
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੋਟਰਸਾਈਕਲ ਸਵਾਰ ਇੱਕ ਚੋਰ ਨੂੰ ਚੋਰੀ ਦੀਆਂ ਕੇਬਲ ਤਾਰਾਂ ਸਣੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਬ-ਇੰਸਪੈਕਟਰ ਰਣਜੀਤ ਸਿੰਘ ਪਾਸ ਮੁਦਈ ਮਨਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮਹਿਤਾ ਨੇ ਬਿਆਨ ਕੀਤਾ ਕਿ ਮੈਂ ਖੇਤੀਬਾੜੀ ਦਾ ਕੰਮ ਕਾਰ ਕਰਦਾ ਹਾ

ਦੀਪਕ ਬਾਂਸਲ ਪੰਜਾਬੀ ਜਾਗਰਣ ਤਪਾ ਮੰਡੀ : ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੋਟਰਸਾਈਕਲ ਸਵਾਰ ਇੱਕ ਚੋਰ ਨੂੰ ਚੋਰੀ ਦੀਆਂ ਕੇਬਲ ਤਾਰਾਂ ਸਣੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਸਬ-ਇੰਸਪੈਕਟਰ ਰਣਜੀਤ ਸਿੰਘ ਪਾਸ ਮੁਦਈ ਮਨਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮਹਿਤਾ ਨੇ ਬਿਆਨ ਕੀਤਾ ਕਿ ਮੈਂ ਖੇਤੀਬਾੜੀ ਦਾ ਕੰਮ ਕਾਰ ਕਰਦਾ ਹਾ। ਮੇਰਾ ਖੇਤ ਰੂੜੇਕੇ ਕਲਾਂ ਵਾਲੀ ਰੋਡ ਪਰ ਬਾਹੱਦ ਮਹਿਤਾ ਵਿਖੇ ਹੈ। ਜਿੱਥੇ 20 ਹਾਰਸ ਪਾਵਰ ਦੀ ਮੋਟਰ ਲੱਗੀ ਹੋਈ ਹੈ। ਜਿੱਥੇ ਮੈਂ ਰੋਜਾਨਾ ਦੀ ਤਰਾਂ ਮਿਤੀ 27 ਅਗਸਤ ਨੂੰ ਸਵੇਰੇ ਆਪਣੇ ਖੇਤ ਵਿਚ ਗੇੜਾ ਮਾਰਨ ਗਿਆ ਸੀ। ਜਿੱਥੇ ਮੈਂ ਦੇਖਿਆ ਕਿ ਮੇਰੇ ਮੋਟਰ ਵਾਲੇ ਕੋਠੇ ਵਿਚ ਸਟਾਟਰ ਤੇ ਬੋਰ ਤੱਕ ਪਾਈ ਹੋਈ ਕਰੀਬ 44 ਫੁੱਟ ਕੇਬਲ ਤਾਰ ਜੋ ਆਪਣੀ ਜਗਾ ਪਰ ਨਹੀ ਸੀ। ਜਿਸ ਨੂੰ ਕਿਸੇ ਨੇ ਕੱਟਕੇ ਚੋਰੀ ਕੀਤੀ ਹੋਈ ਸੀ। ਜਿਸ ਸਮੇਂ ਮੇਰੇ ਖੇਤ ਦੇ ਆਸ ਪਾਸ ਮੋਟਰਾਂ ਵਾਲੇ ਨਛੱਤਰ ਸਿੰਘ ਪੁੱਤਰ ਮੇਜਰ ਸਿੰਘ, ਨਿਰਮਲ ਸਿੰਘ ਪੁੱਤਰ, ਦਰਸਨ ਸਿੰਘ, ਹਰਜੀਤ ਸਿੰਘ ਪੁੱਤਰ ਜਗਤਾਰ ਸਿੰਘ, ਗੁਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸਮਸੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਮਹਿਤਾ ਵੀ ਪਤਾ ਲੱਗਣ ਤੇ ਆਪਣੇ-ਆਪਣੇ ਖੇਤ ਪਰ ਆਏ ਜੋ ਚੈਕ ਕਰਨ ਤੇ ਪਤਾ ਲੱਗਾ ਕਿ ਜਿਨ੍ਹਾਂ ਦੀਆਂ ਮੋਟਰਾਂ ਪਰ ਵੀ ਲੱਗੀਆਂ ਹੋਈਆਂ ਕੇਬਲ ਤਾਰਾਂ ਵੀ ਆਪਣੀ ਜਗਾ ਪਰ ਨਹੀ ਸਨ ਜਿੰਨਾ ਨੂੰ ਵੀ ਰਾਤ ਨੂੰ ਕੋਈ ਵਿਅਕਤੀ ਕੱਟਕੇ ਚੋਰੀ ਕੀਤੀਆ ਗਈਆ ਸਨ। ਫਿਰ ਕੁੱਝ ਸਮੇ ਬਾਅਦ ਅਸੀਂ ਸਾਰੇ ਜਣੇ ਆਪਣੇ ਖੇਤਾ ਤੋਂ ਵਾਪਿਸ ਪਿੰਡ ਮਹਿਤਾ ਵੱਲ ਆ ਰਹੇ ਸੀ ਤਾਂ ਮੋਟਰਸਾਇਕਲ ਸਵਾਰ ਇੱਕ ਵਿਅਕਤੀ ਮੋਟਰਸਾਈਕਲ ਦੀ ਟੈਂਕੀ ਪਰ ਅੱਗੇ ਇੱਕ ਗੱਟਾ ਪਲਾਸਟਿਕ ਰੱਖਿਆ ਹੋਇਆ ਸੀ। ਜਿਸਨੇ ਸਾਨੂੰ ਦੇਖਕੇ ਆਪਣਾ ਮੋਟਰਸਾਇਕਲ ਭਜਾ ਲਿਆ ਜਿਸਦਾ ਅਸੀ ਪਿੱਛਾ ਕੀਤਾ ਜੋ ਕਿ ਥੋੜੀ ਹੀ ਦੁਰ ਅੱਗੇ ਜਾ ਕੇ ਖੇਤਾ ਵਿਚ ਨਹਿਰੀ ਪਾਣੀ ਵਾਲੇ ਬਣੇ ਪੱਕੇ ਖਾਲ 'ਚ ਮੋਟਰਸਾਇਕਲ ਸਮੇਤ ਡਿੱਗ ਗਿਆ। ਜਿਸ ਪਾਸ ਜਾ ਕੇ ਅਸੀ ਉਸਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਪੁੱਛਣ ਪਰ ਆਪਣਾ ਨਾਂਅ ਸੁਖਵਿੰਦਰ ਸਿੰਘ ਉਰਫ ਖੀਰੀ ਪੁੱਤਰ ਸਿੰਗਾਰਾ ਸਿੰਘ ਵਾਸੀ ਹੇੜੀਕੇ ਪੱਤੀ, ਪਿੰਡ ਈਨਾ ਬਾਜਵਾ ਥਾਣਾ ਸੇਰਪੁਰ ਦੱਸਿਆ। ਸੂਚਨਾ ਮਿਲਣ ਤੇ ਪੁਲਿਸ ਨੇ ਉਕਤ ਦੋਸ਼ੀ ਪਾਸੋਂ 20 ਕਿਲੋ 300 ਗ੍ਰਾਮ ਕੇਬਲ ਤਾਰ ਅਤੇ ਰਬੜਾ ਬਰਾਮਦ ਕੀਤੀਆਂ। ਫਿਲਹਾਲ ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਦੇ ਦੱਸਣ ਮੁਤਾਬਿਕ ਉਕਤ ਦੋਸ਼ੀ ਵਿਰੁੱਧ ਪਹਿਲਾਂ ਵੀ ਚੋਰੀ ਦਾ ਇੱਕ ਮਾਮਲਾ ਧਨੌਲਾ ਥਾਣੇ ਵਿਖੇ ਦਰਜ ਹੈ।