- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁਕਰਵਾਰ ਦੁਪਹਿਰੇ-ਦੁਪਹਿਰੇ ਸੰਗਰੂਰ ਵਾਲ਼ੀ ਵਿਜੀਲੈਂਸ ਦੀ ਟੀਮ ਨੇ ਬਰਨਾਲੇ ਦੀ ਮੰਡੀ 'ਚੋਂ ਪਨਗ੍ਰੇਨ ਦੇ ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਮੌਕੇ 'ਤੇ ਹੀ ਧਰ ਲਿਆ। ਉਹਦੇ ਨਾਲ਼ ਹੀ ਮੰਡੀ ਇੰਚਾਰਜ ਦਵਿੰਦਰ ਕੌਰ ਨੂੰ ਵੀ ਪੁਲਿਸ ਨੇ ਨੱਪ ਲਿਆ।

ਯਾਦਵਿੰਦਰ ਸਿੰਘ ਭੁੱਲਰ,ਪੰਜਾਬੀ ਜਾਗਰਣ, ਬਰਨਾਲਾ - ਸ਼ੁਕਰਵਾਰ ਦੁਪਹਿਰੇ-ਦੁਪਹਿਰੇ ਸੰਗਰੂਰ ਵਾਲ਼ੀ ਵਿਜੀਲੈਂਸ ਦੀ ਟੀਮ ਨੇ ਬਰਨਾਲੇ ਦੀ ਮੰਡੀ 'ਚੋਂ ਪਨਗ੍ਰੇਨ ਦੇ ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਮੌਕੇ 'ਤੇ ਹੀ ਧਰ ਲਿਆ। ਉਹਦੇ ਨਾਲ਼ ਹੀ ਮੰਡੀ ਇੰਚਾਰਜ ਦਵਿੰਦਰ ਕੌਰ ਨੂੰ ਵੀ ਪੁਲਿਸ ਨੇ ਨੱਪ ਲਿਆ।
ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤਖੋਰੀ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਅਫ਼ਸਰਾਂ ਦੀ ਧੱੜਵੱਈ 'ਤੇ ਠੱਲ੍ਹ ਪਾਉਣ ਲਈ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਕੋਲ਼ ਅਸ਼ੀਸ਼ ਰਾਈਸ ਮਿੱਲ ਵਾਲ਼ਿਆਂ ਨੇ ਸ਼ਿਕਾਇਤ ਕੀਤੀ ਸੀ। ਇਸੇ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਬਰਨਾਲੇ ਮੰਡੀ 'ਚ ਪੱਕਾ ਟਰੈਪ ਲਾਇਆ ਤੇ ਫੂਡ ਸਪਲਾਈ ਦੇ ਪਨਗ੍ਰੇਨ ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ।