- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰ ਸੈਲੂਨ ਅੱਗੇ ਖੜ੍ਹੇ ਮੋਟਰਸਾਇਕਲ ਨੂੰ ਕੈਂਟਰ ’ਚ ਲੱਦ ਹੋਏ ਫ਼ਰਾਰ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਬਰਨਾਲਾ ਸਹਿਰ ਅੰਦਰ ਲੁੱਟਾਂ ਖ਼ੋਹਾਂ ਤੇ ਚੋਰੀ ਦੀਆਂ ਘਟਨਾਵਾਂ ’ਚ ਨਿੱਤ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਚਿੰਤਾ ਬਣੀ ਹੋਈ ਹੈ। ਚੋਰੀ ਦੀ ਇੱਕ ਅਜਿਹੀ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ ਚੋਰ ਇੱਕ ਸੈਲੂਨ ਦੇ ਬਾਹਰ ਖੜ੍ਹੇ ਮੋਟਰਸਾਇਕਲ ਨੂੰ ਕੈਂਟਰ ’ਚ ਲੱਦ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪੀੜਤ ਆਸ਼ੂ ਸਿੰਘ ਪੁੱਤਰ ਬਲਵੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗਲੀ ਨੰਬਰ 02 ਗੁਰੂ ਨਾਨਕ ਨਗਰ ਬਰਨਾਲਾ ਨੇ ਥਾਣਾ ਸਿਟੀ ਬਰਨਾਲਾ ਵਿਖੇ ਦਿੱਤੀ ਗਈ ਦਰਖਾਸਤ ’ਚ ਦੱਸਿਆ ਕਿ 16 ਸਤੰਬਰ ਨੂੰ ਰਾਤ ਕਰੀਬ 11:30 ਵਜੇ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ 19 ਐਨ 2683 ਨਿਊ ਟਰੈਂਡ ਯੂਨੀਸੈਕਸ ਸੈਲੂਨ ਦੇ ਬਾਹਰ ਲਾਕ ਲਗਾ ਕੇ ਖੜ੍ਹਾ ਕੀਤਾ ਸੀ। ਜਦ ਉਸ ਨੇ ਅਗਲੇ ਦਿਨ ਸਵੇਰੇ ਕੀਬ 5:00 ਕੁ ਵਜੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ। ਜਿਸ ਦੀ ਉਸ ਨੇ ਕਾਫ਼ੀ ਜ਼ਿਆਦਾ ਭਾਲ ਕੀਤੀ ਪਰ ਉਸ ਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕ ਲੈ ਗਿਆ। ਇਸ ਸਬੰਧੀ ਥਾਣਾ ਸਿਟੀ ਦੇ ਮੁਨਸੀ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਵਲੋੋਂ ਜਾਂਚ ਕੀਤੀ ਜਾ ਰਹੀ ਹੈ।