ਮੈਡੀਕਲ ਕਲੀਨਿਕ 'ਚ ਚੋਰੀ ਦੀ ਵਾਰਦਾਤ: ਨਗਦੀ, ਟੀਕੇ ਅਤੇ ਮੈਡੀਕਲ ਸਾਮਾਨ ਲੈ ਕੇ ਚੋਰ ਰਫ਼ੂਚੱਕਰ
ਧਨੌਲਾ ਰੋਡ ਤੇ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਬਰਨਾਲਾ ਵਿਖੇ ਚੋਰ ਪਿਛਲੇ ਦਿਨੀਂ ਇੱਕ ਹੈਲਥ ਕਨੀਨਿਕ ਦਾ ਸਟਰ ਤੋੜ ਕੇ ਨਗਦੀ, ਸਰਿੰਜਾਂ ਦੇ ਡੱਬੇ, ਟੀਕੇ, ਦਰਦ ਦੀਆਂ ਗੋਲੀਆਂ ਦੇ ਪੱਤੇ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਬਰਨਾਲਾ ਵਿਖੇ 9 ਜੁਲਾਈ ਨੂੰ ਦੇਰ ਰਾਤ ਚੋਰ ਗੁਰਪ੍ਰੀਤ ਹੈਲਥ ਕਲੀਨਿਕ ਦਾ ਸਟਰ ਤੋੜ ਕੇ ਕਲੀਨਿਕ ’ਚ ਪਏ ਕਾਊਂਟਰ ਦਾ ਪੇਚਕਸ਼ ਨਾਲ ਦਰਾਜ ਤੋੜਕੇ 4 ਹਜਾਰ ਰੁਪਏ ਦੀ ਨਗਦੀ, ਦੋ ਸਰਿੰਜਾਂ ਦੇ ਡੱਬੇ, ਟੀਕੇ, ਦਰਦ ਵਾਲੀਆਂ ਗੋਲੀਆਂ ਦੇ ਪੱਤੇ ਇਹ ਹੋਰ ਸਮਾਨ ਲੈ ਕੇ ਫਰਾਰ ਹੋ ਗਏ, ਕੁਝ ਮਹੀਨਿਆਂ ’ਚ ਇਸ ਕਲੀਨਿਕ ਤੋਂ ਚੋਰ ਤਿੰਨ ਵਾਰੀ ਚੋਰੀ ਕਰ ਚੁੱ
Publish Date: Sat, 11 Jul 2026 03:44 PM (IST)
Updated Date: Sat, 11 Jul 2026 03:44 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਧਨੌਲਾ ਰੋਡ ਤੇ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਬਰਨਾਲਾ ਵਿਖੇ ਚੋਰ ਪਿਛਲੇ ਦਿਨੀਂ ਇੱਕ ਹੈਲਥ ਕਨੀਨਿਕ ਦਾ ਸਟਰ ਤੋੜ ਕੇ ਨਗਦੀ, ਸਰਿੰਜਾਂ ਦੇ ਡੱਬੇ, ਟੀਕੇ, ਦਰਦ ਦੀਆਂ ਗੋਲੀਆਂ ਦੇ ਪੱਤੇ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਬਰਨਾਲਾ ਵਿਖੇ 9 ਜੁਲਾਈ ਨੂੰ ਦੇਰ ਰਾਤ ਚੋਰ ਗੁਰਪ੍ਰੀਤ ਹੈਲਥ ਕਲੀਨਿਕ ਦਾ ਸਟਰ ਤੋੜ ਕੇ ਕਲੀਨਿਕ ’ਚ ਪਏ ਕਾਊਂਟਰ ਦਾ ਪੇਚਕਸ਼ ਨਾਲ ਦਰਾਜ ਤੋੜਕੇ 4 ਹਜਾਰ ਰੁਪਏ ਦੀ ਨਗਦੀ, ਦੋ ਸਰਿੰਜਾਂ ਦੇ ਡੱਬੇ, ਟੀਕੇ, ਦਰਦ ਵਾਲੀਆਂ ਗੋਲੀਆਂ ਦੇ ਪੱਤੇ ਇਹ ਹੋਰ ਸਮਾਨ ਲੈ ਕੇ ਫਰਾਰ ਹੋ ਗਏ, ਕੁਝ ਮਹੀਨਿਆਂ ’ਚ ਇਸ ਕਲੀਨਿਕ ਤੋਂ ਚੋਰ ਤਿੰਨ ਵਾਰੀ ਚੋਰੀ ਕਰ ਚੁੱਕੇ ਹਨ।
ਚੋਰੀ ਕਰ ਰਹੇ ਚੋਰ ਦੀ ਸੀਸੀਟੀਵੀ ਕੈਮਰਿਆਂ ’ਚ ਵੀਡੀਓ ਵੀ ਆ ਗਈ ਹੈ। ਗੁਰਪ੍ਰੀਤ ਹੈਲਥ ਕਲੀਨਿਕ ਦੇ ਮਾਲਕ ਵੱਲੋਂ ਚੋਰੀ ਦੀ ਇਤਲਾਹ ਥਾਣਾ ਸਿਟੀ-2 ਵਿਖੇ ਦੇ ਦਿੱਤੀ ਗਈ ਹੈ, ਜਦੋਂ ਇਸ ਕੇਸ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚੋਰੀ ਕਰ ਰਹੇ ਚੋਰ ਦੀ ਸੀਸੀਟੀਵੀ ਕੈਮਰਿਆਂ ’ਚ ਵੀਡੀਓ ਉਨ੍ਹਾਂ ਨੂੰ ਮਿਲ ਗਈ ਹੈ, ਜਲਦ ਹੀ ਚੋਰ ਨੂੰ ਗਿਰਫਤਾਰ ਕਰ ਲਿਆ ਜਾਵੇਗਾ।