- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ ’ਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਆਪ ਜ਼ਹਿਰੀਲੀ ਚੀਜ ਪੀ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ ’ਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਆਪ ਜ਼ਹਿਰੀਲੀ ਚੀਜ ਪੀ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਕੁਲਵਿੰਦਰ ਕੌਰ (45) ਪਤਨੀ ਭੋਲਾ ਸਿੰਘ ਇਕ ਹੋਰ ਔਰਤ ਨਾਲ ਪਸ਼ੂਆਂ ਲਈ ਖੇਤਾਂ ਚੋਂ ਚਾਰਾ ਲੈਣ ਲਈ ਗਈ ਸੀ। ਜਦੋਂ ਉਹ ਪੱਠੇ ਵੱਡ ਰਹੀ ਸੀ ਤਾਂ ਉਸਦੇ ਪਤੀ ਭੋਲਾ ਸਿੰਘ ਨੇ ਪਿੱਛੋ ਤੋਂ ਆ ਕੇ ਤੇਜ਼ਧਾਰ ਕੁਹਾੜੀ ਨਾਲ ਉਸ ’ਤੇ ਵਾਰ ਕੀਤੇ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਭੋਲਾ ਸਿੰਘ ਨੇ ਪਿੰਡ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਲੋਕਾਂ ਵੱਲੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰੀ ਟੀਮ ਵੱਲੋਂ ਭੋਲਾ ਸਿੰਘ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਐੱਸਐੱਚਓ ਮਹਿਲ ਕਲਾਂ ਕੁਲਵਿੰਦਰ ਕੌਰ, ਡੀਐੱਸਪੀ ਜਸਵਿੰਦਰ ਕੌਰ , ਸੀਆਈਏ ਸਟਾਫ ਵੱਲੋਂ ਏਐੱਸਈ ਜਗਦੀਪ ਸਿੰਘ, ਏਐੱਸਆਈ ਨਾਇਬ ਸਿੰਘ, ਏਐੱਸਆਈ ਗੁਰਤੇਜ ਸਿੰਘ ਤੇ ਫੌਰੈਂਸਿੰਕ ਟੀਮ ਮੌਕੇ ਤੇ ਪੁੱਜੀ।
ਇਸ ਮੌਕੇ ਡੀਐੱਸਪੀ ਜਸਵਿੰਦਰ ਕੌਰ ਨੇ ਦੱਸਿਆ ਕਿ ਕੁਲਵਿੰਦਰ ਕੌਰ ਦਾ ਖੇਤਾਂ ’ਚੋਂ ਪੱਠੇ ਵੱਢਣ ਸਮੇਂ ਉਸਦੇ ਪਤੀ ਵੱਲੋਂ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ ਤੇ ਕੁਲਵਿੰਦਰ ਕੌਰ ਦੇ ਪਤੀ ਭੋਲਾ ਸਿੰਘ ਨੇ ਪਿੰਡ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਮੌਕੇ ਸਾਬਕਾ ਸਰਪੰਚ ਗੁਰਜੰਟ ਸਿੰਘ ਚੰਨਣਵਾਲ ਨੇ ਕਿਹਾ ਕਿ ਮ੍ਰਿਤਕ ਭੋਲਾ ਸਿੰਘ ਨਸ਼ੇ ਦਾ ਆਦੀ ਸੀ । ਜਿਸ ਕਰਕੇ ਪਰਿਵਾਰ ’ਚ ਅਕਸਰ ਹੀ ਕਲੇਸ਼ ਰਹਿਦਾ ਸੀ। ਸ਼ੁੱਕਰਵਾਰ ਦੁਪਹਿਰ ਦੇ ਸਮੇਂ ਜਦੋਂ ਭੋਲਾ ਸਿੰਘ ਦੀ ਪਤਨੀ ਖੇਤਾਂ ’ਚੋਂ ਚਾਰਾ ਲੈਣ ਆਈ ਤਾਂ ਭੋਲਾ ਸਿੰਘ ਨੇ ਪਹਿਲਾਂ ਕੁਹਾੜੀ ਨਾਲ ਗਲਾ ਵੱਢ ਕੇ ਕੁਲਵਿੰਦਰ ਕੌਰ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਭੋਲਾ ਸਿੰਘ ਨੇ ਖ਼ੁਦ ਵੀ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ।