹੁਣ ਉਹ ਉਕਤ ਜਗ੍ਹਾ ਨੂੰ ਖਾਲੀ
Publish Date: Thu, 25 Jun 2026 04:38 PM (IST)
Updated Date: Thu, 25 Jun 2026 04:39 PM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ - ਅੱਜ ਚਰਚ ਆਫ ਮਾਊਟ ਸਿਯੋਨ ਹੈਡ ਕੁਆਟਰ ਝਬਾਲ ਦੇ ਅਹੁਦੇਦਾਰਾਂ ਵਲੋਂ ਮਸੀਹ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਡੈਨੀਅਲ ਮਸੀਹ, ਚੇਅਰਮੈਨ ਮਸੀਹ ਭਲਾਈ ਬੋਰਡ ਅੰਮ੍ਰਿਤਸਰ ਲਖਬੀਰ ਸਿੰਘ ਦੀ ਅਗਵਾਈ ਹੇਠ ਗਾਂਧੀ ਚੌਂਕ ’ਚ ਇਕ ਪਾਸਟਰ ਵਿਰੁੱਧ ਧਰਨਾ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡੈਨੀਅਲ ਮਸੀਹ, ਚੇਅਰਮੈਨ ਲਖਬੀਰ ਸਿੰਘ, ਮਿਥਨ ਸਹੋਤਾ ਅਤੇ ਪ੍ਰੇਮ ਸੋਹਲ ਨੇ ਦੱਸਿਆ ਕਿ ਚਰਚ ਆਫ ਮਾਊਟ ਸਿਯੋਨ ਹੈਡ ਕੁਆਟਰ ਝਬਾਲ ਜਿਸਦੀ ਬ੍ਰਾਂਚ ਬਟਾਲਾ ਦੇ ਮਹਿਮੁਦਾਬਾਦ ਵਿਖੇ ਸਥਿਤ ਹੈ। ਉਨ੍ਹਾਂ ਕਿਹਾ ਕਿ ਇਸ ਬ੍ਰਾਂਚ ’ਚ ਇਕ ਪਾਸਟਰ ਵਲੋਂ ਪਿਛਲੇ 20 ਸਾਲਾਂ ਤੋਂ ਸੇਵਾ ਕੀਤੀ ਜਾ ਰਹੀ ਹੈ ਪਰ ਹੁਣ ਉਹ ਉਕਤ ਜਗ੍ਹਾ ਨੂੰ ਖਾਲੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਉਕਤ ਪਾਸਟਰ ਦੇ ਵਿਰੁੱਧ ਗਾਂਧੀ ਚੌਂਕ ਬਟਾਲਾ ’ਚ ਧਰਨਾ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਐੱਸ.ਡੀ.ਐੱਮ ਬਟਾਲਾ ਸਾਰੰਗਪ੍ਰੀਤ ਸਿੰਘ ਅਤੇ ਡੀ.ਐੱਸ.ਪੀ ਸਿਟੀ ਸੁਖਇੰਦਰ ਸਿੰਘ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਉਕਤ ਪਾਸਟਰ ਤੋਂ ਚਰਚ ਦੀ ਜਗ੍ਹਾ ਛੁਡਾਈ ਜਾਵੇ।
ਕੀ ਕਹਿਣਾ ਹੈ ਚਰਚ ਦੇ ਪਾਸਟਰ ਦਾ
ਉਕਤ ਮਾਮਲੇ ਸੰਬੰਧੀ ਜਦ ਪਾਸਟਰ ਪ੍ਰੇਮ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 20 ਸਾਲ ਤੋਂ ਇਸ ਜਗ੍ਹਾ ’ਤੇ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਇਸ ਸੰਬੰਧੀ ਮਾਣਯੋਗ ਅਦਾਲਤ ’ਚ ਕੇਸ ਵੀ ਚੱਲ ਰਿਹਾ ਹੈ ਅਤੇ ਮਾਣਯੋਗ ਅਦਾਲਤ ਜੋ ਫੈਸਲਾ ਸੁਣਾਏਗੀ, ਉਸ ਮੁਤਾਬਿਕ ਉਹ ਅਗਲੀ ਕਾਰਵਾਈ ਕਰਨਗੇ।