- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਗੋਇਲ ਨੇ ਦੁਕਾਨਦਾਰਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਦੀਵਾਲੀ ਵਾਲੇ ਦਿਨ ਲਹਿਰਾਗਾਗਾ ਦੇ ਬਾਜ਼ਾਰਾਂ ਵਿੱਚ ਦੁਕਾਨ ਦਰ ਦੁਕਾਨ ਤੇ ਪਹੁੰਚ ਕੇ ਲੋਕਾਂ ਨਾਲ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਸਮੇਂ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ, ਕਿ ਦੀਵਾਲੀ ਦਾ ਪਵਿੱਤਰ ਤਿਉਹਾਰ ਪੂਰੇ ਦੇਸ਼ ਅੰਦਰ ਮਨਾਇਆ ਜਾਂਦਾ ਹੈ,ਕਿਉਂਕਿ ਇਸ ਦਿਨ ਸ੍ਰੀ ਰਾਮ ਚੰਦਰ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ। ਜਿਸ ਖੁਸ਼ੀ ਵਿੱਚ ਦੇਸ਼ ਵਾਸੀਆਂ ਨੇ ਦੀਪਮਾਲਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਜੋ ਅੱਜ ਤੱਕ ਵੀ ਇਹ ਰਿਵਾਇਤ ਕਾਇਮ ਹੈ।ਇਹ ਵੀ ਧਾਰਨਾ ਹੈ ਕਿ ਇਸ ਦਿਨ ਲਕਸ਼ਮੀ ਮਾਤਾ ਦਾ ਵਾਸ ਹੁੰਦਾ ਹੈ। ਉਨਾਂ ਕਿਹਾ ਕਿ ਭਗਵਾਨ ਰਾਮ ਚੰਦਰ ਅਤੇ ਭਗਵਤੀ ਮਾਂ ਦੀ ਕਿਰਪਾ ਸਭਨਾਂ ’ਤੇ ਬਣੀ ਰਹੇ। ਇਸ ਸਮੇਂ ਉਨਾਂ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਅੰਦਰ ਆੜਤੀਆਂ ਨਾਲ ਵੀ ਖੁਸ਼ੀਆਂ ਸਾਂਝੀਆਂ ਕਰਦੀਆਂ ਕਿਹਾ, ਕਿ ਹਲਕਾ ਲਹਿਰਾ ਪੰਜ ਸਾਲਾਂ ਤੋਂ ਲਗਾਤਾਰ ਤਰੱਕੀਆਂ ਕਰ ਰਿਹਾ ਹੈ। ਵਿਕਾਸ ਕਾਰਜ ਵੱਡੇ ਪੱਧਰ ’ਤੇ ਹੋ ਰਹੇ ਹਨ ਅਤੇ ਹੋਏ ਹਨ।
ਮੰਤਰੀ ਗੋਇਲ ਨੇ ਕਿਹਾ ਕਿ ਆੜ੍ਹਤੀਆਂ ਦੀ ਪਿਛਲੇ 30 ਸਾਲਾਂ ਤੋਂ ਅਨਾਜ ਮੰਡੀ ਦੀ ਮੰਗ ਸੀ। ਜੋ ਅਕਾਲੀ ਕਾਂਗਰਸ ਸਰਕਾਰ ਦੀ ਆਪਸੀ ਖਿੱਚੋ ਤਾਣ ਕਰਕੇ ਨਹੀਂ ਬਣ ਸਕੀ। ਹੁਣ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਦਕਾ ਅਨਾਜ ਮੰਡੀ ਲਹਿਰਾਗਾਗਾ ਦੇ ਨੇੜਲੇ ਪਿੰਡ ਖੰਡੇਬਾਦ ਵਿਖੇ 27 ਏਕੜ ਤੋਂ ਉੱਪਰ ਵਿੱਚ ਮਨਜ਼ੂਰ ਹੋ ਚੁੱਕੀ ਹੈ। ਜਿਸ ਉੱਤੇ ਜਲਦੀ ਹੀ ਕੰਮ ਚਾਲੂ ਹੋ ਜਾਵੇਗਾ। ਉਨ੍ਹਾਂ ਇਸ ਸਮੇਂ ਵਿਸ਼ਕਰਮਾ ਦਿਵਸ ਗਵਰਧਨ ਪੂਜਾ ਦੀ ਵੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਸ਼ਹਿਰ ਵਿੱਚ ਚੱਕਰ ਲਾਉਣ ਸਮੇਂ ਉਹਨਾਂ ਨਾਲ ਮੰਤਰੀ ਦੇ ਸਪੁੱਤਰ ਗੌਰਵ ਗੋਇਲ, ਓਐਸਡੀ ਰਕੇਸ਼ ਕੁਮਾਰ ਗੁਪਤਾ, ਟ੍ਰੇਡ ਯੂਨੀਅਨ ਦੇ ਚੇਅਰਮੈਨ ਪ੍ਰਿੰਸ ਗਰਗ, ਅਜੇ ਕੁਮਾਰ ਠੋਲੀ,ਸੈ਼ਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਗਊਸ਼ਾਲਾ ਦੇ ਪ੍ਰਧਾਨ ਸ਼ੀਸ਼ਪਾਲ ਗਰਗ, ਸ਼ੈਲਰ ਐਸੋਸੀਏਸ਼ਨ ਦੇ ਆਗੂ ਅਸ਼ੋਕ ਬਾਂਸਲ, ਪਰਸ਼ੋਤਮ ਗੋਇਲ, ਡਾਕਟਰ ਸਿੱਧੂ, ਇੰਦਰਚੰਦ ਖੰਡੇਬਦੀਆ, ਭੁਪਿੰਦਰ ਸਿੰਘ ਭੂਪਾ, ਮਾਸਟਰ ਰਮੇਸ਼ ਕੁਮਾਰ ਮੌਜੂਦ ਸਨ।