Breaking : ਬਰਨਾਲਾ 'ਚ ਵਿਜੀਲੈਂਸ ਦਾ ਵੱਡਾ ਐਕਸ਼ਨ: ਸਹਿਕਾਰੀ ਸਭਾ ਦਾ ਇੰਸਪੈਕਟਰ ਹਰਸ਼ ਬੰਸਲ 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੂੰ ਅੱਜ ਉਸ ਸਮੇਂ ਇੱਕ ਵੱਡੀ ਸਫ਼ਲਤਾ ਮਿਲੀ, ਜਦੋਂ ਬਰਨਾਲਾ ਵਿਖੇ ਤਾਇਨਾਤ ਕੋਆਪ੍ਰੇਟਿਵ ਸੁਸਾਇਟੀ (ਸਹਿਕਾਰੀ ਸਭਾ) ਦੇ ਇੰਸਪੈਕਟਰ ਹਰਸ਼ ਬੰਸਲ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
Publish Date: Thu, 16 Jul 2026 12:15 PM (IST)
Updated Date: Thu, 16 Jul 2026 12:17 PM (IST)
ਡਿਜੀਟਲ ਡੈਸਕ, ਬਰਨਾਲਾ - ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੂੰ ਅੱਜ ਉਸ ਸਮੇਂ ਇੱਕ ਵੱਡੀ ਸਫ਼ਲਤਾ ਮਿਲੀ, ਜਦੋਂ ਬਰਨਾਲਾ ਵਿਖੇ ਤਾਇਨਾਤ ਕੋਆਪ੍ਰੇਟਿਵ ਸੁਸਾਇਟੀ (ਸਹਿਕਾਰੀ ਸਭਾ) ਦੇ ਇੰਸਪੈਕਟਰ ਹਰਸ਼ ਬੰਸਲ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ, ਵਿਜੀਲੈਂਸ ਟੀਮ ਨੇ ਇੱਕ ਗੁਪਤ ਸੂਚਨਾ ਅਤੇ ਸ਼ਿਕਾਇਤਕਰਤਾ ਦੀ ਨਿਸ਼ਾਨਦੇਹੀ 'ਤੇ ਜਾਲ ਵਿਛਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇੰਸਪੈਕਟਰ ਹਰਸ਼ ਬੰਸਲ ਵੱਲੋਂ ਕਿਸੇ ਸਰਕਾਰੀ ਕੰਮ ਦੇ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਜਿਵੇਂ ਹੀ ਦੋਸ਼ੀ ਇੰਸਪੈਕਟਰ ਨੇ ਰਿਸ਼ਵਤ ਦੀ ਰਕਮ ਫੜੀ, ਵਿਜੀਲੈਂਸ ਵਿਭਾਗ ਦੀ ਟੀਮ ਨੇ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ।