ਖ਼ਬਰ ਦਾ ਅਸਰ, ਨਗਰ ਨਿਗਮ ਨੇ ਫ਼ਲਾਈਓਵਰ ’ਤੇ ਖੁੱਲੇ ਬਿਜਲੀ ਦੇ ਬਕਸੇ ਕਰਵਾਏ ਬੰਦ ਖ਼ਬਰ ਦਾ ਅਸਰਖ਼ਬਰ ਦਾ ਅਸਰਖ਼ਬਰ ਦਾ ਅਸਰਖ਼ਬਰ ਦਾ ਅਸਰ
Publish Date: Sun, 23 Aug 2026 03:43 PM (IST)
Updated Date: Mon, 24 Aug 2026 04:00 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਦਿਨੀਂ ਐੱਸਡੀ ਕਾਲਜ ਰੇਲਵੇ ਫ਼ਾਟਕ ’ਤੇ ਬਣੇ ਫ਼ਲਾਈਓਵਰ ’ਤੇ ਸਟਰੀਟ ਲਾਈਟਾਂ ਲਈ ਲਗਾਏ ਗਏ ਬਿਜਲੀ ਦੇ ਕੁੱਝ ਬਕਸੇ ਖੁੱਲ੍ਹੇ ਪਏ ਸਨ ਤੇ ਤਾਰਾਂ ਬਾਹਰ ਆ ਚੁੱਕੀਆਂ ਸਨ। ਜਿਸ ਤੋਂ ਬਾਅਦ ‘ਖੁੱਲ੍ਹੇ ਬਿਜਲੀ ਦੇ ਬਕਸੇ ਤੇ ਟੋਏ ਬਣ ਰਹੇ ਹਾਦਸਿਆਂ ਦਾ ਕਾਰਨ’ ਸਿਰਲੇਖ਼ ਤਹਿਤ ਪ੍ਰਕਾਸ਼ਿਤ ਕੀਤੀ ਖ਼ਬਰ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਬਕਸਿਆਂ ਨੂੰ ਬੰਦ ਕਰਵਾ ਦਿੱਤਾ ਹੈ ਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ। ਜਾਣਕਾਰੀ ਅਨੁਸਾਰ ਫ਼ਲਾਈਓਵਰ ’ਤੇ ਖੁੱਲ੍ਹੇ ਪਏ ਬਿਜਲੀ ਦੇ ਬਕਸਿਆਂ ਕਾਰਨ ਬਣੇ ਹਾਦਸੇ ਦੇ ਖ਼ਤਰੇ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਨਿਗਮ ਹਰਕਤ ’ਚ ਆ ਗਿਆ। ਨਿਗਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਫ਼ਲਾਈਓਵਰ ’ਤੇ ਖੁੱਲ੍ਹੇ ਪਏ ਬਿਜਲੀ ਦੇ ਬਕਸਿਆਂ ਨੂੰ ਬੰਦ ਕਰਵਾ ਦਿੱਤਾ ਗਿਆ। ਦੱਸਣਯੋਗ ਹੈ ਕਿ ਫ਼ਲਾਈਓਵਰ ’ਤੇ ਬਿਜਲੀ ਦੇ ਬਕਸੇ ਖੁੱਲ੍ਹੇ ਹੋਣ ਕਾਰਨ ਫ਼ਲਾਈਓਵਰ ’ਤੇ ਪੈਦਲ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਸੀ। ਇਸ ਸਬੰਧੀ ਮਾਮਲਾ ਖ਼ਬਰ ਰਾਹੀਂ ਨਗਰ ਨਿਗਮ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਵਿਭਾਗੀ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬਕਸਿਆਂ ਨੂੰ ਢੱਕ ਕੇ ਸੁਰੱਖਿਅਤ ਕਰ ਦਿੱਤਾ। ਨਗਰ ਨਿਗਮ ਦੀ ਇਸ ਕਾਰਵਾਈ ਨਾਲ ਫ਼ਲਾਈਓਵਰ ਤੋਂ ਲੰਘਣ ਵਾਲੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਲੋਕਾਂ ਨੇ ਉਮੀਦ ਜਤਾਈ ਕਿ ਸ਼ਹਿਰ ਵਿੱਚ ਅਜਿਹੇ ਹੋਰ ਖ਼ਤਰਨਾਕ ਸਥਾਨਾਂ ਦੀ ਵੀ ਜਾਂਚ ਕਰਕੇ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੇ ‘ਪੰਜਾਬੀ ਜਾਗਰਣ’ ਵੱਲੋਂ ਲੋਕਾਂ ਨਾਲ ਜੁੜੇ ਮੁੱਦੇ ਨੂੰ ਉਠਾਉਣ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੀ ਸ਼ਲਾਘਾ ਕੀਤੀ।