ਬੈਂਕਾਕ ਦੇ ਅਖਾੜੇ ’ਚ ਟੰਡਨ ਇੰਟਰਨੈਸ਼ਨਲ ਸਕੂਲ ਨੇ ਕਰਾਟੇ ਚੈਂਪੀਅਨਸ਼ਿਪ ’ਚ ਗੱਡੇ ਝੰਡੇ
ਬੈਂਕਾਕ ਦੇ ਅਖਾੜੇ ’ਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਸ਼ੇਰਾਂ ਦੀ ਦਹਾੜ: ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ’ਚ ਗੱਡੇ ਝੰਡੇ
Publish Date: Wed, 25 Feb 2026 05:27 PM (IST)
Updated Date: Wed, 25 Feb 2026 05:31 PM (IST)

- ਸੱਤ ਸਮੁੰਦਰੋਂ ਪਾਰ ਚਮਕਿਆ ਟੰਡਨ ਸਕੂਲ ਬਰਨਾਲਾ ਦਾ ਨਾਂ ਤੇ ਵਧਾਈ ਤਿਰੰਗੇ ਦੀ ਸ਼ਾਨ : ਸਿੰਗਲਾ - ਟੰਡਨ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜਿੱਤੇ 8 ਅੰਤਰਰਾਸ਼ਟਰੀ ਤਮਗੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਵਿੱਦਿਅਕ ਅਦਾਰਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਹੋਣਹਾਰ ਸਿਤਾਰਿਆਂ ਨੇ ਸਮੁੰਦਰੋਂ ਪਾਰ ਥਾਈਲੈਂਡ ਦੀ ਧਰਤੀ ’ਤੇ ਅਜਿਹੀ ਦਸਤਕ ਦਿੱਤੀ ਕਿ ਅੰਤਰਰਾਸ਼ਟਰੀ ਮੰਚ ’ਤੇ ਬਰਨਾਲਾ ਤੇ ਪੂਰੇ ਭਾਰਤ ਦਾ ਨਾਮ ਸੁਨਹਿਰੀ ਅੱਖਰਾਂ ’ਚ ਲਿਖ ਦਿੱਤਾ ਹੈ। ਬੈਂਕਾਕ (ਥਾਈਲੈਂਡ) ਵਿਖੇ ਹੋਈ ਥਾਈਲੈਂਡ ਕਰਾਟੇ ਕੱਪ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ-2026 ’ਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਕਲਾ ਤੇ ਜਜ਼ਬੇ ਦਾ ਅਜਿਹਾ ਜੌਹਰ ਦਿਖਾਇਆ ਕਿ ਵਿਰੋਧੀ ਟੀਮਾਂ ਵਿਰੋਧੀ ਖਿਡਾਰੀਆਂ ਦੇ ਪਸੀਨੇ ਛੁਡਾ ਦਿੱਤੇ। ਜਿਸ ਵਿਚ ਦੀਦਾਰਜੋਤ ਸਿੰਘ ਗੋਲ੍ਡ ਅਤੇ ਸਿਲਵਰ ਮੈਡਲ, ਅਮਨਜੋਤ ਕੌਰ ਸਿਲਵਰ ਅਤੇ ਬਰੌਂਜ਼, ਜਸਕਰਨ ਸਿੰਘ ਸਿਲਵਰ ਅਤੇ ਬਰੌਂਜ਼, ਦਿਲਰਾਜ ਸਿੰਘ ਸਿਲਵਰ ਅਤੇ ਬਰੌਂਜ਼ ਮੈਡਲ ਜਿੱਤੇ। ਇਨ੍ਹਾਂ ਚੈਂਪੀਅਨਾਂ ਨੇ 1 ਸੋਨੇ, 4 ਚਾਂਦੀ ਤੇ 3 ਕਾਂਸੀ ਦੇ ਤਮਗੇ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਤੇ ਅਸਮਾਨ ਖੁਦ ਗੋਡੇ ਟੇਕਦਾ ਹੈ। ਇਹ ਜਾਣਕਾਰੀ ਸਕੂਲ ਕੈਂਪਸ ’ਚ ਬੁੱਧਵਾਰ ਨੂੰ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਐੱਮਡੀ ਸ਼ਿਵ ਸਿੰਗਲਾ ਨੇ ਸਾਂਝੀ ਕਰਦਿਆਂ ਬੜੇ ਮਾਣ ਨਾਲ ਦੱਸਿਆ ਕਿ ਇਹ ਜਿੱਤ ਸਿਰਫ਼ ਸਕੂਲ ਲਈ ਹੀ ਨਹੀਂ। ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਸਿਰਫ਼ ਤਮਗੇ ਨਹੀਂ। ਸਗੋਂ ਸਾਡੇ ਬੱਚਿਆਂ ਦੇ ਅਤੁੱਟ ਇਰਾਦਿਆਂ ਤੇ ਅਣਥੱਕ ਮੁਸ਼ੱਕਤ ਦੀ ਉਹ ਚਮਕ ਹੈ। ਜਿਸ ਨੇ ਅੰਤਰਰਾਸ਼ਟਰੀ ਮੰਚ ’ਤੇ ਭਾਰਤੀ ਤਿਰੰਗੇ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬੈਂਕਾਕ ਦੀ ਧਰਤੀ ’ਤੇ ਬਰਨਾਲਾ ਦੇ ਬੱਚਿਆਂ ਨੇ ਤਮਗਿਆਂ ਦੀ ਝੜੀ ਲਗਾਈ ਤਾਂ ਉੱਥੇ ਮੌਜੂਦ ਅੰਤਰਰਾਸ਼ਟਰੀ ਮਾਹਿਰਾਂ ਨੇ ਵੀ ਇਨ੍ਹਾਂ ਦੀ ਤਕਨੀਕ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ। ਐੱਮਡੀ ਸਿੰਗਲਾ ਨੇ ਕਿਹਾ ਸਾਡਾ ਮਕਸਦ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ। ਸਗੋਂ ਅਜਿਹੇ ਹੀਰੇ ਤਰਾਸ਼ਣਾ ਹੈ ਜੋ ਵਿਸ਼ਵ ਪੱਧਰ `ਤੇ ਆਪਣੀ ਪਛਾਣ ਬਣਾ ਸਕਣ। ਅੰਤਰਰਾਸ਼ਟਰੀ ਖੇਡ ਮੈਦਾਨ ’ਚ ਆਪਣਾ ਲੋਹਾ ਮਨਵਾਉਣ ਤੋਂ ਬਾਅਦ ਜਦੋਂ ਇਹ ਖਿਡਾਰੀ ਬਰਨਾਲਾ ਪਹੁੰਚੇ ਤਾਂ ਸਕੂਲ ਮੈਨੇਜਮੈਂਟ ਤੇ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਐੱਮਡੀ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਸਾਂਝੇ ਤੌਰ `ਤੇ ਕਿਹਾ ਕਿ ਇਹ ਬੱਚੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਨਗੇ। ਟੰਡਨ ਸਕੂਲ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਖਿਡਾਰੀਆਂ ਦੀ ਮਿਹਨਤ ਨੂੰ ਸਲਾਹਿਆ : ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਦੀ ਅਣਥੱਕ ਮਿਹਨਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਸਫਲਤਾ ਮਹੀਨਿਆਂ ਦੀ ਸਖ਼ਤ ਟ੍ਰੇਨਿੰਗ ਤੇ ਅਨੁਸ਼ਾਸਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ `ਤੇ 8 ਤਮਗੇ ਜਿੱਤਣਾ ਇਕ ਬਹੁਤ ਵੱਡੀ ਉਪਲਬਧੀ ਹੈ। ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਵਿਸ਼ਵ ਪੱਧਰ ਦੇ ਕਿਸੇ ਵੀ ਮੁਕਾਬਲੇ ਲਈ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ `ਤੇ ਜਾ ਕੇ ਖੇਡਣਾ ਤੇ ਜਿੱਤ ਕੇ ਪਰਤਣਾ ਕੋਈ ਸਧਾਰਨ ਗੱਲ ਨਹੀਂ। ਪਰ ਸਾਡੇ ਹੀਰਿਆਂ ਨੇ ਆਪਣੀ ਤਕਨੀਕੀ ਮੁਹਾਰਤ ਨਾਲ ਇਹ ਦਰਸਾ ਦਿੱਤਾ ਹੈ ਕਿ ਉਹ ਵਿਸ਼ਵ ਪੱਧਰ ਦੇ ਕਿਸੇ ਵੀ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਨ। ਪ੍ਰਿੰਸੀਪਲ ਕੌਸ਼ਲ ਨੇ ਖਿਡਾਰੀਆਂ ਦੇ ਮਾਪਿਆਂ ਤੇ ਕੋਚ ਜਗਸੀਰ ਵਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਬਰਨਾਲਾ ਦੇ ਇਹ ਬੱਚੇ ਅੰਤਰਰਾਸ਼ਟਰੀ ਸਟਾਰ ਬਣ ਕੇ ਉੱਭਰੇ ਹਨ। ਐੱਮਡੀ ਸਿੰਗਲਾ ਵੱਲੋਂ ਉੱਜਵਲ ਭਵਿੱਖ ਦਾ ਭਰੋਸਾ : ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਜੇਤੂ ਖਿਡਾਰੀਆਂ ਅਤੇ ਕੋਚ ਜਗਸੀਰ ਵਰਮਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਹੋਣਹਾਰਾਂ ਨੇ ਬੈਂਕਾਕ ਦੀ ਧਰਤੀ `ਤੇ ਬਰਨਾਲਾ ਦਾ ਨਾਮ ਚਮਕਾ ਕੇ ਇਹ ਸਿੱਧ ਕਰ ਦਿੱਤਾ ਹੈ, ਕਿ ਉਡਾਣਾਂ ਲਈ ਸਿਰਫ਼ ਵੱਡੇ ਸ਼ਹਿਰਾਂ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਮੰਚ ‘ਤੇ ਤਿਰੰਗੇ ਦੀ ਸ਼ਾਨ ਵਧਾਈ, ਉਹ ਪਲ ਸਿਰਫ਼ ਸਕੂਲ ਲਈ ਨਹੀਂ, ਸਗੋਂ ਪੂਰੇ ਬਰਨਾਲਾ ਅਤੇ ਦੇਸ਼ ਲਈ ਮਾਣ ਵਾਲਾ ਸੀ। ਇਨ੍ਹਾਂ ਬੱਚਿਆਂ ਸਾਬਤ ਕਰ ਰਹੇ ਹਨ, ਕਿ ਛੋਟੇ ਸ਼ਹਿਰਾਂ ਦੀ ਮਿੱਟੀ ‘ਚੋਂ ਵੀ ਵਿਸ਼ਵ ਪੱਧਰ ਦੇ ਚੈਂਪੀਅਨ ਜਨਮ ਲੈਂਦੇ ਹਨ। ਸਗੋਂ ਜੇਕਰ ਜਜ਼ਬਾ ਹੋਵੇ ਤਾਂ ਪੰਜਾਬ ਦੀ ਜਵਾਨੀ ਦੁਨੀਆ ਦਾ ਕੋਈ ਵੀ ਕੋਨਾ ਫਤਿਹ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਵਿਦਿਆਰਥੀ ਨਹੀਂ। ਸਗੋਂ ਭਵਿੱਖ ਦੇ ਉਹ ਅੰਬੈਸਡਰ ਪੈਦਾ ਕਰ ਰਹੇ ਹਾਂ। ਜੋ ਦੁਨੀਆ ਦੇ ਨਕਸ਼ੇ `ਤੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਹਰ ਬੱਚੇ ਨੂੰ ਸਕੂਲ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਸਿੰਗਲਾ ਨੇ ਕਿਹਾ ਕਿ ਸਾਡਾ ਮਕਸਦ ਸਿਰਫ਼ ਅਕਾਦਮਿਕ ਸਿੱਖਿਆ ਦੇਣਾ ਨਹੀਂ, ਸਗੋਂ ਅਜਿਹੀਆਂ ਸ਼ਖ਼ਸੀਅਤਾਂ ਤਿਆਰ ਕਰਨੀ ਹੈ ਜੋ ਖੇਡ, ਸੱਭਿਆਚਾਰ ਅਤੇ ਸਿੱਖਿਆ ਦੇ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ। ਸਕੂਲ ਹਮੇਸ਼ਾ ਆਪਣੇ ਹਰ ਖਿਡਾਰੀ ਨੂੰ ਉੱਚ ਪੱਧਰੀ ਟ੍ਰੇਨਿੰਗ ਅਤੇ ਹਰ ਸੰਭਵ ਸਹੂਲਤ ਪ੍ਰਦਾਨ ਕਰਦਾ ਰਹੇਗਾ। ਇਹ ਜਿੱਤ ਇੱਕ ਸ਼ੁਰੂਆਤ ਹੈ, ਅਜੇ ਹੋਰ ਉੱਚੀਆਂ ਉਡਾਣਾਂ ਬਾਕੀ ਹਨ, ਅਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਇਹ ਹੀਰੇ ਭਵਿੱਖ ਵਿੱਚ ਹੋਰ ਵੱਡੀਆਂ ਅੰਤਰਰਾਸ਼ਟਰੀ ਕਾਮਯਾਬੀਆਂ ਹਾਸਲ ਕਰ ਕੇ ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ।