ਬਰਨਾਲਾ ਦੇ ਤਿੰਨ ਅਧਿਆਪਕਾਂ ਦੀ ਸਟੇਟ ਐਵਾਰਡ ਲਈ ਹੋਈ ਚੋਣ, ਜ਼ਿਲ੍ਹੇ ਦੇ ਸਿੱਖਿਆ ਜਗਤ 'ਚ ਖੁਸ਼ੀ ਦੀ ਲਹਿਰ
ਡਾ. ਮਨੀਸ਼ ਮੋਹਨ ਸ਼ਰਮਾ ਪ੍ਰਿੰਸੀਪਲ, ਡੀ.ਆਈ.ਈ.ਟੀ. ਚੀਮਾ ਜੋਧਪੁਰ, ਪਰਮਿੰਦਰ ਸਿੰਘ: ਲੈਕਚਰਾਰ ਰਾਜਨੀਤੀ ਸ਼ਾਸਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਹਿਣਾ ਤੇ ਨਰਿੰਦਰ ਕੁਮਾਰ ਪ੍ਰਾਇਮਰੀ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ, ਜ਼ਿਲ੍ਹਾ ਬਰਨਾਲਾ ਸਣੇ ਤਿੰਨੇ ਅਧਿਆਪਕਾਂ ਨੇ ਪੜ੍ਹਾਈ ਦੇ ਖੇਤਰ ’ਚ ਦਿਨ-ਰਾਤ ਇੱਕ ਕਰਕੇ, ਪੂਰੀ ਮਿਹਨਤ ਤੇ ਲਗਨ ਨਾਲ ਜਵਾਕਾਂ ਦਾ ਭਵਿੱਖ ਸੰਵਾਰਨ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਇਹੀ ਅਣਥੱਕ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਸਰਕਾਰ ਵੱਲੋਂ ਸੂਬਾ ਪੱਧਰ 'ਤੇ ਇਹ ਵੱਡਾ ਖ਼ਿਤਾਬ ਦਿੱਤਾ ਜਾ ਰਿਹਾ।
Publish Date: Fri, 04 Sep 2026 02:59 PM (IST)
Updated Date: Fri, 04 Sep 2026 03:04 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਸਿੱਖਿਆ ਮਹਿਕਮੇ ’ਚ ਆਪਣੀ ਜੀਅ-ਜਾਨ ਨਾਲ ਨਿਭਾਈਆਂ ਵਧੀਆ ਸੇਵਾਵਾਂ ਬਦਲੇ ਬਰਨਾਲਾ ਜ਼ਿਲ੍ਹੇ ਦੇ ਤਿੰਨ ਮਾਸਟਰਾਂ ਦਾ ਸੂਬਾ ਪੱਧਰ ’ਤੇ ‘ਸਟੇਟ ਐਵਾਰਡ’ ਨਾਲ ਵੱਡਾ ਮਾਣ-ਸਨਮਾਨ ਕੀਤਾ ਜਾਣਾ ਹੈ।
ਇਹ ਖ਼ਬਰ ਸੁਣਦਿਆਂ ਸਾਰ ਹੀ ਜ਼ਿਲ੍ਹੇ ਦੇ ਪੜ੍ਹਾਈ ਲਿਖਾਈ ਵਾਲੇ ਢਾਣੇ ’ਚ ਖੁਸ਼ੀ ਦੀ ਲਹਿਰ ਦੌੜ ਗਈ। ਅਧਿਆਪਕਾਂ, ਜਵਾਕਾਂ ਅਤੇ ਉਨ੍ਹਾਂ ਦੇ ਨਾਲ ਦਿਆਂ ਬੇਲੀ-ਮਿੱਤਰਾਂ ਵੱਲੋਂ ਇਨ੍ਹਾਂ ਤਿੰਨਾਂ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ।
ਸਟੇਟ ਐਵਾਰਡ ’ਤੇ ਤਿੰਨਾਂ ਅਧਿਆਪਕਾਂ ਨੂੰ ਡੀਈਓ ਨੇ ਦਿੱਤੀ ਮੁਬਾਰਕਬਾਦ
ਡਾ. ਮਨੀਸ਼ ਮੋਹਨ ਸ਼ਰਮਾ ਪ੍ਰਿੰਸੀਪਲ, ਡੀ.ਆਈ.ਈ.ਟੀ. ਚੀਮਾ ਜੋਧਪੁਰ, ਪਰਮਿੰਦਰ ਸਿੰਘ: ਲੈਕਚਰਾਰ ਰਾਜਨੀਤੀ ਸ਼ਾਸਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਹਿਣਾ ਤੇ ਨਰਿੰਦਰ ਕੁਮਾਰ ਪ੍ਰਾਇਮਰੀ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ, ਜ਼ਿਲ੍ਹਾ ਬਰਨਾਲਾ ਸਣੇ ਤਿੰਨੇ ਅਧਿਆਪਕਾਂ ਨੇ ਪੜ੍ਹਾਈ ਦੇ ਖੇਤਰ ’ਚ ਦਿਨ-ਰਾਤ ਇੱਕ ਕਰਕੇ, ਪੂਰੀ ਮਿਹਨਤ ਤੇ ਲਗਨ ਨਾਲ ਜਵਾਕਾਂ ਦਾ ਭਵਿੱਖ ਸੰਵਾਰਨ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਇਹੀ ਅਣਥੱਕ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਸਰਕਾਰ ਵੱਲੋਂ ਸੂਬਾ ਪੱਧਰ 'ਤੇ ਇਹ ਵੱਡਾ ਖ਼ਿਤਾਬ ਦਿੱਤਾ ਜਾ ਰਿਹਾ।
ਇੱਕੋ ਵੇਲੇ ਬਰਨਾਲਾ ਦੇ ਤਿੰਨ-ਤਿੰਨ ਮਾਸਟਰਾਂ ਦਾ ਐਵਾਰਡ ਲਈ ਚੁਣੇ ਜਾਣਾ ਪੂਰੇ ਜ਼ਿਲ੍ਹੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਮਹਿਕਮੇ ਨਾਲ ਜੁੜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤਇੰਦਰ ਸਿੰਘ, ਇੰਦੂ ਸੀਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਪਾਲ ਸਿੰਘ ਨੇ ਇਨ੍ਹਾਂ ਤਿੰਨੇ ਹੀ ਅਧਿਆਪਕਾਂ ਨੂੰ ਸਟੇਟ ਐਵਾਰਡ ਮਿਲਣ ’ਤੇ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਅਜਿਹੇ ਮਾਣ-ਸਨਮਾਨਾਂ ਨਾਲ ਅਧਿਆਪਕਾਂ ਦਾ ਹੌਂਸਲਾ ਹੋਰ ਬੁਲੰਦ ਹੁੰਦਾ ਅਤੇ ਉਹ ਹੋਰ ਵੀ ਚਾਅ ਤੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ।