ਥਾਣੇ ਦੇ ਬਿਲਕੁਲ ਨਾਲ ਚੋਰਾਂ ਦਾ ਵੱਡਾ ਹੱਲਾ: ਤਪਾ 'ਚ ਬਿਜਲੀ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦਾ ਸਾਮਾਨ ਚੋਰੀ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬੇਸ਼ੱਕ ਪੁਲਿਸ ਦਿਨ ਰਾਤ ਵੱਖ-ਵੱਖ ਤਰ੍ਹਾਂ ਦੇ ਸਰਚ ਆਪਰੇਸ਼ਨ ਅਤੇ ਨਾਕੇ ਲਗਾ ਕੇ ਚੈਕਿੰਗ ਕਰਦੀ ਰਹਿੰਦੀ ਹੈ ਪਰ ਚੋਰ ਬੜੀ ਹੁਸ਼ਿਆਰੀ ਨਾਲ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਬੀਤੀ ਰਾਤ ਚੋਰਾਂ ਦੇ ਇੱਕ ਗਿਰੋਹ ਵਲੋਂ ਮੁੱਖ ਮਾਰਗ ਤੇ ਤਪਾ ਥਾਣੇ ਦੇ ਨਾਲ ਲੱਗਦੇ ਬਿਜਲੀ ਘਰ ਦੇ ਕਮਰਿਆਂ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਂਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਾ ਪਾਵਰਕਾਮ ਦੇ ਜੇ.ਈ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਸਵੇਰ ਸਮੇਂ ਰੀਡਿੰਗਾਂ ਲੈਣ ਦੇ ਸੰਬੰਧ 'ਚ ਆਪਣੇ ਦਫਤਰ ਵਿਖੇ ਆਏ ਸਨ ਤਾਂ
Publish Date: Sun, 09 Aug 2026 04:17 PM (IST)
Updated Date: Sun, 09 Aug 2026 04:18 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬੇਸ਼ੱਕ ਪੁਲਿਸ ਦਿਨ ਰਾਤ ਵੱਖ-ਵੱਖ ਤਰ੍ਹਾਂ ਦੇ ਸਰਚ ਆਪਰੇਸ਼ਨ ਅਤੇ ਨਾਕੇ ਲਗਾ ਕੇ ਚੈਕਿੰਗ ਕਰਦੀ ਰਹਿੰਦੀ ਹੈ ਪਰ ਚੋਰ ਬੜੀ ਹੁਸ਼ਿਆਰੀ ਨਾਲ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਬੀਤੀ ਰਾਤ ਚੋਰਾਂ ਦੇ ਇੱਕ ਗਿਰੋਹ ਵਲੋਂ ਮੁੱਖ ਮਾਰਗ ਤੇ ਤਪਾ ਥਾਣੇ ਦੇ ਨਾਲ ਲੱਗਦੇ ਬਿਜਲੀ ਘਰ ਦੇ ਕਮਰਿਆਂ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਂਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਾ ਪਾਵਰਕਾਮ ਦੇ ਜੇ.ਈ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਸਵੇਰ ਸਮੇਂ ਰੀਡਿੰਗਾਂ ਲੈਣ ਦੇ ਸੰਬੰਧ 'ਚ ਆਪਣੇ ਦਫਤਰ ਵਿਖੇ ਆਏ ਸਨ ਤਾਂ ਉਹਨਾਂ ਦੇਖਿਆ ਕਿ ਉਨ੍ਹਾਂ ਦੇ ਦਫਤਰ ਦਾ ਜਿੰਦਰਾ ਟੁੱਟਿਆ ਹੋਇਆ ਹੈ, ਜਦ ਉਹਨਾਂ ਹੋਰ ਕਮਰਿਆਂ ਦੇ ਵੀ ਜਿੰਦਰੇ ਚੈੱਕ ਕੀਤੇ ਤਾਂ ਉਹ ਵੀ ਟੁੱਟੇ ਪਏ ਸਨ। ਉਨਾਂ ਤੁਰੰਤ ਇਸ ਸਬੰਧੀ ਸਬੰਧਤ ਐਸ.ਡੀ.ਓ ਅਤੇ ਵਿਭਾਗ ਦੇ ਹੋਰ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ਤੇ ਜੇ.ਈ ਹਰਦੀਪ ਸਿੰਘ, ਜੇ.ਈ ਪਰਮਿੰਦਰ ਸਿੰਘ ਅਤੇ ਜੇ.ਈ ਬੀਰਬਲ ਸਿੰਘ ਅਤੇ ਹੋਰ ਕਰਮਚਾਰੀ ਮੌਕੇ ਤੇ ਪੁੱਜੇ, ਜਿਨਾਂ ਦੇਖਿਆ ਕਿ ਚੋਰਾਂ ਦਾ ਵੱਡਾ ਗਿਰੋਹ ਜੋ ਕਮਰਿਆਂ ਅੰਦਰ ਰੱਖਿਆ ਹੋਇਆ ਬਿਜਲੀ ਦਾ ਸਮਾਨ ਜਿਵੇਂ:- ਕੇਬਲ ਤਾਰਾਂ, ਕਨੈਕਟਰ, ਯੂ ਬਲੇਡ ਮੇਲ ਫੀਮੇਲ, ਥਿੰਬਲਾ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਜਿਸ ਕਾਰਨ ਵਿਭਾਗ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਉਹਨਾਂ ਇਹ ਵੀ ਦੱਸਿਆ ਕਿ ਬਿਜਲੀ ਘਰ ਅੰਦਰ ਜਮੀਨ ਤੇ ਇੱਕ ਕੈਂਟਰ ਦੇ ਟਾਇਰਾਂ ਦੇ ਨਿਸ਼ਾਨ ਛਪੇ ਹੋਏ ਸਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਰ ਇੱਕ ਕੈਂਟਰ ਸਵਾਰ ਹੋ ਕੇ ਆਏ ਸਨ। ਫਿਲਹਾਲ ਉਨ੍ਹਾਂ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਜਦ ਇਸ ਸਬੰਧੀ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਲੈ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਹਨਾਂ ਚੋਰਾਂ ਦੇ ਗਿਰੋਹ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਨਵੀਨ ਕੁਮਾਰ ਯੂ. ਡੀ. ਸੀ, ਕੇਵਲ ਸਿੰਘ, ਅੱਲਾਦੀਨ ਅਤੇ ਤਰਲੋਚਨ ਸਿੰਘ ਸੀ.ਸੀ ਆਦਿ ਮੁਲਾਜਮ ਮੌਜੂਦ ਸਨ।