ਰੱਖੜੀ ਬੰਨ੍ਹ ਕੇ ਘਰ ਪਰਤ ਰਹੀ ਭੈਣ ਨਾਲ ਵਾਪਰਿਆ ਭਾਣਾ, ਟਰੱਕ ਦੀ ਲਪੇਟ ’ਚ ਆਉਣ ਨਾਲ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਮਾਈਕਾ ਦੇਵੀ ਪਤਨੀ ਮਹਾਵੀਰ ਪ੍ਰਸ਼ਾਦ ਵਾਸੀ ਅਬਲਵਾਲ (ਪਟਿਆਲਾ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਈਕਾ ਦੇਵੀ ਆਪਣੇ ਭਤੀਜੇ ਮੋਨੂ ਕੁਮਾਰ ਨਾਲ ਮੋਟਰਸਾਈਕਲ ’ਤੇ ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਸੀ। ਜਦੋਂ ਉਹ ਤਪਾ ਹਾਈਵੇ ਦੇ ਨਜ਼ਦੀਕ ਸਲਿੱਪ ਰੋਡ ’ਤੇ ਪਹੁੰਚੀ ਅਤੇ ਇੱਕ ਟਰੱਕ ਨੂੰ ਪਾਰ ਕਰਨ ਲੱਗੇ ਤਾਂ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
Publish Date: Sat, 29 Aug 2026 01:13 PM (IST)
Updated Date: Sat, 29 Aug 2026 01:17 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ। ਸਥਾਨਕ ਬਾਹਰਲੇ ਬੱਸ ਅੱਡੇ ਦੀ ਸਲਿੱਪ ਰੋਡ ’ਤੇ ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਇੱਕ ਔਰਤ ਦੀ ਟਰੱਕ ਦੀ ਲਪੇਟ ’ਚ ਆਉਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਗੰਭੀਰ ਰੂਪ ’ਚ ਜ਼ਖਮੀ ਹੋ ਗਈ ਅਤੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਮਾਈਕਾ ਦੇਵੀ ਪਤਨੀ ਮਹਾਵੀਰ ਪ੍ਰਸ਼ਾਦ ਵਾਸੀ ਅਬਲਵਾਲ (ਪਟਿਆਲਾ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਈਕਾ ਦੇਵੀ ਆਪਣੇ ਭਤੀਜੇ ਮੋਨੂ ਕੁਮਾਰ ਨਾਲ ਮੋਟਰਸਾਈਕਲ ’ਤੇ ਰੱਖੜੀ ਬੰਨ੍ਹ ਕੇ ਵਾਪਸ ਪਰਤ ਰਹੀ ਸੀ। ਜਦੋਂ ਉਹ ਤਪਾ ਹਾਈਵੇ ਦੇ ਨਜ਼ਦੀਕ ਸਲਿੱਪ ਰੋਡ ’ਤੇ ਪਹੁੰਚੀ ਅਤੇ ਇੱਕ ਟਰੱਕ ਨੂੰ ਪਾਰ ਕਰਨ ਲੱਗੇ ਤਾਂ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਹਾਦਸੇ ਦੌਰਾਨ ਮਾਈਕਾ ਦੇਵੀ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਮੌਕੇ ’ਤੇ ਮੌਜੂਦ ਇੱਕ ਰਾਹਗੀਰ ਨੇ ਮਨੁੱਖਤਾ ਦਿਖਾਉਂਦਿਆਂ ਜ਼ਖਮੀ ਔਰਤ ਨੂੰ ਆਪਣੀ ਕਾਰ ਰਾਹੀਂ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਔਰਤ ਦੀ ਹਸਪਤਾਲ ’ਚ ਹੀ ਮੌਤ ਹੋ ਗਈ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬਰਨਾਲਾ ਬਠਿੰਡਾ ਮੇਨ ਰੋਡ ਤਪਾ ਮੰਡੀ ਬਣੇ ਪੁੱਲ ਦੀ ਮਰੰਮਤ ਚੱਲ ਰਹੀ ਹੈ ਅਤੇ ਟਰੈਫਿਕ ਹੋਣ ਕਾਰਨ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਪਰ ਪ੍ਰਸ਼ਾਸਨ ਅਤੇ ਮੁਰੰਮਤ ਕਰਨ ਵਾਲੀ ਕੰਪਨੀ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਤਪਾ ਦੇ ਏ.ਐੱਸ.ਆਈ. ਸਤਿਗੁਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ।
ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਅਗਲੇਰੀ ਕਾਰਵਾਈ ਲਈ ਮੌਰਚਰੀ ਰੂਮ ’ਚ ਰੱਖਵਾ ਦਿੱਤਾ ਹੈ। ਪੁਲਿਸ ਵੱਲੋਂ ਹਾਦਸੇ
ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।