- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਨਲੈਂਡ ਦੀ ਅੰਤਰਾਸ਼ਟਰੀ ਗੁਣਵੱਤਾ ਦਾ ਮਾਣ ਪ੍ਰਾਪਤ ਕਰਨ ਵਾਲਾ ਪਹਿਲਾ ਸਕੂਲ ਬਣਿਆ ਵਾਈ.ਐੱਸ. ਸਕੂਲ ਬਰਨਾਲਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿੱਖਿਆ ਦੇ ਖੇਤਰ ’ਚ ਉੱਤਮਤਾ, ਨਵੀਨਤਾ ਅਤੇ ਵਿਸ਼ਵ ਪੱਧਰੀ ਗੁਣਵੱਤਾ ਵੱਲ ਲਗਾਤਾਰ ਵਧ ਰਹੇ ਵਾਈਐੱਸ ਸਕੂਲ ਬਰਨਾਲਾ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਆਪਣੇ ਨਾਂ ਦਰਜ ਕੀਤੀ ਹੈ। ਸਕੂਲ ਨੂੰ ਫਿਨਲੈਂਡ ਦੀ ਅੰਤਰਾਸ਼ਟਰੀ ਗੁਣਵੱਤਾ ਮਾਨਤਾ ਪ੍ਰਾਪਤ ਹੋਈ ਹੈ। ਇਹ ਪ੍ਰਾਪਤੀ ਸਕੂਲ ਦੀ ਉੱਚ ਪੱਧਰੀ ਅਧਿਆਪਨ ਵਿਵਸਥਾ, ਵਿਦਿਆਰਥੀ-ਕੇਂਦਰਿਤ ਸਿੱਖਿਆ, ਆਧੁਨਿਕ ਅਧਿਆਪਨ ਵਿਧੀਆਂ, ਰਚਨਾਤਮਕ ਮਾਹੌਲ ਅਤੇ ਅੰਤਰਾਸ਼ਟਰੀ ਮਾਪਦੰਡਾਂ ਅਨੁਸਾਰ ਗੁਣਵੱਤਾ ਭਰਪੂਰ ਸਿੱਖਿਆ ਦਾ ਪ੍ਰਮਾਣ ਹੈ। ਇਹ ਸਨਮਾਨ ਨਾ ਸਿਰਫ਼ ਸਕੂਲ ਲਈ, ਸਗੋਂ ਪੂਰੇ ਬਰਨਾਲਾ ਜ਼ਿਲ੍ਹੇ ਤੇ ਪੰਜਾਬ ਦੇ ਸਿੱਖਿਆ ਜਗਤ ਲਈ ਮਾਣ ਦੀ ਗੱਲ ਹੈ। ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਵਧੀਆ ਸਿੱਖਿਆ ਪ੍ਰਣਾਲੀਆਂ ਵਿੱਚ ਗਿਣੀ ਜਾਂਦੀ ਹੈ। ਉੱਥੇ ਵਿਦਿਆਰਥੀਆਂ ਦੀ ਰਚਨਾਤਮਕਤਾ, ਵਿਹਾਰਕ ਗਿਆਨ, ਆਲੋਚਨਾਤਮਕ ਸੋਚ, ਜੀਵਨ ਹੁਨਰ, ਨਵੀਨਤਾ ਅਤੇ ਸਮੁੱਚੇ ਸ਼ਖ਼ਸੀਅਤ ਵਿਕਾਸ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਇਸੇ ਸੋਚ ਨੂੰ ਅਪਣਾਉਂਦੇ ਹੋਏ ਵਾਈਐੱਸ ਸਕੂਲ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦੇ ਰਿਹਾ ਹੈ, ਜੋ ਉਨ੍ਹਾਂ ਨੂੰ ਸਿਰਫ਼ ਪ੍ਰੀਖਿਆ ’ਚ ਵਧੀਆ ਅੰਕ ਲੈਣ ਤੱਕ ਸੀਮਤ ਨਾ ਰੱਖ ਕੇ ਜੀਵਨ ਦੀਆਂ ਅਸਲ ਚੁਣੌਤੀਆਂ ਦਾ ਆਤਮਵਿਸ਼ਵਾਸ ਨਾਲ ਸਾਹਮਣਾ ਕਰਨ ਯੋਗ ਬਣਾਉਂਦੀ ਹੈ। ਸਕੂਲ ’ਚ ਆਧੁਨਿਕ ਤਕਨੀਕ ਨਾਲ ਲੈਸ ਸਮਾਰਟ ਕਲਾਸਾਂ, ਨਵੀਨਤਾ ਪ੍ਰਯੋਗਸ਼ਾਲਾਵਾਂ, ਤਜ਼ਰਬਾ-ਆਧਾਰਿਤ ਸਿੱਖਿਆ, ਸਰਗਰਮੀ-ਆਧਾਰਿਤ ਅਧਿਐਨ, ਪ੍ਰੋਜੈਕਟ ਕੰਮ, ਕਲਾ ਅਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਰਗਰਮੀਆਂ, ਖੇਡਾਂ, ਲੀਡਰਸ਼ਿਪ ਵਿਕਾਸ ਪ੍ਰੋਗਰਾਮ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਅਧਿਆਪਨ ਵਿਵਸਥਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੀ ਹੈ।
ਇਸ ਮੌਕੇ ਸਕੂਲ ਦਾ ਹਰ ਯਤਨ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਮੁਕਾਬਲੇ ਦੇ ਯੋਗ ਬਣਾਉਣ ਲਈ ਸਮਰਪਿਤ ਹੈ। ਇਸ ਅੰਤਰਾਸ਼ਟਰੀ ਗੁਣਵੱਤਾ ਮਾਨਤਾ ਨਾਲ ਵਾਈਐੱਸ ਸਕੂਲ ਉਨ੍ਹਾਂ ਚੁਣੇ ਹੋਏ ਸਿੱਖਿਆ ਸੰਸਥਾਨਾਂ ’ਚ ਸ਼ਾਮਲ ਹੋ ਗਿਆ ਹੈ, ਜੋ ਫਿਨਲੈਂਡ ਦੇ ਆਧੁਨਿਕ, ਖੋਜ-ਆਧਾਰਿਤ ’ਤੇ ਭਵਿੱਖ-ਮੁਖੀ ਸਿੱਖਿਆ ਦੇ ਮਾਪਦੰਡਾਂ ਅਨੁਸਾਰ ਕੰਮ ਕਰ ਰਹੇ ਹਨ। ਇਹ ਪ੍ਰਾਪਤੀ ਸਕੂਲ ਦੀ ਗੁਣਵੱਤਾ, ਅਨੁਸ਼ਾਸਨ, ਨਵੀਨਤਾ ਤੇ ਉੱਤਮ ਅਕਾਦਮਿਕ ਸੱਭਿਆਚਾਰ ਦੀ ਅੰਤਰਾਸ਼ਟਰੀ ਪੱਧਰ ’ਤੇ ਸਵੀਕ੍ਰਿਤੀ ਦਾ ਪ੍ਰਤੀਕ ਹੈ। ਸਕੂਲ ਦੀ ਪ੍ਰਿੰਸੀਪਲ ਬਿੱਮੀ ਪੁਰੀ ਨੇ ਇਸ ਮਾਣਮੱਤੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਸਨਮਾਨ ਸਿਰਫ਼ ਸਕੂਲ ਦਾ ਨਹੀਂ, ਸਗੋਂ ਹਰ ਵਿਦਿਆਰਥੀ, ਅਧਿਆਪਕ, ਮਾਪਿਆਂ ਅਤੇ ਸਕੂਲ ਪ੍ਰਬੰਧਨ ਦੇ ਸਮੂਹਿਕ ਸਮਰਪਣ, ਅਣਥੱਕ ਮਿਹਨਤ ਅਤੇ ਉੱਤਮਤਾ ਪ੍ਰਤੀ ਅਤੁੱਟ ਵਿਸ਼ਵਾਸ ਦਾ ਨਤੀਜਾ ਹੈ। ਫਿਨਲੈਂਡ ਦੀ ਅੰਤਰਰਾਸ਼ਟਰੀ ਗੁਣਵੱਤਾ ਮਾਨਤਾ ਪ੍ਰਾਪਤ ਕਰਨਾ ਵਾਈਐੱਸ ਸਕੂਲ ਦੀ ਉੱਤਮ ਅਕਾਦਮਿਕ ਯਾਤਰਾ ਦਾ ਇੱਕ ਸੁਨਹਿਰੀ ਅਧਿਆਇ ਹੈ। ਇਹ ਪ੍ਰਾਪਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਸਮਰਪਣ, ਗੁਣਵੱਤਾ ਭਰਪੂਰ ਸਿੱਖਿਆ ਅਤੇ ਦੂਰਦਰਸ਼ੀ ਅਗਵਾਈ ਦੇ ਬਲਬੂਤੇ ’ਤੇ ਭਾਰਤੀ ਸਕੂਲ ਵੀ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾ ਸਕਦੇ ਹਨ।