- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਰਤਿਕ ਨੇ ਸ਼ਾਂਤੀ ਪਾਠ ਤੋਂ ਇਲਾਵਾ ਕੌਮੀ ਗੀਤ, ਗਾਇਤਰੀ ਮੰਤਰ ਅਤੇ ਚੈਟਜੀਪੀਟੀ ਨਾਲ ਸਬੰਧਤ ਜਾਣਕਾਰੀ ਵੀ ਸੁਣਾਈ। ਇਸ ਦੇ ਨਾਲ ਹੀ ਉਸ ਨੇ ਫਰੈਂਚ ਭਾਸ਼ਾ ਵਿੱਚ ਕੌਮੀ ਝੰਡੇ ਦੇ ਰੰਗਾਂ, ਫਲਾਂ ਦੇ ਨਾਮ ਅਤੇ ਇੱਕ ਤੋਂ ਦਸ ਤੱਕ ਦੀ ਗਿਣਤੀ ਵੀ ਸੁਣਾ ਕੇ ਆਪਣੀ ਬਹੁਭਾਸ਼ੀ ਯਾਦਦਾਸ਼ਤ ਦਾ ਪ੍ਰਦਰਸ਼ਨ ਕੀਤਾ।

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਮਹਿਜ਼ ਚਾਰ ਸਾਲ ਸੱਤ ਮਹੀਨੇ ਦੀ ਉਮਰ ਵਿੱਚ ਨੰਨ੍ਹੇ ਕਾਰਤਿਕ ਕਪੂਰ ਨੇ ਆਪਣੀ ਯਾਦਦਾਸ਼ਤ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਕਾਰਤਿਕ ਨੇ ਹਿੰਦੂ ਧਰਮ ਦੇ ਸੰਸਕ੍ਰਿਤ ਸ਼ਾਂਤੀ ਪਾਠ ਨੂੰ ਕੇਵਲ 24 ਸੈਕਿੰਡ ਵਿੱਚ ਸੁਣਾ ਕੇ ਇਹ ਉਪਲਬਧੀ ਹਾਸਲ ਕੀਤੀ।
ਕਾਰਤਿਕ ਦੀ ਮਾਤਾ ਨਮਿਤਾ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਬਹੁਤ ਛੋਟੀ ਉਮਰ ਵਿੱਚ ਹੀ ਸੰਸਕ੍ਰਿਤ ਸ਼ਲੋਕਾਂ ਅਤੇ ਧਾਰਮਿਕ ਪਾਠਾਂ ਨੂੰ ਯਾਦ ਕਰਨ ਵਿੱਚ ਖਾਸ ਰੁਚੀ ਦਿਖਾਈ। ਪਰਿਵਾਰ ਵੱਲੋਂ ਮਿਲੀ ਪ੍ਰੇਰਣਾ ਅਤੇ ਲਗਾਤਾਰ ਅਭਿਆਸ ਨਾਲ ਉਸ ਨੇ ਸ਼ਾਂਤੀ ਪਾਠ ਨੂੰ ਬਹੁਤ ਘੱਟ ਸਮੇਂ ਵਿੱਚ ਯਾਦ ਕਰ ਲਿਆ। ਕਾਰਤਿਕ ਦੇ ਪਿਤਾ ਦਾ ਨਾਮ ਰੋਹਿਤ ਕਪੂਰ ਹੈ ਅਤੇ ਉਹ ਅੰਮ੍ਰਿਤਸਰ ਦੇ ਸਪਰਿੰਗ ਬਲਾਸਮ ਸਕੂਲ ਵਿੱਚ ਨਰਸਰੀ ਕਲਾਸ ਦਾ ਵਿਦਿਆਰਥੀ ਹੈ।
ਕਾਰਤਿਕ ਨੇ ਸ਼ਾਂਤੀ ਪਾਠ ਤੋਂ ਇਲਾਵਾ ਕੌਮੀ ਗੀਤ, ਗਾਇਤਰੀ ਮੰਤਰ ਅਤੇ ਚੈਟਜੀਪੀਟੀ ਨਾਲ ਸਬੰਧਤ ਜਾਣਕਾਰੀ ਵੀ ਸੁਣਾਈ। ਇਸ ਦੇ ਨਾਲ ਹੀ ਉਸ ਨੇ ਫਰੈਂਚ ਭਾਸ਼ਾ ਵਿੱਚ ਕੌਮੀ ਝੰਡੇ ਦੇ ਰੰਗਾਂ, ਫਲਾਂ ਦੇ ਨਾਮ ਅਤੇ ਇੱਕ ਤੋਂ ਦਸ ਤੱਕ ਦੀ ਗਿਣਤੀ ਵੀ ਸੁਣਾ ਕੇ ਆਪਣੀ ਬਹੁਭਾਸ਼ੀ ਯਾਦਦਾਸ਼ਤ ਦਾ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਕਾਰਤਿਕ ਦੇ ਮਾਮਾ ਅਭਿਸ਼ੇਕ ਤ੍ਰੇਹਨ ਵੀ ਲਗਭਗ ਦਸ ਸਾਲ ਪਹਿਲਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਕਾਰਤਿਕ ਦੀ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਰਿਵਾਰ ਨੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਆਪਣੀ ਪ੍ਰਤਿਭਾ ਨਾਲ ਦੇਸ਼ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰੇਗਾ।