- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਤਪਾ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਮਤੇ ਦੌਰਾਨ ਮੀਟਿੰਗ 'ਚ ਪਿਆ ਘਮਸਾਨ

: ਨਗਰ ਕੌਂਸਲਰਾਂ ਅਤੇ ਕਾਰਜ ਸਾਧਕ ਅਫਸਰ ਵਿਚਕਾਰ ਦੂਸ਼ਣਬਾਜੀ
- ਕੌਂਸਲਰਾਂ ਨੇ ਈ.ਓ ਉਪਰ ਲਗਾਏ ਭਰਿਸ਼ਟਾਚਾਰ ਦੇ ਦੋਸ਼
- ਈ.ਓ ਨੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਿਆ
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ
ਨਗਰ ਕੌਂਸਲ ਤਪਾ ਤਪਾ ਵਿਖੇ ਪਿਛਲੇ ਦਿਨੀ ਸਮੂਹ ਕੌਂਸਲਰਾਂ ਨੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਦੇ ਖਿਲਾਫ ਅਜੰਡੇ ਤੋਂ ਬਾਹਰ ਜਾ ਕੇ ਇੱਕ ਕਾਲੋਨੀ ਨੂੰ ਐਨਓਸੀ ਜਾਰੀ ਕਰਨ ਅਤੇ ਇਸ ਵਿੱਚ ਹੋਏ ਭਰਿਸ਼ਟਾਚਾਰ ਦੇ ਦੋਸ਼ ਲਗਾਏ ਸਨ ਅਤੇ ਸਮੂਹ ਕੌਂਸਲਰਾਂ ਨੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਕਾਰਜ ਸਾਧਕ ਅਫਸਰ ਦੀ ਬਦਲੀ ਅਤੇ ਉਸ ਨਾਲ ਕੋਈ ਵੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪ੍ਰੰਤੂ ਅੱਜ ਦੀ ਮੀਟਿੰਗ ਵਿੱਚ ਅਜਿਹਾ ਹੀ ਇੱਕ ਹੰਗਾਮਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਨਗਰ ਕੌਂਸਲ ਤਪਾ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਮਤੇ ਦੌਰਾਨ ਨਗਰ ਕੌਂਸਲ ਦੇ ਈਓ ਅਤੇ ਕੁਝ ਕੌਂਸਲਰਾਂ 'ਚ ਤਲਖੀ ਹੋ ਗਈ ਜਿਸ ਕਾਰਨ ਮੀਟਿੰਗ ਅੱਧ ਵਿਚਕਾਰ ਹੀ ਲਟਕ ਗਈ। ਦੱਸ ਦੇਈਏ ਕਿ ਜਿਆਦਾਤਰ ਨਗਰ ਕੌਂਸਲਰ ਕਾਰਜ ਸਾਧਕ ਅਫਸਰ ਵੱਲੋਂ ਨਗਰ ਕੌਂਸਲਰਾਂ ਖਿਲਾਫ ਕੀਤੇ ਜਾਂਦੇ ਵਿਵਹਾਰ ਤੂੰ ਦੁਖੀ ਹਨ ਦੇਖਣ ਵਿੱਚ ਆਇਆ ਹੈ ਕੀ ਸੋਸ਼ਲ ਮੀਡੀਆ ਉੱਪਰ ਕਾਰਜ ਸਾਧਕ ਅਫਸਰ ਕਿਸੇ ਨੂੰ ਕਾਲੀਆਂ ਭੇਡਾਂ ਕਹਿ ਕੇ ਸੰਬੋਧਨ ਕਰ ਰਹੇ ਹਨ ਜਿਸ ਸਬੰਧੀ ਉਹਨਾਂ ਐਸ.ਡੀ.ਐਮ ਤਪਾ, ਏ.ਡੀ.ਸੀ ਬਰਨਾਲਾ ਅਤੇ ਹਿਊਮਨ ਰਾਈਟ ਕਮਿਸ਼ਨ ਪਾਸ ਸ਼ਿਕਾਇਤ ਕਰਕੇ ਈਓ ਦੀ ਬਦਲੀ ਕਰਵਾਉਣ ਦੀ ਮੰਗ ਰੱਖੀ।
