ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ: ਕਣਕ ਨਾਲ ਲੱਦੀ ਟਰੈਕਟਰ-ਟਰਾਲੀ ਪਲਟੀ, ਸੜਕ 'ਤੇ ਖਿਲਰੀਆਂ ਬੋਰੀਆਂ
ਇੱਥੇ ਦੱਸਣਾ ਬਣਦਾ ਹੈ ਕਿ ਅੱਜ ਸਵੇਰੇ ਤੜਕਸਾਰ ਇੱਕ ਟਰੈਕਟਰ ਟਰਾਲੀ ਵਿੱਚ ਕਣਕ ਲੱਦ ਕੇ ਪਿੰਡ ਬੁੱਢਾਕੋਟ ਤੋਂ ਟਰੈਕਟਰ ਚਾਲਕ ਕਸਬਾ ਧਾਰੀਵਾਲ ਨੂੰ ਜਾ ਰਿਹਾ ਸੀ, ਜਦੋਂ ਇਹ ਟਰੈਕਟਰ ਟਰਾਲੀ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਕਸਬਾ ਨੋਸ਼ਹਿਰਾ ਮੱਝਾ ਸਿੰਘ ਦੇ ਫਲਾਈਓਵਰ ਤੋਂ ਹੇਠਾਂ ਉਤਰ ਰਹੀ ਸੀ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਟਰਾਲੀ ਸੜਕ ਉਤੇ ਪਲਟ ਗਈ ਅਤੇ ਕਣਕ ਦੀਆਂ ਬੋਰੀਆਂ ਖਿਲਰ ਗਈਆਂ।
Publish Date: Fri, 08 May 2026 11:15 AM (IST)
Updated Date: Fri, 08 May 2026 11:18 AM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ। ਅੱਜ ਸਵੇਰੇ ਨੈਸ਼ਨਲ ਹਾਈਵੇ ’ਤੇ ਕਣਕ ਨਾਲ ਲੱਦੀ ਟਰੈਕਟਰ ਟਰਾਲੀ ਦੇ ਪਲਟਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਜਾਨੀ ਨੁਕਸਾਨ ਹੋਣੋਂ ਟਲ ਗਿਆ ਪਰ ਕਣਕ ਦੀਆਂ ਬੋਰੀਆਂ ਨੈਸ਼ਨਲ ਹਾਈਵੇ ’ਤੇ ਖਿਲਰ ਗਈਆਂ।
ਇੱਥੇ ਦੱਸਣਾ ਬਣਦਾ ਹੈ ਕਿ ਅੱਜ ਸਵੇਰੇ ਤੜਕਸਾਰ ਇੱਕ ਟਰੈਕਟਰ ਟਰਾਲੀ ਵਿੱਚ ਕਣਕ ਲੱਦ ਕੇ ਪਿੰਡ ਬੁੱਢਾਕੋਟ ਤੋਂ ਟਰੈਕਟਰ ਚਾਲਕ ਕਸਬਾ ਧਾਰੀਵਾਲ ਨੂੰ ਜਾ ਰਿਹਾ ਸੀ, ਜਦੋਂ ਇਹ ਟਰੈਕਟਰ ਟਰਾਲੀ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਕਸਬਾ ਨੋਸ਼ਹਿਰਾ ਮੱਝਾ ਸਿੰਘ ਦੇ ਫਲਾਈਓਵਰ ਤੋਂ ਹੇਠਾਂ ਉਤਰ ਰਹੀ ਸੀ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਟਰਾਲੀ ਸੜਕ ਉਤੇ ਪਲਟ ਗਈ ਅਤੇ ਕਣਕ ਦੀਆਂ ਬੋਰੀਆਂ ਖਿਲਰ ਗਈਆਂ।
ਇਹ ਵੀ ਪਤਾ ਲੱਗਾ ਹੈ ਕਿ ਇਸ ਹਾਦਸੇ ਦੌਰਾਨ ਚਾਹੇ ਜਾਨੀ ਨੁਕਸਾਨ ਹੋਣ ਨੂੰ ਟਲ ਗਿਆ ਹੈ ਪਰ ਟਰੈਕਟਰ ਦਾ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ। ਉਧਰ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਪੁਲਿਸ ਚੌਂਕੀ ਨੂੰ ਨੌਸ਼ਹਿਰਾ ਮੱਝਾ ਸਿੰਘ ਦੇ ਮੁਲਾਜ਼ਮਾਂ ਸਮੇਤ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਤੁਰੰਤ ਬੋਰੀਆਂ ਨੂੰ ਇੱਕ ਪਾਸੇ ਹਟਵਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ। ਖਬਰ ਲਿਖੇ ਜਾਣ ਦਾ ਪੁਲਿਸ ਕਾਰਵਾਈ ਜਾਰੀ ਸੀ।