ਮਾਤਾ ਭਗਵਤੀ ਦੀ ਚੌਂਕੀ ਅੱਜ
ਮਾਤਾ ਭਗਵਤੀ ਦੀ ਚੌਂਕੀ ਦਾ ਅੱਜ
Publish Date: Wed, 25 Mar 2026 03:42 PM (IST)
Updated Date: Wed, 25 Mar 2026 03:44 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਤਾ ਭਗਵਤੀ ਦੀ ਚੌਂਕੀ ਅੱਜ ਰਾਤ ਵਾਲਮੀਕਿ ਮੰਦਿਰ ਬੈਂਕ ਸਾਈਡ ਫਰਵਾਹੀ ਬਾਜ਼ਾਰ ਖਾਦੀ ਭੰਡਾਰ ਬਰਨਾਲਾ ਵਿਖੇ ਕਰਵਾਈ ਜਾਵੇਗੀ। ਮਾਤਾ ਭਗਵਤੀ ਦੀ ਚੌਂਕੀ ਦਾ ਧਾਰਮਿਕ ਸਮਾਗਮ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਜਮੁਨਾਪੁਰੀ ਜੀ ਮਹਾਰਾਜ ਦੀ ਹਾਜ਼ਰੀ ’ਚ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਸਵੇਰੇ 8:15 ਵਜੇ ਦੀਵੇ ਜਗਾਉਣ ਨਾਲ ਸ਼ੁਰੂ ਹੋਵੇਗਾ, ਜੋ ਕਿ ਪਰਮਾਤਮਾ ਦੀ ਇੱਛਾ ਤੱਕ ਨਿਰਵਿਘਨ ਜਾਰੀ ਰਹੇਗਾ। ਇਸ ਮੌਕੇ ਹਰੀਸ਼ ਚੋਪੜਾ ਭੋਲੂ, ਮੋਨਿਕਾ ਚੋਪੜਾ, ਜਿਤੇਂਦਰ ਹੈਪੀ ਯਾਦਵ ਆਦਿ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਰਾਣੀ ਦੇ ਭਜਨ-ਕੀਰਤਨ ’ਚ ਹਿੱਸਾ ਲੈਣਗੇ ਤੇ ਆਸ਼ੀਰਵਾਦ ਪ੍ਰਾਪਤ ਕਰਨਗੇ। ਪ੍ਰੋਗਰਾਮ ਦੌਰਾਨ, ਸ਼ਰਧਾਲੂਆਂ ਲਈ ਮਾਤਾ ਦਾ ਭੰਡਾਰਾ ਨਿਰਵਿਘਨ ਜਾਰੀ ਰਹੇਗਾ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ’ਚ ਪਹੁੰਚ ਕੇ ਇਸ ਧਾਰਮਿਕ ਪ੍ਰੋਗਰਾਮ ’ਚ ਹਿੱਸਾ ਲੈਣ ਤੇ ਪੁੰਨ ਦਾ ਹਿੱਸਾ ਬਣਨ।