ਕੌਂਸਲਰਾਂ ਨੇ ਕਿਹਾ ਕਿ ਕਾਰਜ ਸਾਧਕ ਅਫਸਰ ਹਰ ਮਹੀਨੇ ਤਨਖਾਹ ਨਗਰ ਕੌਂਸਲ ਤਪਾ ਵਿੱਚੋਂ ਲੈਂਦਾ ਹੈ ਜਦ ਕਿ ਉਸ ਕੋਲ ਪੰਜ ਕਮੇਟੀਆਂ ਦਾ ਚਾਰਜ ਹੈ ਇਸ ਲਈ ਉਹ ਕੰਮ ਲਈ ਤਪਾ ਉਪਲਬਧ ਨਹੀਂ ਹੁੰਦਾ ਤਾਂ ਫਿਰ ਨਗਰ ਕੌਂਸਲ ਤਪਾ ਤਨਖਾਹ ਕਿਉਂ ਦੇਵੇ ਜਦ ਇਸ ਸਬੰਧੀ ਨਗਰ ਕੌਂਸਲ ਤਪਾ ਦੇ ਈਓ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦੇ ਹੋਏ ਨਗਰ ਕੌਂਸਲ ਤਪਾ ਵਿਖੇ ਅੱਜ ਦੀ ਰੱਖੀ ਹੋਈ ਹਾਊਸ ਦੀ ਮੀਟਿੰਗ ਸਬੰਧੀ ਦੱਸਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ਵਾਟਰ ਟ੍ਰੀਟਮੈਂਟ ਪਲਾਟ ਜੋ ਸਰਕਾਰ ਵੱਲੋਂ ਲਗਾਇਆ ਜਾਣਾ ਹੈ ਜਿਸ ਤਹਿਤ ਚਾਰ ਸ਼ਹਿਰਾਂ ਨੂੰ ਇਕੱਠਾ ਕਰਕੇ ਹੰਡਾਇਆ ਵਿਖੇ ਲੱਗਣਾ ਹੈ ਸਬੰਧੀ ਤਪਾ ਲਈ ਤਿੰਨ ਏਕੜ ਜਗ੍ਹਾ ਲੈਣੀ ਹੈ ਨੂੰ ਲੈ ਕੇ ਵਾਟਰ ਟ੍ਰੀਟਮੈਂਟ ਦਾ ਮਤਾ ਰੱਖਿਆ ਗਿਆ ਸੀ ਜੋ ਸ਼ਾਂਤੀ ਪੂਰਵਕ ਚੱਲ ਰਿਹਾ ਸੀ। ਪਰੰਤੂ ਇਸੇ ਦੌਰਾਨ ਦੋ ਕੌਂਸਲਰਾਂ ਧਰਮਪਾਲ ਸ਼ਰਮਾ ਅਤੇ ਗੁਰਮੀਤ ਸਿੰਘ ਰੋਡ ਜੋ ਹਰੇਕ ਮੀਟਿੰਗ ਵਿਚ ਕੋਈ ਨਾ ਕੋਈ ਮੁੱਦਾ ਉਛਾਲ ਕੇ ਮਾਹੌਲ ਖਰਾਬ ਕਰਦੇ ਹਨ ਅਤੇ ਅੱਜ ਵੀ ਉਨ੍ਹਾਂ ਸਰਕਾਰ ਦੇ ਅਹਿਮ ਪ੍ਰੋਜੈਕਟ ਨੂੰ ਖਰਾਬ ਕੀਤਾ।
ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਉਹਨਾਂ ਪਾਸ ਜ਼ਿਲ੍ਹੇ ਦੀਆਂ ਚਾਰ ਪੰਜ ਕਮੇਟੀਆਂ ਦਾ ਚਾਰਜ ਹੈ ਜਿੱਥੇ ਉਹ ਆਪਣੀ ਡਿਊਟੀ ਬਖੂਬੀ ਢੰਗ ਨਾਲ ਨਿਭਾਅ ਰਹੇ ਹਨ ਅਤੇ ਸਾਰੀਆਂ ਕਮੇਟੀਆਂ ਦਾ ਕੰਮ ਬੜੇ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ। ਉਧਰ ਦੂਜੇ ਪਾਸੇ ਕੌਂਸਲਰ ਗੁਰਮੀਤ ਸਿੰਘ ਰੋਡ ਅਤੇ ਧਰਮਪਾਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮੂਹ ਕੌਂਸਲਰਾਂ ਵੱਲੋਂ ਲੱਗਭੱਗ 15 ਕੁ ਦਿਨ ਪਹਿਲਾਂ ਐੱਸਡੀਐੱਮ ਤਪਾ, ਏਡੀਸੀ ਬਰਨਾਲਾ ਅਤੇ ਹਿਊਮਨ ਰਾਈਟ ਕਮਿਸ਼ਨ ਪਾਸ ਇੱਕ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਕੌਂਸਲ ਤਪਾ ਦਾ ਸੰਬੰਧਿਤ ਈਓ ਬਿਲਕੁਲ ਭਰਿਸ਼ਟ ਹੈ ਅਤੇ ਉਸ ਵੱਲੋਂ ਕੌਂਸਲਰਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਇਸ ਈ.ਓ ਨਾਲ ਕੋਈ ਵੀ ਮੀਟਿੰਗ ਨਹੀਂ ਕਰਨਗੇ।
ਈਓ ਵੱਲੋਂ ਉਨਾਂ ਉੱਪਰ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ। ਜਦ ਇਸ ਪੂਰੇ ਮਾਮਲੇ ਸਬੰਧੀ ਨਗਰ ਕੌਂਸਲ ਤਪਾ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾਂ ਇਸ ਮਤੇ ਸਬੰਧੀ ਉਨ੍ਹਾਂ ਸਮੂਹ ਕੌਂਸਲਰਾਂ ਨਾਲ ਰਾਬਤਾ ਕਾਇਮ ਕੀਤਾ ਸੀ, ਜਿਸ ਦੇ ਸਮੂਹ ਕੌਂਸਲਰਾਂ ਨੇ ਆਪਣੀ ਸਹਿਮਤੀ ਪ੍ਰਗਟਾਈ, ਤੋਂ ਬਾਅਦ ਹੀ ਇਹ ਮੀਟਿੰਗ ਰੱਖੀ ਗਈ ਹੈ। ਪ੍ਰੰਤੂ ਇਹ ਪਤਾ ਨਹੀਂ ਲੱਗਿਆ ਕਿ ਅੱਜ ਕਿਸ ਗੱਲ ਨੂੰ ਲੈ ਕੇ ਉਹ ਤੇ ਕੁਝ ਕੌਂਸਲਰਾਂ ’ਚ ਆਪਸੀ ਤਕਰਾਰ ਹੋ ਗਿਆ ਅਤੇ ਮੀਟਿੰਗ ਵਿਚਕਾਰ ਹੀ ਰਹਿ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੌਰਾਨ ਨਗਰ ਕੌਂਸਲ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਜ ਸਾਧਕ ਅਫਸਰ ਦੀ ਬਦਲੀ ਹੁੰਦੀ ਹੈ ਜਾਂ ਨਹੀਂ ਜੇ ਬਦਲੀ ਨਹੀਂ ਹੁੰਦੀ ਤਾਂ ਸ਼ਹਿਰ ਦੇ ਕੰਮਾਂ ਵਿੱਚ ਖੜੋਤ ਆਵੇਗੀ ਅਤੇ ਲੋਕਾਂ ਨੂੰ ਆਪਣੇ ਕੰਮਾਂ ਲਈ ਠੋਕਰਾਂ ਖਾਣੀਆਂ ਪੈਣਗੀਆਂ ਇੱਥੇ ਇਹ ਵੀ ਦੱਸ ਦਈਏ ਕਿ ਕਾਰਜ ਸਾਧਕ ਅਫਸਰ ਸਰਕਾਰ ਦਾ ਇੰਨਾ ਚਹੇਤਾ ਕਿਉਂ ਹੈ ਕੀ ਉਸ ਨੂੰ ਬਰਨਾਲਾ ਜਿਲਿਆਂ ਦੀਆਂ ਸਮੂਹ ਕਮੇਟੀਆਂ ਦਾ ਚਾਰਜ ਦਿੱਤਾ ਹੋਇਆ ਹੈ ਹੈ ਜਦ ਕਿ ਸਮੂਹ ਨਗਰ ਕੌਂਸਲ ਦੇ ਨੁਮਾਇੰਦੇ ਉਸ ਉੱਪਰ ਵਾਰ-ਵਾਰ ਭਰਿਸ਼ਟਾਚਾਰ ਦੇ ਦੋਸ਼ ਲਗਾ ਰਹੇ ਹਨ ਇਮਾਨਦਾਰ ਭਗਵੰਤ ਮਾਨ ਸਰਕਾਰ ਅਜਿਹੇ ਅਧਿਕਾਰੀਆਂ ਵਿਰੁੱਧ ਕੀ ਐਕਸ਼ਨ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।