ਸ੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਅੱਜ ਦੇ ਮਨੁੱਖੀ ਜੀਵਨ ’ਚ ਸਿੱਖਿਆਤਮਕ :-ਸੰਤ ਰਾਜਗਿਰੀ ਸ੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਅੱਜ ਦੇ ਮਨੁੱਖੀ ਜੀਵਨ ’ਚ ਸਿੱਖਿਆਤਮਕ :-ਸੰਤ ਰਾਜਗਿਰੀ
Publish Date: Fri, 04 Sep 2026 03:50 PM (IST)
Updated Date: Sat, 05 Sep 2026 04:01 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਡੇਰਾ ਸੰਤ ਵੀਰਗਿਰ ਜੀ ਆਸ਼ਰਮ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਡੇਰਾ ਸੰਚਾਲਕ ਸੰਤ ਰਾਜਗਿਰੀ ਦੀ ਦੇਖ-ਰੇਖ ਹੇਠ ਧੁਮਧਾਮ ਨਾਲ ਮਨਾਇਆ। ਸੰਗਤ ਨੂੰ ਪ੍ਰਵਚਨ ਕਰਦਿਆਂ ਸੰਤ ਰਾਜਗਿਰ ਨੇ ਕਿਹਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਕਲਯੁੱਗ ’ਚ ਅੱਜ ਦੇ ਮਨੁੱਖੀ ਜੀਵਨ ਲਈ ਸਿੱਖਿਆਤਮਕ ਹਨ ਭਗਵਾਨ ਸ੍ਰੀ ਕ੍ਰਿਸ਼ਨ ਨੇ ਗੀਤਾ ’ਚ ਅਰਜੁਨ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਧਰਤੀ ’ਤੇ ਜਦੋਂ ਵੀ ਪਾਪ ਤੇ ਅਧਰਮ ਵਧਦੇ ਹਨ, ਤਾਂ ਪ੍ਰਮਾਤਮਾ ਨੂੰ ਧਰਤੀ ਤੇ ਧਰਮ ਦੀ ਸਥਾਪਨਾ ਕਰਨ ਲਈ ਅਤੇ ਪਾਪ ਨੂੰ ਖਤਮ ਖ਼ੁਦ ਧਰਤੀ ਤੇ ਅਵਤਾਰ ਧਾਰਨ ਕਰਨਾ ਪੈਂਦਾ ਹੈ। ਅਜਿਹਾ ਅਵਤਾਰ ਭਗਵਾਨ ਵਿਸ਼ਨੂੰ ਨੇ ਧਰਤੀ ’ਤੇ ਲਿਆ ਸੀ । ਸ੍ਰੀ ਕ੍ਰਿਸ਼ਨ ਭਗਵਾਨ ਵਿਸ਼ਨੂੰ ਦੇ 8ਵੇਂ ਅਵਤਾਰ ਸਨ, ਜਿਸ ਕਰਕੇ ਜਨਮ ਅਸ਼ਟਮੀ ਨੂੰ ਸ੍ਰੀ ਕ੍ਰਿਸ਼ਨ ਦੇ ਅਵਤਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੰਤ ਚ ਪ੍ਰਭੂ ਦੀ ਆਰਤੀ ਕਰਨ ਉਪਰੰਤ ਸਮੁੱਚੀ ਸੰਗਤ ਚ ਮੱਖਣ, ਮਿਸ਼ਰੀ, ਦੁੱਧ, ਦਹੀਂ ਆਦਿ ਦਾ ਭੋਗ ਵੰਡਿਆ ਗਿਆ। ਇਸ ਮੌਕੇ ਹਲਕਾ ਭਦੌੜ ਦੇ ਐਮਐਲਏ ਲਾਭ ਸਿੰਘ ਉਗੋ ਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ,ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਵਪਾਰ ਮੰਡਲ ਤਪਾ ਦੇ ਪ੍ਰਧਾਨ ਦੀਪਕ ਬਾਂਸਲ, ਵਪਾਰ ਮੰਡਲ ਆਗੂ ਪ੍ਰਵੀਨ ਘੁੱਨਸ, ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਮੀਤ ਪ੍ਰਧਾਨ ਮਨੀਸ਼ ਗਰਗ, ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ,ਜਿੰਦੂ, ਸਰਪੰਚ ਗੁਰਜੰਟ ਸਿੰਘ ਦਰਾਜ, ਸੀਨੀਅਰ ਆਪ ਆਗੂ ਰਾਜ ਮਾਰਕੰਡਾ, ਰਾਕੇਸ਼ ਕੁਮਾਰ ਟੋਨਾ,ਰਵੀ ਮੌੜ, ਸਮਾਜ ਸੇਵੀ ਰਘੁਬੀਰ ਚੰਦ ਪੁਰਸ਼ੋਤਮ ਸਿੰਘਲਾ ਹਰਦੀਪ ਸਿੰਘ ਪੋਪਲ, ਉੱਗਰ ਮੌੜ ਰਘੁਬੀਰ ਦਾਸ, ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ,ਜੱਗੀ ਸਿੰਘ,ਵਰਿੰਦਰ ਪੰਧੇਰ, ਸਰਬੀ ਪੰਧੇਰ, ਅਸ਼ਵਨੀ ਬਹਾਵਲਪੁਰੀਆ, ਬਿੱਟੂ ਬਰਾੜ, ਜਗਦੀਸ਼ ਰਾਏ ਘੁੰਨਸ, ਵਿਨੋਦ ਬਾਂਸਲ, ਟੀਟੂ ਦੀਕਸ਼ਤ, ਕ੍ਰਿਸ਼ਨ ਘੁੰਨਸ, ਡਾ. ਜਗਦੇਵ ਸਿੰਘ ਗੋਦੀ, ਡਾ. ਗੁਰਪ੍ਰੀਤ ਸਿੰਘ ਸਿੱਧੂ, ਨੰਬਰਦਾਰ ਜੁਗਰਾਜ ਸਿੰਘ,ਭਗਵੰਤ ਚੱਠਾ, ਵਿਨੋਦ ਬਦਰਾ,ਸੁਰਿੰਦਰ, ਗੁਲਾਬ ਕਾਲਾ, ਜੱਸੀ ਚੱਠਾ, ਗੁਰਦੀਪ ਚੱਠਾ, ਮਹਿਮਾ ਚੱਠਾ, ਬਲਦੇਵ ਸਿੰਗਲਾ, ਕਾਲਾ ਚੱਠਾ, ਗੁਰਬਿੰਦਰ ਬਾਸੀ, ਹਰਜਿੰਦਰ ਪਾਲੀ, ਗੁਰਮੇਲ ਸਿੰਘ, ਆਦਿ ਹਾਜ਼ਰ ਸੀ।